Punjab

ਦਿੱਲੀ ਤੋਂ ਕਾਰ ਖਰੀਦ ਕੇ ਮਲੋਟ ਜਾ ਰਹੀ ਕਾਰ ‘ਚ ਮਾਸੂਮ ਬੱਚੇ ਸਮੇਤ 4 ਜਣਿਆਂ ਨਾਲ ਹੋਇਆ ਇਹ ਕਾਰਾ…

ਦਿੱਲੀ ਤੋਂ ਕਾਰ ਖਰੀਦ ਕੇ ਮਲੋਟ ਜਾ ਰਹੀ ਕਾਰ ਨਾਲ ਟਕਰਾਈ ਟਰਾਲੀ , ਮਾਸੂਮ ਬੱਚੇ ਸਮੇਤ 4 ਜਣਿਆਂ ਦੀ ਹੋਈ ਮੌਤ..

ਮੁਕਤਸਰ ਦੇ ਲੰਬੀ ‘ਚ ਅੱਜ ਐਤਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ।ਇੱਕ ਰਿਟਜ਼ ਕਾਰ ਲੱਕੜਾਂ ਨਾਲ ਭਰੀ ਟਰਾਲੀ ਨਾਲ ਜਾ ਟਕਰਾਈ, ਜਿਸ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਿੱਲੀ ਤੋਂ ਕਾਰ ਖਰੀਦ ਕੇ ਦੇਰ ਰਾਤ ਮਲੋਟ ਵਾਪਸ ਆ ਰਹੇ ਸਨ। 5 ਵਿਅਕਤੀ ਆਪਣੀ ਰਿਟਜ਼ ਕਾਰ ਨੰਬਰ ਡੀਐਲ-8ਸੀਪੀ 6662 ਵਿੱਚ ਦਿੱਲੀ ਤੋਂ ਮਲੋਟ ਆ ਰਹੇ ਸਨ। ਰਾਤ ਕਰੀਬ 12.30 ਵਜੇ ਜਦੋਂ ਉਹ ਲੰਬੀ ਤਹਿਸੀਲ ਦੇ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਲੱਕੜਾਂ ਨਾਲ ਭਰੀ ਟਰਾਲੀ ਨਾਲ ਟਕਰਾ ਗਈ।

ਹਾਦਸੇ ਵਿੱਚ ਮਿਤੂ, ਹਰਬੀਰ ਸਿੰਘ ਤੇ ਅਰਵਿੰਦ ਵਾਸੀ ਮਲੋਟ ਅਤੇ ਅਰਵਿੰਦ ਵਾਸੀ ਦਿੱਲੀ ਦੀ ਮੌਤ ਹੋ ਗਈ।ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਕਾਫੀ ਮੁਸ਼ੱਕਤ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਾਰ ‘ਚੋਂ ਬਾਹਰ ਕੱਢਿਆ ਗਿਆ।ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗਿੱਦੜਬਾਹਾ ਭੇਜ ਦਿੱਤਾ ਹੈ। ਜ਼ਖਮੀ ਮਦਨ ਲਾਲ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।