Khetibadi Punjab

ਨਾੜ ਨੂੰ ਲਾਈ ਅੱਗ ਨੇ ਲਈ ਇੱਕੋ ਪਰਿਵਾਰ ਦੇ 3 ਜੀਆਂ ਦੀ ਜਾਨ, 3 ਸਾਲਾ ਬੱਚੇ ਦੀ ਵੀ ਮੌਤ

ਮਹਿਤਾ ਤੋਂ ਬੜੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਸ੍ਰੀ ਹਰਗੋਬਿੰਦਪੁਰ ਸਾਹਿਬ ਨੂੰ ਜਾਂਦੇ ਮੁੱਖ ਮਾਰਗ ’ਤੇ ਅੱਜ (4 ਮਈ, 2024) ਦੁਪਹਿਰ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਤਿੰਨ ਸਾਲ ਦਾ ਬੱਚਾ ਵੀ ਸ਼ਾਮਲ ਹੈ। ਧਿਆਨ ਦਿਓ ਇਹ ਹਾਦਸਾ ਵਾਢੀ ਮਗਰੋਂ ਖੇਤ ਵਿੱਚ ਕਣਕ ਦੇ ਨਾੜ ਨੂੰ ਅੱਗ ਲਾਉਣ ਦੀ ਵਜ੍ਹਾ ਕਰਕੇ ਵਾਪਰਿਆ ਹੈ।

ਮ੍ਰਿਤਕ ਪਿੰਡ ਕੋਟਲਾ ਸੂਬਾ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਸਨ। ਇਹ ਪਰਿਵਾਰ ਕ ਮੋਟਰਸਾਈਕਲ ’ਤੇ ਮਹਿਤਾ ਵੱਲ ਜਾ ਰਹੇ ਸਨ। ਅਮਰਜੋਤ ਸਿੰਘ (34) ਮੋਟਰਸਾਈਕਲ ਚਲਾ ਰਿਹਾ ਸੀ, ਪਿੱਛੇ ਉਸ ਦੀ ਮਾਤਾ ਬਲਬੀਰ ਕੌਰ (70) ਅਤੇ ਉਸ ਦਾ ਬੱਚਾ ਅਰਮਾਨਦੀਪ ਸਿੰਘ (3) ਬੈਠੇ ਸਨ।

ਦੱਸਿਆ ਜਾ ਰਿਹਾ ਹੈ ਕਿ ਰਸਤੇ ਵਿੱਚ ਕਿਸੇ ਨੇ ਵਾਢੀ ਉਪਰੰਤ ਆਪਣੇ ਕਣਕ ਦੇ ਖੇਤ ਨੂੰ ਅੱਗ ਲਾਈ ਹੋਈ ਸੀ। ਸੜਕ ’ਤੇ ਭਾਰੀ ਧੂੰਆਂ ਹੋਣ ਕਰਕੇ ਅੱਗੇ ਵਿਜ਼ੀਬਿਲਟੀ ਬਹੁਤ ਘੱਟ ਸੀ। ਇਸੇ ਕਰਕੇ ਅਮਰਜੋਤ ਸਿੰਘ ਨੂੰ ਅੱਗੇ ਦਿੱਸਿਆ ਨਹੀਂ ਤੇ ਉਸ ਦੀ ਅੱਗੇ ਜਾ ਰਹੇ ਵਾਹਨ ਨਾਲ ਟੱਕਰ ਹੋ ਗਈ। ਇਸ ਟੱਕਰ ਵਿੱਚ ਤਿੰਨਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ।

ਇਸ ਸਬੰਧੀ ਥਾਣਾ ਮਹਿਤਾ ਦੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚਸ਼ਮਦੀਦ ਲੋਕਾਂ ਨੇ ਮੰਗ ਕੀਤੀ ਹੈ ਕੀ ਕਣਕ ਦੇ ਖੇਤ ਨੂੰ ਅੱਗ ਲਗਾਉਣ ਵਾਲੇ ਕਿਸਾਨ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਤੇ CCTV ਕੈਮਰੇ ਖ਼ੰਗਾਲ ਕੇ ਟੱਕਰ ਮਾਰਨ ਵਾਲੇ ਦੂਸਰੇ ਵਾਹਨ ਦੀ ਪਛਾਣ ਕਰ ਕੇ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ – ਹਿਮਾਚਲ ਪੁਲਿਸ ਨੇ ਫੜੇ ਖ਼ੌਫ਼ਨਾਕ ਸਟੰਟ ਕਰਦੇ 8 ਪੰਜਾਬੀ ਹੁੱਲ੍ਹੜਬਾਜ਼, ‘ਖ਼ਤਰਨਾਕ ਡਰਾਈਵਿੰਗ’ ਦਾ ਕੀਤਾ ਚਲਾਨ