The Khalas Tv Blog Punjab 6 ਦਿਨ ਬਾਅਦ ਟਾਇਟਨ ਪਨਡੁੱਬੀ ਦਾ ਮਲਬਾ ਮਿਲਿਆ ! ਪਾਇਲਟ ਸਮੇਤ 4 ਯਾਤਰੀਆਂ ਬਾਰੇ ਵੀ ਮਿਲੀ ਵੱਡੀ ਜਾਣਕਾਰੀ !
Punjab

6 ਦਿਨ ਬਾਅਦ ਟਾਇਟਨ ਪਨਡੁੱਬੀ ਦਾ ਮਲਬਾ ਮਿਲਿਆ ! ਪਾਇਲਟ ਸਮੇਤ 4 ਯਾਤਰੀਆਂ ਬਾਰੇ ਵੀ ਮਿਲੀ ਵੱਡੀ ਜਾਣਕਾਰੀ !

ਬਿਊਰੋ ਰਿਪੋਰਟ :

ਟਾਇਟੈਨਿਕ ਜਹਾਜ਼ ਦਾ ਮਲਬਾ ਵਿਖਾਉਣ ਗਈ ਟਾਇਟਨ ਸਬਮਰੀਨ ਦਾ ਮਲਬਾ 6 ਦਿਨ ਬਾਅਦ ਮਿਲ ਗਿਆ ਹੈ। ਕਈ ਟੁਕੜੇ ਕੈਨੇਡਾ ਦੇ ਸੈਂਟ ਜਾਨ ਪੋਰਟ ‘ਤੇ ਲਿਆਏ ਗਏ । 18 ਜੂਨ ਨੂੰ ਇਹ ਸਬਮਰੀਨ ਐਟਲਾਂਟਿਕ ਮਹਾਸਾਗਰ ਵਿੱਚ 12000 ਫੁੱਟ ਹੇਠਾਂ ਗਈ ਸੀ ਅਤੇ ਉਸ ਦੇ ਬਾਅਦ ਲਾਪਤਾ ਹੋ ਗਈ । 4 ਦਿਨ ਬਾਅਦ 22 ਜੂਨ ਨੂੰ ਇਸ ਦਾ ਮਲਬਾ ਟਾਇਟੈਨਿਕ ਜਹਾਜ਼ ਵਿੱਚ 1600 ਮੀਟਰ ਦੂਰ ਮਿਲਿਆ ਸੀ । ਇਸ ਵਿੱਚ 4 ਟੂਰਿਸਟ ਅਤੇ 1 ਪਾਇਲਟ ਸਵਾਰ ਸੀ।

ਜਾਂਚ ਦੇ ਬਾਅਦ ਜਾਣਕਾਰਾਂ ਨੇ ਅੰਦਾਜ਼ਾ ਲਗਾਇਆ ਸੀ ਕਿ ਇਹ ਹਾਦਸਾ ਧਮਾਕੇ ਦੀ ਵਜ੍ਹਾ ਕਰ ਕੇ ਹੋਇਆ ਹੈ, US ਕੋਸਟ ਗਾਰਡ ਦੇ ਅਧਿਕਾਰੀਆਂ ਨੇ ਸਬਮਰੀਨ ਦੇ ਮਲਬੇ ਵਿੱਚ ਮਨੁੱਖੀ ਅਵਸ਼ੇਸ਼ ਮਿਲਣ ਦਾ ਦਾਅਵਾ ਕੀਤਾ ਹੈ,ਜਿੰਨਾ ਨੂੰ ਮੈਡੀਕਲ ਜਾਂਚ ਦੇ ਲਈ ਭੇਜਿਆ ਜਾਵੇਗਾ ।

ਪਣਡੁੱਬੀ ਦੇ ਮਲਬੇ ਵਿੱਚੋਂ ਲੈਂਡਿੰਗ ਫ੍ਰੇਮ,ਰੀਅਰ ਕਵਰ ਸਮੇਤ 5 ਹਿੱਸੇ ਬਰਾਮਦ ਕੀਤੇ ਗਏ ਹਨ । ਕੋਸਟ ਗਾਰਡ ਨੇ ਦੱਸਿਆ ਕਿ ਪਣਡੁੱਬੀ ਦਾ ਕਾਫ਼ੀ ਮਲਬਾ ਹੁਣ ਵੀ ਟਾਇਟੈਨਿਕ ਜਹਾਜ਼ ਦੇ ਕੋਲ ਹੈ,ਉਸ ਨੂੰ ਵੀ ਜਲਦ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਪਣਡੁੱਬੀ ਵਿੱਚ ਮਲਬੇ ਦੀ ਫੋਰੈਂਸਿਕ ਜਾਂਚ ਵਿੱਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵਿੱਚ ਧਮਾਕਾ ਕਿਉਂ ਹੋਇਆ ।

ਟਾਇਟਨ ਪਣਡੁੱਬੀ 18 ਜੂਨ ਨੂੰ ਸ਼ਾਮ ਤਕਰੀਬਨ 5:30 ਵਜੇ ਭਾਰਤੀ ਸਮੇਂ ਮੁਤਾਬਿਕ ਐਟਲਾਂਟਿਕ ਮਹਾਸਾਗਰ ਵਿੱਚ ਛੱਡੀ ਗਈ ਸੀ । ਇਹ 1 ਘੰਟੇ 45 ਮਿੰਟ ਬਾਅਦ ਲਾਪਤਾ ਹੋ ਗਈ,ਪਣਡੁੱਬੀ ਵਿੱਚ ਪਾਇਲਟ ਸਮੇਤ 5 ਯਾਤਰੀ ਸ਼ਾਮਲ ਸਨ । 4 ਦਿਨ ਤੱਕ ਸਬਮਰੀਨ ਦੇ ਲੱਭਣ ਦੀ ਕੋਸ਼ਿਸ਼ ਕੀਤੀ ਗਈ,ਜਿਸ ਦੇ ਬਾਅਦ 23 ਜੂਨ ਨੂੰ ਟਾਇਟੈਨਿਕ ਜਹਾਜ਼ ਦੇ ਮਲਬੇ ਤੋਂ 1600 ਫੁੱਟ ਦੂਰ ਟਾਇਟਨ ਸਬਮਰੀਨ ਦਾ ਮਲਬਾ ਮਿਲਿਆ ਸੀ ।

 

ਰਡਾਨ ‘ਤੇ ਮਿਲੇ ਸਨ ਧਮਾਕੇ ਦੇ ਸਿਗਨਲ

ਅਮਰੀਕੀ ਨੇਵੀ ਦੇ ਇੱਕ ਅਫ਼ਸਰ ਦੇ ਮੁਤਾਬਿਕ ਟਾਇਟਨ ਪਣਡੁੱਬੀ ਦੀ ਅਖੀਰਲੀ ਲੋਕੇਸ਼ਨ ਟਾਇਟੈਨਿਕ ਜਹਾਜ਼ ਦੇ ਕੋਲ ਰਿਕਾਰਡ ਕੀਤੀ ਗਈ ਸੀ । ਲਾਪਤਾ ਹੋਣ ਦੇ ਕੁੱਝ ਦੇਰ ਬਾਅਦ ਰਡਾਰ ਵਿੱਚ ਧਮਾਕੇ ਨਾਲ ਜੁੜੇ ਸਿਗਨਲ ਮਿਲੇ ਸਨ । ਇਹ ਜਾਣਕਾਰੀ ਫ਼ੌਰਨ ਕਮਾਂਡਰ ਦੇ ਨਾਲ ਸ਼ੇਅਰ ਕੀਤੀ ਗਈ ਸੀ,ਜਿਸ ਦੇ ਨਾਲ ਸਰਚ ਅਪਰੇਸ਼ਨ ਵਿੱਚ ਮਦਦ ਮਿਲੀ ਸੀ ।

ਟਾਇਟੈਨਿਕ ਜਹਾਜ਼ ਦਾ ਮਲਬਾ ਐਟਲਾਂਟਿਕ ਓਸ਼ੇਨ ਵਿੱਚ ਮੌਜੂਦ ਸੀ । ਇਹ ਕੈਨੇਡਾ ਦੇ ਨਿਊਫਾਉਂਡਲੈਂਡ ਦੇ ਸੈਂਟ ਜੋਨਸ ਤੋਂ 700 ਕਿਲੋਮੀਟਰ ਦੂਰ ਹੈ । ਮਲਬਾ ਮਹਾਸਾਗਰ ਵਿੱਚ 3800 ਮੀਟਰ ਦੀ ਗਹਿਰਾਈ ਵਿੱਚ ਹੈ । ਪਣਡੁੱਬੀ ਦਾ ਇਹ ਸਫ਼ਰ ਵੀ ਕੈਨੇਡਾ ਦੇ ਨਿਊਫਾਉਂਡਲੈਂਡ ਤੋਂ ਸ਼ੁਰੂ ਹੁੰਦਾ ਹੈ । ਇਹ 2 ਘੰਟੇ ਵਿੱਚ ਮਲਬੇ ਦੇ ਕੋਲ ਪਹੁੰਚ ਜਾਂਦੀ । ਅਮਰੀਕਾ-ਕੈਨੇਡਾ ਦੀ ਰੈਸਕਿਊ ਟੀਮ ਸਮੁੰਦਰ ਤੋਂ 7,600 ਸਕਾਇਰ ਮੀਲ ਦੇ ਏਰੀਆ ਵਿੱਚ ਸਰਚਿੰਗ ਕਰ ਰਹੀ ਸੀ । ਪਾਣੀ ਵਿੱਚ ਸੋਨਾਰ ਬਾਏ ਵੀ ਛੱਡੇ ਗਏ ਜੋ ਕਿ 13 ਹਜ਼ਾਰ ਫੁੱਟ ਦੀ ਗਹਿਰਾਈ ਤੱਕ ਮਾਨਿਟਰ ਕਰਨ ਦੀ ਤਾਕਤ ਰੱਖ ਦੇ ਸਨ । ਇਸ ਤੋਂ ਇਲਾਵਾ ਕਮਰਸ਼ੀਅਲ ਜਹਾਜ਼ਾਂ ਦੀ ਮਦਦ ਵੀ ਲਈ ਗਈ ।

Exit mobile version