International

ਟੀ-20 ਵਿਸ਼ਵ ਕੱਪ ‘ਚ ਅੱਤਵਾਦੀ ਹਮਲੇ ਦਾ ਖਤਰਾ, ਮਿਲੀ ਧਮਕੀ

ਪਾਕਿਸਤਾਨ-ਅਫਗਾਨਿਸਤਾਨ ‘ਚ ਸਰਗਰਮ ਅੱਤਵਾਦੀ ਸੰਗਠਨ ਆਈਐੱਸ ਖੁਰਾਸਾਨ ਨੇ ਟੀ-20 ਵਿਸ਼ਵ ਕੱਪ ਦੌਰਾਨ ਅੱਤਵਾਦੀ ਹਮਲੇ ਕਰਨ ਦੀ ਧਮਕੀ ਦਿੱਤੀ ਹੈ। ਤ੍ਰਿਨੀਦਾਦ ਦੇ ਪ੍ਰਧਾਨ ਮੰਤਰੀ ਨੇ ਵੀ ਧਮਕੀਆਂ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅੱਤਵਾਦੀ ਸੰਗਠਨ ਨੇ ਵੈਸਟਇੰਡੀਜ਼ ਸਮੇਤ ਕਈ ਦੇਸ਼ਾਂ ਨੂੰ ਵੀਡੀਓ ਸੰਦੇਸ਼ ਭੇਜੇ ਹਨ।

20 ਵਿਸ਼ਵ ਕੱਪ ਕ੍ਰਿਕਟ 1 ਜੂਨ ਤੋਂ ਵੈਸਟਇੰਡੀਜ਼ ਅਤੇ ਅਮਰੀਕਾ ‘ਚ ਹੋਣ ਜਾ ਰਿਹਾ ਹੈ। ਵੈਸਟਇੰਡੀਜ਼ ‘ਚ ਵਿਸ਼ਵ ਕੱਪ ਦੌਰਾਨ ਅੱਤਵਾਦੀ ਹਮਲੇ ਦਾ ਖਤਰਾ ਸਾਹਮਣੇ ਆਇਆ ਹੈ। ਇਹ ਧਮਕੀ ਪਾਕਿਸਤਾਨ ਸਥਿਤ ਇੱਕ ਅੱਤਵਾਦੀ ਸੰਗਠਨ ਨੇ ਦਿੱਤੀ ਹੈ। ਭਾਰਤ ਦੇ ਸਾਰੇ ਲੀਗ ਮੈਚ ਅਮਰੀਕਾ ਵਿੱਚ ਹੋਣੇ ਹਨ। ਇਸ ਤੋਂ ਬਾਅਦ ਜੇਕਰ ਟੀਮ ਸੁਪਰ-8 ਲਈ ਕੁਆਲੀਫਾਈ ਕਰਦੀ ਹੈ ਤਾਂ ਉਸ ਨੂੰ ਇਹ ਮੈਚ ਵੈਸਟਇੰਡੀਜ਼ ‘ਚ ਖੇਡਣੇ ਹੋਣਗੇ।

ਇਸਲਾਮਿਕ ਸਟੇਟ ਪੱਖੀ ਮੀਡੀਆ ਨੇ ਕਈ ਦੇਸ਼ਾਂ ਵਿੱਚ ਖੇਡ ਸਮਾਗਮਾਂ ਦੌਰਾਨ ਹਿੰਸਾ ਦੀ ਧਮਕੀ ਦਿੱਤੀ ਹੈ। ਆਈਐਸ ਖੁਰਾਸਾਨ ਦੀ ਅਫਗਾਨਿਸਤਾਨ-ਪਾਕਿਸਤਾਨ ਸ਼ਾਖਾ ਨੇ ਪ੍ਰੋਪੇਗੰਡਾ ਚੈਨਲ ਨਸੀਰ-ਏ-ਪਾਕਿਸਤਾਨ ਰਾਹੀਂ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਇਸ ਵਿੱਚ ਸਮਰਥਕਾਂ ਨੂੰ ਇਨ੍ਹਾਂ ਦੇਸ਼ਾਂ ਵਿੱਚ ਹਮਲਿਆਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ – ਹਾਈ ਕੋਰਟ ਨੇ ਉਬਰ ਨੂੰ ਦਿੱਤੀ ਵੱਡੀ ਰਾਹਤ