Punjab

ਅੰਮ੍ਰਿਤਸਰ ਦੇ ਵਿਆਹ ਸਮਾਗਮ ਵਿੱਚ ਜੋ ਹੋਇਆ ਉਸ ਨੇ ਮਹਿਮਾਨਾਂ ਦੇ ਹੋਸ਼ ਉੱਡਾ ਦਿੱਤੇ !

ਬਿਉਰੋ ਰਿਪੋਟਰ : ਅੰਮ੍ਰਿਤਸਰ ਦੇ ਤਰਨਤਾਰਨ ਰੋਡ ਨਜ਼ਦੀਕ ਪਿੰਡ ਵਰਪਾਲ ਦੇ ਹਾਈਫਾਈ ਰਿਜ਼ੋਰਟ ਵਿੱਚ ਵਿਆਹ ਦਾ ਸਮਾਗਮ ਚੱਲ ਰਿਹਾ ਸੀ । ਅਚਾਨਕ ਤਾਬੜ ਤੋੜ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਇਹ ਗੋਲੀਆਂ ਪੁਲਿਸ ਅਤੇ ਲੁਟੇਰਿਆਂ ਦੇ ਵਿਚਾਲੇ ਚੱਲੀਆਂ । ਦਰਅਸਲ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ 3 ਲੁਟੇਰੇ ਵਿਆਹ ਸਮਾਗਮ ਵਿੱਚ ਮੌਜੂਦ ਹਨ । ਉਨ੍ਹਾਂ ਦੀਆਂ ਲੁੱਟੀ ਹੋਈਆਂ ਗੱਡੀਆਂ ਬਾਹਰ ਖੜੀਆਂ ਸਨ । ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਲੁਟੇਰਿਆਂ ਨੇ ਪੁਲਿਸ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ । ਪੁਲਿਸ ਨੇ ਵੀ ਜਵਾਬੀ ਕਾਰਵਾਈ ਵਿੱਚ ਗੋਲੀਆਂ ਚਲਾਇਆ ਅਤੇ ਐਂਕਾਊਂਟਰ ਕਰਕੇ ਉਨ੍ਹਾਂ ਨੂੰ ਫੜ ਲਿਆ । ਪਰ ਵਿਆਹ ਸਮਾਗਮ ਵਿਚਾਲੇ ਪੂਰਾ ਮਹੌਲ ਦਹਿਸ਼ਤ ਨਾਲ ਭਰ ਗਿਆ ਸੀ । ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਿਰ ਹੋ ਕੀ ਰਿਹਾ ਹੈ।

ਅੰਮ੍ਰਿਤਸਰ ਦੇ DSP ਸੁੱਚਾ ਸਿੰਘ ਬੱਲ ਨੇ ਦੱਸਿਆ 3 ਲੁਟੇਰਿਆਂ ਦੇ ਵਿਆਹ ਸਮਾਮਗ ਵਿੱਚ ਹੋਣ ਦੀ ਖਬਰ ਮਿਲੀ ਸੀ । ਜਿਸ ਰਿਜ਼ੋਰਟ ਵਿੱਚ ਵਿਆਹ ਹੋ ਰਿਹਾ ਸੀ ਉਹ ਖੇਤਾਂ ਦੇ ਵਿੱਚ ਬਣਿਆ ਸੀ । ਲੁਟੇਰੇ ਭੱਜ ਨਾ ਸਕਣ ਇਸ ਲਈ ਖੇਤਾਂ ਵਾਲੇ ਪਾਸੇ ਵੀ ਪੁਲਿਸ ਮੌਜੂਦ ਸੀ । ਪੁਲਿਸ ਨੇ ਜਦੋਂ ਰਿਜ਼ੋਰਟ ਦੇ ਅੰਦਰ ਗਈ ਤਾਂ ਲੁਟੇਰੇ ਪਿਛਲੇ ਪਾਸੇ ਖੜੀਆਂ ਲੁਟਿਆਂ ਹੋਇਆ ਗੱਡੀਆਂ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗੇ ਪੁਲਿਸ ਨੇ ਕੰਧ ਟੱਪ ਕੇ ਉਨ੍ਹਾਂ ਨੂੰ ਘੇਰਾ ਪਾਇਆ ਤਾਂ ਲੁਟੇਰਿਆਂ ਨੇ ਪੁਲਿਸ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ । ਪਰ ਜਵਾਬੀ ਫਾਇਰਿੰਗ ਤੋਂ ਬਾਅਦ ਤਿੰਨਾਂ ਨੂੰ ਫੜ ਲਿਆ ਗਿਆ ।. ਪੁਲਿਸ ਮੁਤਾਬਿਕ ਇਹ ਤਿੰਨੋ ਲੁਟੇਰੇ ਤਰਨਤਾਰਨ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਖਿਲਾਫ ਕਈ ਲੁੱਟ ਦੀਆਂ ਵਾਰਦਾਤਾਂ ਦੇ ਕਈ ਮਾਮਲੇ ਦਰਜ ਸਨ । ਪੁਲਿਸ ਨੇ ਮੌਕੇ ਤੋਂ 2 ਕਾਰਾਂ ਵੀ ਬਰਾਮਦ ਕੀਤੀਆਂ ਹਨ ਜਿਸ ਦੇ ਜ਼ਰੀਏ ਇਹ ਫਰਾਰ ਹੋਣ ਦੀ ਫਿਰਾਕ ਵਿੱਚ ਸਨ । ਇਹ ਕਾਰਾਂ ਲੁੱਟ ਦੀਆਂ ਹਨ ।