India Punjab

ਅੱਜ ਇਨਕਮ ਟੈਕਸ ਫਾਈਲ ਕਰਨ ਦਾ ਅਖੀਰਲਾ ਦਿਨ! ਕੱਲ੍ਹ ਤੋਂ 1 ਹਜ਼ਾਰ ਤੋਂ 5 ਹਜ਼ਾਰ ਤੱਕ ਜੁਰਮਾਨਾ!

ਬਿਉਰੋ ਰਿਪੋਰਟ – ਇਨਕਮ ਟੈਕਸ (Income Tax) ਭਰਨ ਦਾ 31 ਜੁਲਾਈ ਯਾਨੀ ਅੱਜ ਅਖੀਰਲਾ ਦਿਨ ਹੈ। ਜੇਕਰ ਤੁਸੀਂ ਰਿਟਰਨ ਫਾਈਲ ਨਹੀਂ ਕੀਤੀ ਹੈ ਤਾਂ ਤੁਹਾਨੂੰ ਕੱਲ ਤੋਂ 5 ਹਜ਼ਾਰ ਜੁਰਮਾਨਾ ਭਰਨਾ ਪਏਗਾ। ਹੁਣ ਤੱਕ 5 ਕਰੋੜ ਤੋਂ ਵੱਧ ਲੋਕ ITR ਫਾਈਲ ਕਰ ਚੁੱਕੇ ਹਨ।

ਜੇਕਰ ਤੁਹਾਡੀ ਆਮਦਨ 5 ਲੱਖ ਤੋਂ ਜ਼ਿਆਦਾ ਹੈ ਤਾਂ ਤੁਹਾਨੂੰ 5,000 ਰੁਪਏ ਲੇਟ ਫੀਸ ਦੇਣੀ ਹੋਵੇਗੀ, ਜੇਕਰ ਟੈਕਸ ਦੇਣ ਵਾਲੇ ਦੀ ਸਲਾਨਾ ਕਮਾਈ 5 ਲੱਖ ਤੋਂ ਘੱਟ ਹੈ ਤਾਂ ਉਸ ਨੂੰ ਲੇਟ ਫੀਸ 1 ਹਜ਼ਾਰ ਭਰਨੀ ਹੋਵੇਗੀ।

ਇਨਕਮ ਟੈਕਸ ਵਿਭਾਗ ਨੂੰ ਤੁਹਾਡੇ ਕਈ ਸੋਰਸ ਤੋਂ ਆਮਦਨ ਦੀ ਜਾਣਕਾਰੀ ਪਹੁੰਚ ਜਾਂਦੀ ਹੈ। ਸਮੇਂ ‘ਤੇ ITR ਦਾਖਲ ਨਹੀਂ ਕਰਨ ‘ਤੇ ਇਨਕਮ ਟੈਕਸ ਵਿਭਾਗ ਜਾਣਕਾਰੀ ਦੇ ਅਧਾਰ ‘ਤੇ ਤੁਹਾਨੂੰ ਨੋਟਿਸ ਭੇਜ ਸਕਦਾ ਹੈ। ਨੋਟਿਸ ਦੀ ਪਰੇਸ਼ਾਨੀ ਤੋਂ ਬਚਣ ਦੇ ਲਈ ਤੁਹਾਨੂੰ ਸਮੇਂ ‘ਤੇ ITR ਜਮ੍ਹਾ ਕਰਨਾ ਫਾਇਦਾ ਹੋਵੇਗਾ।

ਇਨਕਮ ਟੈਕਸ ਨਿਯਮਾਂ ਦੇ ਮੁਤਾਬਿਕ ਜੇਕਰ ਕਿਸੇ ਨੇ ਟੈਕਸ ਨਹੀਂ ਦਿੱਤਾ ਹੈ ਜਾਂ ਉਸ ‘ਤੇ ਬਣਨ ਵਾਲੇ ਕੁੱਲ ਟੈਕਸ ਦਾ 90% ਤੋਂ ਘੱਟ ਦਿੱਤਾ ਹੈ ਤਾਂ ਉਸ ਨੂੰ ਸੈਕਸ਼ਨ 234ਬੀ ਦੇ ਤਹਿਤ ਹਰ ਮਹੀਨੇ 1 ਫੀਸਦੀ ਵਿਆਜ ਜੁਰਮਾਨੇ ਦੇ ਤੌਰ ‘ਤੇ ਦੇਣਾ ਹੁੰਦਾ ਹੈ। ਇਸ ਤਰ੍ਹਾਂ ਰਿਟਰਨ ਫਾਈਲ ਕਰਨ ‘ਤੇ ਇਨਕਮ ਟੈਕਸ ‘ਤੇ ਲੱਗਣ ਵਾਲਾ ਵਿਆਜ ਦੀ ਬਚਤ ਕਰ ਸਕਦਾ ਹੈ।

ਇਨਕਮ ਟੈਕਸ ਨਿਯਮਾਂ ਦੇ ਮੁਤਾਬਿਕ ਤੈਅ ਤਰੀਕ ਤੱਕ ITR ਦਾਖਿਲ ਕਰਨ ‘ਤੇ ਤੁਸੀਂ ਆਪਣੇ ਨੁਕਸਾਨ ਨੂੰ ਅਗਲੇ ਵਿੱਤ ਸਾਲ ਕੈਰੀ ਫਾਰਵਰਡ ਕਰ ਸਕਦੇ। ਯਾਨੀ ਅਗਲੇ ਵਿੱਤ ਸਾਲ ਤੁਸੀਂ ਆਪਣੀ ਕਮਾਈ ‘ਤੇ ਦੇਨਦਾਰੀ ਘੱਟ ਕਰ ਸਕਦੇ ਹੋ।

ਉਦਾਹਰਨ ਦੇ ਲਈ ਜੇਕਰ ਸ਼ੇਅਰ ਦੀ ਵਿਕਰੀ ‘ਤੇ ਨੁਕਸਾਨ ਹੋਇਆ ਤਾਂ ਫਿਰ ਉਸ ਨੂੰ 8 ਸਾਲਾਂ ਦੇ ਲਈ ਕੈਰੀ ਫਾਰਵਰਡ ਕੀਤਾ ਜਾ ਸਕਦਾ ਹੈ । ਹਾਲਾਂਕਿ ਜੇਕਰ ਸਮੇਂ ‘ਤੇ ਰਿਟਰਨ ਫਾਈਲ ਨਹੀਂ ਕੀਤਾ ਗਿਆ ਤਾਂ ਨੁਕਸਾਨ ਨੂੰ ਕੈਰੀਫਾਰਵਰਡ ਨਹੀਂ ਕੀਤਾ ਜਾ ਸਕਦਾ ਹੈ ਇਸ ਨਾਲ ਫਾਇਦਾ ਨਹੀਂ ਮਿਲੇਗਾ।

ਇਹ ਵੀ ਪੜ੍ਹੋ –   ਪੰਜਾਬ ਦੀ ਧੀ ਨੇ ਵਿਦੇਸ਼ ‘ਚ ਪੰਜਾਬੀਆਂ ਦਾ ਵਧਾਇਆ ਮਾਣ, ਵੱਡੀ ਡਿਗਰੀ ਕੀਤੀ ਹਾਸਲ