Punjab

ਡੇਰਾ ਪ੍ਰੇਮੀ ਮਾਮਲੇ ‘ਚ ਵੱਡੀ ਕਾਰਵਾਈ, ਤਿੰਨ ਚੜ੍ਹੇ ਪੁਲਿਸ ਅੜਿੱਕੇ

Three shooters were arrested in the Dera lovers murder case

‘ਦ ਖ਼ਾਲਸ ਬਿਊਰੋ : ਦਿੱਲੀ ਪੁਲਿਸ ਕਾਊਂਟਰ ਇੰਟੈਲੀਜੈਂਸ ਨੇ ਪ੍ਰਦੀਪ ਸਿੰਘ ਕਤਲ ਮਾਮਲੇ ਵਿੱਚ ਤਿੰਨ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਤਿੰਨੇ ਮੁਲਜ਼ਮ ਹਰਿਆਣਾ ਦੇ ਰਹਿਣ ਵਾਲੇ ਹਨ। ਪੁਲਿਸ ਨੇ ਅੱਜ ਪਟਿਆਲਾ ਦੇ ਬਖਸ਼ੀਵਾਲਾ ‘ਚ ਸਵੇਰੇ ਤਿੰਨ ਵਜੇ ਰੇਡ ਮਾਰੀ ਸੀ, ਜਿੱਥੇ ਇਨ੍ਹਾਂ ਤਿੰਨ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਫੜੇ ਗਏ ਸ਼ੂਟਰਾਂ ਵਿੱਚ ਰੋਹਤਕ ਦਾ ਰਹਿਣ ਵਾਲਾ 26 ਸਾਲਾ ਜਤਿੰਦਰ, ਭਿਵਾਨੀ ਦਾ ਰਹਿਣ ਵਾਲਾ ਮੋਹਿਤ ਚੌਹਾਨ ਅਤੇ ਰੋਹਤਕ ਦਾ ਰਹਿਣ ਵਾਲਾ ਮਨੀਸ਼ ਨੰਦਲ ਸ਼ਾਮਿਲ ਹਨ।

ਕਾਊਂਟਰ-ਇੰਟੈਲੀਜੈਂਸ ਯੂਨਿਟ ਨੇ ਪੰਜਾਬ ਦੇ ਫਰੀਦਕੋਟ ਵਿੱਚ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਪ੍ਰਦੀਪ ਸਿੰਘ ਦੀ ਹੱਤਿਆ ਦੇ ਮੁਲਜ਼ਮ 6 ਵਿਅਕਤੀਆਂ ਦੀ ਪਛਾਣ ਕੀਤੀ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਜਾਰੀ ਹਨ। 4 ਸ਼ੂਟਰ ਹਰਿਆਣਾ ਤੇ 2 ਪੰਜਾਬ ਨਾਲ ਸਬੰਧਤ ਹਨ। ਸਾਰੇ ਸ਼ੂਟਰ ਲੌਰੇਂਸ ਗੁਰੱਪ ਨਾਲ ਸਬੰਧ ਰੱਖਦੇ ਹਨ।