‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਿਸਾਨਾਂ ਵੱਲੋਂ ਅੱਜ ਹਰਿਆਣਾ ਦੇ ਕਰਨਾਲ ਜ਼ਿਲ੍ਹਾ ਹੈੱਡਕੁਆਰਟਰਜ਼ ’ਤੇ ਮਿੰਨੀ ਸਕੱਤਰੇਤ ਦੇ ਘਿਰਾਓ ਦੇ ਮੱਦੇਨਜ਼ਰ ਖੱਟਰ ਸਰਕਾਰ ਨੇ 5 ਜ਼ਿਲ੍ਹਿਆਂ ਕਰਨਾਲ, ਕੁਰੂਕਸ਼ੇਤਰ, ਕੈਥਲ, ਜੀਂਦ ਤੇ ਪਾਨੀਪਤ ’ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।ਬੀਤੇ ਕੱਲ੍ਹ ਤੋਂ ਬੰਦ ਇਹ ਸੇਵਾਵਾਂ ਅੱਜ ਵੀ ਅੱਧੀ ਰਾਤ ਦੇ 11:59 ਵਜੇ ਤੱਕ ਬੰਦ ਰਹਿਣਗੀਆਂ।

ਪੁਲਿਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹਨ।ANI ਨੇ ਆਪਣੇ ਟਵਿਟਰ ਹੈਂਡਲ ਉੱਤੇ ਇਨ੍ਹਾਂ ਸਖ਼ਤ ਸੁਰੱਖਿਆ ਪ੍ਰਬੰਧਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।ਹਰਿਆਣਾ ਪੁਲਿਸ ਵੱਲੋਂ ਚੰਡੀਗੜ੍ਹ–ਅੰਬਾਲਾ–ਦਿੱਲੀ ਦੀ ਆਵਾਜਾਈ ਨੂੰ ਲੰਘਾਉਣ ਲਈ ਬਦਲਵੇਂ ਇੰਤਜ਼ਾਮ ਕੀਤੇ ਗਏ ਹਨ।ਅੱਜ ਕਰਨਾਲ ਜ਼ਿਲ੍ਹੇ ’ਚ ਕੋਈ ਬੱਸ ਤੇ ਹੋਰ ਵਾਹਨ ਨਹੀਂ ਜਾਣਗੇ।ਇਸੇ ਤਰ੍ਹਾਂ ਅੱਜ ਜੇ ਕਿਸੇ ਨੇ ਅੰਬਾਲਾ ਤੋਂ ਦਿੱਲੀ ਨੈਸ਼ਨਲ ਹਾਈਵੇਅ–44 ਰਾਹੀਂ ਜਾਣਾ ਹੋਵੇਗਾ ਤਾਂ ਉਸ ਨੂੰ 35 ਕਿਲੋਮੀਟਰ ਦਾ ਸਫ਼ਰ ਵੱਧ ਤਹਿ ਕਰਨਾ ਹੋਵੇਗਾ।

ਇਹ ਰੂਟ ਬਦਲੇ ਹਰਿਆਣਾ ਸਰਕਾਰ ਨੇ…

ਦਿੱਲੀ–ਚੰਡੀਗੜ੍ਹ ਰੂਟ…

ਦਿੱਲੀ ਤੋਂ ਚੰਡੀਗੜ੍ਹ ਆਉਣ ਲਈ ਪੈਪਸੀ ਬ੍ਰਿੱਜ (ਪਾਨੀਪਤ) ਤੋਂ ਮੂਣਕ ਫਿਰ ਅਸੰਧ ਤੇ ਮੂਣਕ ਤੋਂ ਗਗਸੀਨਾ, ਬਰਾਸਤਾ ਘੋਘਾੜੀਪੁਰ ਤੋਂ ਕਰਨਾਲ ਦੇ ਹਾਂਸੀ ਚੌਕ ਫਿਰ ਬਾਈਪਾਸ ਪੱਛਮੀ ਯਮੁਨਾ ਨਹਿਰ ਤੋਂ ਕਰਨਾਲ ਝੀਲ ਬਰਾਸਤਾ ਜੀਟੀ ਰੋਡ 44 ਰਾਹੀਂ ਜਾਣਾ ਪਵੇਗਾ।ਦਿੱਲੀ ਤੋਂ ਚੰਡੀਗੜ੍ਹ ਜਾਣ ਵਾਲੇ ਹਲਕੇ ਵਾਹਨ ਅੱਜ ਮਧੂਬਨ, ਦਾਹਾ, ਬਜਿਦਾ, ਘੋਘਾੜੀਪੁਰ, ਹਾਂਸੀ ਚੌਕ, ਬਾਈਪਾਸ, ਬਾਈਪਾਸ ਯਮੁਨਾ ਨਹਿਰ, ਕਰਣ ਝੀਲ, ਜੀਟੀ ਰੋਡ 44 ’ਤੋਂ ਦੀ ਲੰਘਾਏ ਜਾ ਰਹੇ ਹਨ।

ਚੰਡੀਗੜ੍ਹ–ਦਿੱਲੀ ਰੂਟ

ਚੰਡੀਗੜ੍ਹ ਤੋਂ ਦਿੱਲੀ ਵੱਲ ਜਾਣ ਵਾਲੇ ਵਾਹਨਾਂ ਨੂੰ ਕੁਰੂਕਸ਼ੇਤਰ ਦੇ ਪੀਪਲੀ ਚੌਕ ਤੋਂ ਲਾਡਵਾ ਵੱਲ ਮੋੜ ਦਿੱਤਾ ਜਾਵੇਗਾ, ਜਿੱਥੋਂ ਉਹ ਇੰਦਰੀ, ਬਯਾਨਾ, ਨੇਵਲ, ਕੁੰਜਪੁਰਾ ਬਰਾਸਤਾ ਨਾਂਗਲਾ ਮੇਘਾ, ਮੇਰਠ ਰੋਡ ਬਰਾਸਤਾ ਅੰਮ੍ਰਿਤਪੁਰ ਖੁਰਦ, ਕਾਇਰਾਵਲੀ ਤੇ ਘਰੌਂਦਾ ਬਰਾਸਤਾ ਜੀਟੀ ਰੋਡ 44 ’ਤੋਂ ਜਾਣਗੇ। ਇਸ ਤੋਂ ਇਲਾਵਾ ਹਲਕੇ ਵਾਹਨਾਂ ਨੂੰ ਰੰਬਾ ਕੱਟ ਤਰਵੜੀ ਬਰਾਸਤਾ ਰੰਬਾ ਚੌਕ ਇੰਦਰੀ ਰੋਡ ਬਰਾਸਤ ਸੰਗੋਹਾ, ਘਿਡ, ਬੜਾਗਾਓਂ, ਨੇਵਲ, ਕੁੰਜਪੁਰਾ ਬਰਾਸਤਾ ਨਾਂਗਲਾ ਮੇਘਾ, ਮੇਰਠ ਰੋਡ ਬਰਾਸਤਾ ਅੰਮ੍ਰਿਤਪੁਰ ਖੁਰਦ, ਕਾਇਰਾਵਾਲੀ ਤੇ ਘਰੌਂਦਾ ਬਰਾਸਤਾ ਜੀਟੀ ਰੋਡ–44 ਤੋਂ ਦੀ ਜਾਣਾ ਹੋਵੇਗਾ।

Leave a Reply

Your email address will not be published. Required fields are marked *