India

ਇਸ ਦਿਨ ਦਿੱਲੀ ‘ਚ ਕਰਵਾਈ ਜਾਵੇਗੀ ਨਕਲੀ ਬਾਰਿਸ਼ ! ਜਾਣੋ ਕਿਵੇਂ ਬੱਦਲਾਂ ਨੂੰ ਮੀਂਹ ਪਾਉਣ ਲਈ ਮਜ਼ਬੂਰ ਕੀਤਾ ਜਾਂਦਾ ਹੈ !

ਬਿਉਰੋ ਰਿਪੋਰਟ : ਦਿੱਲੀ ਦੀ ਜ਼ਹਿਰੀਲੀ ਹੁੰਦੀ ਜਾ ਰਹੀ ਹਵਾ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਸਰਕਾਰ ਨੇ ਨਕਲੀ ਬਾਰਿਸ਼ ਕਰਵਾਉਣ ਦਾ ਫੈਸਲਾ ਲਿਆ ਹੈ । 20 ਨਵੰਬਰ ਨੂੰ ਰਾਜਧਾਨੀ ਵਿੱਚ ਨਕਲੀ ਮੀਂਹ ਕਰਵਾਇਆ ਜਾ ਸਕਦਾ ਹੈ । ਦਿੱਲੀ ਸਰਕਾਰ ਦੇ ਮੰਤਰੀਆਂ ਨੇ 8 ਨਵੰਬਰ ਨੂੰ IIT ਕਾਨਪੁਰ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਸੀ । ਇਸ ਦੇ ਬਾਅਦ ਨਕਲੀ ਮੀਂਹ ਕਰਵਾਉਣ ਦੀ ਜ਼ਿੰਮੇਵਾਰੀ IIT ਕਾਨਪੁਰ ਨੂੰ ਸੌਂਪੀ ਗਈ ਹੈ । ਦਿੱਲੀ ਸਰਕਾਰ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੂੰ ਇਹ ਜਾਣਕਾਰੀ ਦੇਵੇਗਾ। ਹੁਣ ਤੁਹਾਨੂੰ ਦੱਸ ਦੇ ਹਾਂ ਆਖਿਰ ਨਕਲੀ ਮੀਂਹ ਕਰਵਾਇਆ ਕਿਵੇਂ ਜਾਂਦਾ ਹੈ ।
ਨਕਲੀ ਮੀਂਹ ਕੀ ਹੁੰਦਾ ਹੈ ਅਤੇ ਕਿਵੇਂ ਕਰਵਾਇਆ ਜਾਂਦਾ ਹੈ ?

ਨਕਲੀ ਮੀਂਹ ਜਾਂ ਕਲਾਉਡ ਸੀਡਿੰਗ ਹੁੰਦਾ ਕੀ ਹੈ ? ਕੀ ਇਸ ਨੂੰ ਕਿਸੇ ਵੇਲੇ ਵੀ ਕਰਵਾਇਆ ਜਾ ਸਕਦਾ ਹੈ ? ਇਸ ਨਾਲ ਪ੍ਰਦੂਸ਼ਣ ਘੱਟ ਹੋਵੇਗਾ ? ਇੰਨਾਂ ਦਾ ਜਵਾਬ ਤਲਾਸ਼ਨ ਦੀ ਕੋਸ਼ਿਸ਼ ਕਰਦੇ ਹਾਂ ।

ਨਕਲੀ ਮੀਂਹ ਦੇ ਲਈ ਵਿਗਿਆਨਿਕ ਤਕਨੀਕ ਨਾਲ ਬੱਦਲਾਂ ਵਿੱਚ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਨ੍ਹਾਂ ਦੀ ਮਦਦ ਨਾਲ ਮੀਂਹ ਪੈ ਸਕੇ । ਇਸ ਦੇ ਲਈ ਸਿਲਵਰ ਆਇਓਡਾਈਡ ਵਰਗੇ ਪਦਾਰਥਾਂ ਨੂੰ ਬੱਦਲਾਂ ਵਿੱਚ ਫੈਲਾਉਣਾ ਸ਼ਾਮਲ ਹੁੰਦਾ ਹੈ । ਤਾਂ ਜੋ ਇਸ ਦੇ ਜ਼ਰੀਏ ਬੱਦਲਾਂ ਤੋਂ ਮੀਂਹ ਕਰਵਾਇਆ ਜਾ ਸਕੇ । 1940 ਵਿੱਚ ਇਸ ‘ਤੇ ਰਿਸਰਚ ਸ਼ੁਰੂ ਹੋਈ ਸੀ । ਅਮਰੀਕਾ ਨੇ ਇਸ ‘ਤੇ ਕਾਫੀ ਕੰਮ ਕੀਤਾ ਹੈ । ਵਿਗਿਆਨੀਆਂ ਨੂੰ ਇਹ ਸਾਬਤ ਕਰਨ ਵਿੱਚ ਦਹਾਕੇ ਲੱਗ ਗਏ ਕਿ ਕਲਾਉਡ ਸੀਡਿੰਗ ਦੇ ਚੰਗੇ ਨਤੀਜੇ ਨਿਕਲ ਸਕਦੇ ਹਨ ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਨਕਲੀ ਮੀਂਹ ਕਰਵਾਉਣ ਦੇ ਲਈ ਬੱਦਲ ਵਿੱਚ ਬਰਫ਼ ਜਾਂ ਪਾਣੀ ਦੀਆਂ ਬੂੰਦਾਂ ਟਪਕਾਉਣਾ ਦੀ ਕੋਸ਼ਿਸ਼ ਹੁੰਦੀ ਹੈ। ਸੀਡਿੰਗ ਇੱਕ ਤਰ੍ਹਾਂ ਨਾਲ ਮੌਸਮ ਨੂੰ ਬਦਲਣ ਦੀ ਕੋਸ਼ਿਸ਼ ਹੁੰਦੀ ਹੈ । ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਉਸ ਬੱਦਲ ਦੀ ਜ਼ਰੂਰਤ ਹੁੰਦੀ ਹੈ ਜਿਸ ਤੋਂ ਨਿਕਲੀ ਮੀਂਹ ਕਰਵਾਇਆ ਜਾ ਸਕੇ। ਇਸ ਦੇ ਲਈ ਹਵਾਈ ਜਹਾਜ਼ ਦੀ ਵਰਤੋਂ ਹੁੰਦੀ ਹੈ । ਬੱਦਲਾਂ ਵਿੱਚੋਂ ਲੰਘਦੇ ਜਹਾਜ ਤੋਂ ਸਿਲਵਰ ਆਇਓਡਾਈਡ ਪਾਇਆ ਜਾਂਦਾ ਹੈ ।

ਸਿਲਵਰ ਆਇਓਡਾਈਡ ਪਾਣੀ ਦੀਆਂ ਬੰਦਾਂ ਨੂੰ ਠੰਢਾ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਬਰਫ ਦੇ ਟੁਕੜੇ ਹੋਰ ਟੁਕੜਿਆਂ ਨਾਲ ਚਿਪਕ ਜਾਂਦੇ ਹਨ ਅਤੇ ਬਰਫ਼ ਦੇ ਗੁੱਛੇ ਬਣ ਜਾਂਦੇ ਹਨ । ਫਿਰ ਇਹ ਜ਼ਮੀਨ ‘ਤੇ ਪਾਣੀ ਦੇ ਰੂਪ ਵਿੱਚ ਡਿੱਗ ਦੇ ਹਨ। ਪਰ ਨਕਲੀ ਮੀਂਹ ਜਾਂ ਫਿਰ ਕਲਾਉਡ ਸੀਡਿੰਗ ਸਾਲ ਦੇ ਕੁਝ ਹੀ ਮਹੀਨੇ ਵਿੱਚ ਹੋ ਸਕਦੀ ਹੈ ।

ਕਲਾਉਡ ਸੀਡਿੰਗ ਦੇ ਲਈ ਇੱਕ ਖਾਸ ਤਰ੍ਹਾਂ ਦੇ ਬੱਦਲ ਦੀ ਤਲਾਸ਼ ਹੁੰਦੀ ਹੈ । ਸਿਰਫ ਇਸ ਤੋਂ ਹੀ ਸੀਡਿੰਗ ਕੀਤੀ ਜਾ ਸਕਦੀ ਹੈ । ਸਿਰਫ਼ ਲੰਬਕਾਰੀ ਰੂਪ ਦੇ ਬੱਦਲਾ ਤੋਂ ਹੀ ਸੀਡਿੰਗ ਯਾਨੀ ਨਕਲੀ ਮੀਂਹ ਹੋ ਸਕਦਾ ਹੈ । ਜਾਣਕਾਰਾ ਮੁਤਾਬਿਕ ਹਵਾ ਵਿੱਚ ਪ੍ਰਦੂਸ਼ਣ ਕਾਰਨ ਲੰਬਕਾਰੀ ਬੱਦਲ ਬਣਨ ਦੇ ਹਾਲਾਤ ਘੱਟ ਹੁੰਦੇ ਸਨ। ਜੇਕਰ ਸੀਡਿੰਗ ਕੀਤੀ ਜਾਂਦੀ ਹੈ ਤਾਂ ਉਸ ਦਾ ਕੋਈ ਫਾਇਦਾ ਨਹੀਂ ਹੁੰਦਾ ਹੈ ।

ਕੀ ਨਕਲੀ ਮੀਂਹ ਨਾਲ ਪ੍ਰਦੂਸ਼ਣ ਘੱਟ ਹੋਵੇਗਾ

ਮਾਹਿਰਾਂ ਦਾ ਕਹਿਣਾ ਹੈ ਕਿ ਕਿ ਕਲਾਉਡ ਸੀਡਿੰਗ ਤਾਂ ਹੀ ਹੋ ਸਕਦੀ ਹੈ ਜੇਕਰ ਮੌਸਮੀ ਹਾਲਾਤ ਸਹੀ ਹੋਣ । ਸਥਾਨਕ ਵਾਯੂਮੰਡਲ ਵਿੱਚ ਨਮੀ ਦੀ ਮਾਤਰਾ ਮਾਪਢੰਡਾਂ ਨੂੰ ਪੂਰਾ ਕਰਦੀ ਹੋਵੇ । ਵਿਗਿਆਨੀਆਂ ਮੁਤਾਬਿਕ ਹਾਲਾਂਕਿ ਕਲਾਉਡ ਸੀਡਿੰਗ ਦੇ ਨਾਲ ਹੋਏ ਮੀਂਹ ਨਾਲ ਪ੍ਰਦੂਸ਼ਨ ਨੂੰ ਦਬਾਉਣ ਵਿੱਚ ਕੁਝ ਰਾਹਤ ਜ਼ਰੂਤ ਮਿਲ ਦੀ ਹੈ । ਪਰ ਜੇਕਰ ਪ੍ਰਦੂਸ਼ਣ ਲਗਾਤਾਰ ਜਾਰੀ ਰਹੇਗਾ ਤਾਂ ਇਸ ਦਾ ਕੋਈ ਫਾਇਦਾ ਨਹੀਂ ਹੈ । ਕਈ ਦੇਸ਼ ਇਸ ਤਕਨੀਕ ਦੀ ਵਰਤੋਂ ਕਰਦੇ ਹਨ । ਚੀਨ ਲੰਮੇ ਸਮੇਂ ਤੋਂ ਕਲਾਉਡ ਸੀਡਿੰਗ ਦੀ ਵਰਤੋਂ ਕਰ ਰਿਹਾ ਹੈ । ਯੂਐਨ ਦੀ ਰਿਪੋਰਟ ਦੇ ਮੁਤਾਬਿਕ 50 ਤੋਂ ਵੱਧ ਦੇਸ਼ਾਂ ਨੇ ਕਲਾਉਡ ਸੀਡਿੰਗ ਨੂੰ ਅਪਨਾਇਆ ਹੈ । ਇੰਨਾਂ ਵਿੱਚ ਜਾਪਾਨ,ਇਥੋਪੀਆ,ਜ਼ਿੰਬਾਬਵੇ,ਚੀਨ,ਅਮਰੀਕਾ,ਭਾਰਤ ਅਤੇ ਰੂਸ ਸ਼ਾਮਲ ਹਨ ।