1 ਮਾਰਚ 2026 ਨੂੰ ਆਮ ਆਦਮੀ ਨਾਲ ਜੁੜੇ 5 ਵੱਡੇ ਬਦਲਾਅ ਹੋਣ ਜਾ ਰਹੇ ਹਨ,ਜੇਕਰ ਤੁਸੀਂ ਇੰਨਾਂ ਨੂੰ ਨਹੀਂ ਜਾਨਣੀਆ ਤਾਂ ਮੁਸ਼ਕਿਲ ਵਿੱਚ ਵੀ ਫਸ ਸਕਦੇ ਹੋ। ਇਹ ਬਦਲਾਅ ਤੁਹਾਡੇ ਜੇਬ੍ਹ ਦਾ ਭਾਰ ਹਲਕਾ ਜਾਂ ਭਾਰਾ ਵੀ ਕਰ ਸਕਦੇ ਹਨ। LPG ਅਤੇ CNG ਦੀਆਂ ਕੀਮਤਾਂ ਨਵੇਂ ਸਿਰੇ ਤੋਂ ਤੈਅ ਹੋਣਗੀਆਂ। ਇਸ ਤੋਂ ਇਲਾਵਾ ਮੋਬਾਈਲ ਦੇ ਸਿਮ ਕਾਰਡ ਨੂੰ ਲੈ ਕੇ ਇੱਕ ਵੱਡਾ ਬਦਲਾਅ ਲਾਗੂ ਹੋਵੇਗਾ।
ਜੇਕਰ ਤੁਸੀਂ ਹੁਣ ਤੱਕ ਨਹੀਂ ਕੀਤਾ ਤਾਂ 1 ਮਾਰਚ ਤੋਂ ਤੁਹਾਡੀ ਜਿੰਦਗੀ ਦੀ ਲਾਈਫ ਲਾਈਨ ਬਣ ਚੁਕਿਆ watsapp ਪੂਰੀ ਤਰ੍ਹਾਂ ਬੰਦ ਹੋ ਸਕਦਾ ਹੈ। Telegram ਦੀ ਵਰਤੋਂ ਕਰਨ ਵਾਲਿਆਂ ਦੀ ਮੁਸ਼ਕਿਲਾਂ ਵੱਧ ਸਕਦੀਆਂ ਹਨ। ਡਿਜੀਟਲ ਪੇਮੈਂਟ ਨੂੰ ਸੁਰੱਖਿਅਤ ਬਣਾਉਣ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਗਿਆ ਹੈ ਇਸ ਤੋਂ ਇਲਾਵਾ ਬੈਂਕ ਬੈਲੰਸ ਨੂੰ ਲੈ ਕੇ ਨਵਾਂ ਨਿਯਮ ਗਾਹਕਾਂ ਨੂੰ ਵੱਡੀ ਰਾਹਤ ਦੇਣ ਵਾਲਾ ਹੈ।
ਰੇਲ ਸੇਵਾ ਨੂੰ ਲੈ ਕੇ ਤੁਹਾਨੂੰ ਅਜਿਹੀ ਸੁਵਿਧਾ ਮਿਲਣ ਜਾ ਰਹੀ ਹੈ ਜਿਸ ਨੂੰ ਲੈ ਕੇ ਜਨਰਲ ਕਲਾਸ ਵਿੱਚ ਸਫਰ ਕਰਨ ਵਾਲਿਆਂ ਦੀਆਂ ਕਾਫੀ ਹੱਦ ਤੱਕ ਮੁਸ਼ਕਿਲਾਂ ਹੱਲ ਹੋ ਜਾਣਗੀਆਂ ਜਾਣਗੀਆਂ।
ਆਉ ਤੁਹਾਨੂੰ ਦੱਸਦੇ ਹਾਂ 1 ਮਾਰਚ ਨੂੰ ਹੋਣ ਵਾਲੇ 5 ਬਦਲਾਅ ਬਾਰੇ
ਪਹਿਲਾ ਬਦਲਾਅ
1 ਮਾਰਚ ਤੋਂ ਡਿਜੀਟਲ ਪੇਮੈਂਟ ਸਿਸਟਮ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ। ਵੱਡੀ ਰਕਮ ਦਾ ਆਨਲਾਈਨ ਟ੍ਰਾਂਸਫਰ ਹੁਣ ਸਿਰਫ UPI PIN ਤੋਂ ਨਹੀਂ ਹੋਵੇਗਾ ਬਲਕਿ ਬੈਂਕ ਹਾਈ ਵੈਲਿਊ ਟਰਾਂਸਜੈਕਸ਼ਨ ਦੇ ਲਈ ਬਾਈਓਮੈਟ੍ਰਿਕਸ ਜਾਂ ਫਿਰ ਮਲਟੀ ਫੈਕਟਰ ਅਥਰਾਈਜੇਸ਼ਨ ਜ਼ਰੂਰੀ ਕਰੇਗਾ। ਜਿਵੇਂ ਵੱਡੀ ਰਕਮ ਦੇ ਟਰਾਂਸਜੈਸ਼ਨ ਦੇ ਲਈ ਤੁਹਾਨੂੰ ਬੈਂਕ ਤੋਂ ਜਾਂ ਫਿਰ UPI ਸਰਵਿਸਸ ਪ੍ਰੋਵਾਈਡਰ ਤੋਂ ਕਾਲ ਆ ਸਕਦੀ ਹੈ ਕਿ ਤੁਹਾਡੇ ਵੱਲੋਂ ਕੀਤੀ ਜਾ ਰਹੀ ਟਰਾਂਸਜੈਸ਼ਨ ਠੀਕ ਹੈ ਜਾਂ ਨਹੀਂ ? ਤਾਂਕੀ ਧੋਖਾਧੜੀ ਨੂੰ ਰੋਕਿਆ ਜਾਵੇ,ਕਈ ਵਾਰ ਤੁਹਾਡਾ ਫੋਨ ਹੈੱਕ ਹੋ ਜਾਂਦਾ ਹੈ ਜਾਂ ਗਵਾਚ ਜਾਂਦਾ ਹੈ ਤਾਂ ਕੋਈ ਮੋਬਾਈਲ ਵਿੱਚ ਇੰਸਟਾਲ UPI APP ਦੀ ਗਲਤ ਵਰਤੋ ਨਾ ਕਰ ਸਕੇ। ਜਿਵੇਂ ਚੈੱਕ ਨੂੰ ਲੈ ਕੇ ਹੁੰਦੀ ਹੈ। ਬੈਂਕ ਵੱਡੀ ਰਕਮ ਦੇ ਚੈੱਕ ਨੂੰ ਪਾਸ ਕਰਨ ਤੋਂ ਪਹਿਲਾਂ ਚੈੱਕ ਕੱਟਣ ਵਾਲੇ ਨੂੰ ਫੋਨ ਕਰਕੇ ਤਸਦੀਕ ਕਰਦਾ ਹੈ ਕਿ ਤੁਹਾਡੇ ਵੱਲੋਂ ਹੀ ਚੈੱਕ ਦਿੱਤਾ ਗਿਆ ਹੈ ? ਜਦੋਂ ਬੈਂਕ ਯਕੀਨ ਕਰ ਲੈਂਦਾ ਹੈ ਤਾਂ ਹੀ ਚੈੱਕ ਨੂੰ ਪਾਸ ਕਰਦਾ ਹੈ।
ਦੂਜਾ ਬਦਲਾਅ
ਸਰਕਾਰ ਦੇ ਵੱਲੋਂ ਦੁਜਾ ਬਦਲਾਅ ਹਰ ਆਮੋ ਖਾਸ ਲੋਕਾਂ ਦੀ ਲਾਈਫ ਲਾਈਨ ਬਣ ਚੁੱਕਿਆ WHATSAPP ਹੈ। ਸਰਕਾਰ ਨੇ ਡਿਜੀਟਲ ਧੋਖਾਧੜੀ ਨੂੰ ਰੋਕਣ ਦੇ ਲਈ 1 ਮਾਰਚ ਤੋਂ ਸਿਮ ਬਾਇੰਡਿੰਗ ਦਾ ਨਵਾਂ ਨਿਯਮ ਲਾਗੂ ਕਰ ਦਿੱਤਾ ਹੈ। ਇਸ ਨਿਯਮ ਦੇ ਤਹਿਤ ਤੁਹਾਡਾ WhatsApp, Telegram ਅਤੇ Signal ਵਰਗੇ ਐੱਪ ਹੁਣ ਸਿੱਧੇ ਸਿਮ ਦੇ ਨਾਲ ਲਿੰਕ ਰਹਿਣਗੇ ਜੇਕਰ ਤੁਸੀਂ ਫੋਨ ਤੋਂ ਸਿਮ ਕੱਢ ਦਿਉਗੇ ਤਾਂ ਤਿੰਨੋ ਐੱਪ ਕੰਮ ਕਰਨਾ ਬੰਦ ਦੇਣਗੀਆਂ ਤੁਸੀਂ ਵਾਈਫਾਈ ਜਾਂ ਫਿਰ ਕਿਸੇ ਹੋਰ ਨੈੱਟਵਰਕ ਦੇ ਜ਼ਰੀਏ WHATSAPP,TELEGRAM ਐੱਪ ਦੀ ਵਰਤੋਂ ਨਹੀਂ ਕਰ ਸਕੋਗੇ।
ਹੁਣ ਤੱਕ ਹੁੰਦਾ ਇਹ ਸੀ ਕਿ ਤੁਸੀਂ ਇੱਕ ਵਾਰ OTP ਦੇ ਜ਼ਰੀਏ WHATSAPP ਐਕਟਿਵ ਕਰ ਲੈਂਦੇ ਸੀ ਫਿਰ ਸਿਮ ਕਾਰਡ ਨੂੰ ਕੱਢ ਕੇ ਵਾਈਫਾਈ ਨਾਲ ਚੈਟਿੰਗ ਕਰਦੇ ਸੀ, ਪਰ ਹੁਣ ਨਵੇਂ ਨਿਮਯ ਦੇ ਬਾਅਦ ਐੱਪ ਨੂੰ ਚਲਾਉਣ ਦੇ ਲਈ ਫੋਨ ਵਿੱਚ ਸਿਮ ਦੀ ਮੌਜੂਦਗੀ ਜ਼ਰੂਰੀ ਹੈ।
ਹੁਣ ਕਈ ਲੋਕਾਂ ਦੇ ਮਨ ਵਿੱਚ ਸਵਾਲ ਉੱਠ ਰਿਹਾ ਹੋਵੇਗਾ ਕਿ ਜੇਕਰ WHATSAPP ਦੇ ਲਈ ਸਿਮ ਕਾਰਡ ਜ਼ਰੂਰੀ ਹੈ ਤਾਂ ਲੈਪਟਾਪ ਜਾਂ ਫਿਰ ਕੰਪਿਊਟਰ ‘ਤੇ WHATSAPP ਕਿਵੇਂ ਖੁੱਲੇਗਾ ? ਇਸ ਦੀ ਸੁਰੱਖਿਆ ਲਈ ਵੀ ਸਰਕਾਰ ਨੇ ਨਵੇਂ ਨਿਯਮ ਬਣਾਏ ਹਨ …ਜੇਕਰ ਤੁਹਾਡੇ ਮੋਬਾਈਲ ਵਿੱਚ ਸਿਮ ਐਕਟਿਵ ਨਹੀਂ ਹੈ ਜਾਂ ਫੋਨ ਕਾਫੀ ਸਮੇਂ ਤੋਂ ਆਫਲਾਈਨ ਹੈ ਤਾਂ ਕੰਪਿਊਟਰ ‘ਤੇ WHATSPP ਚੱਲ ਰਿਹਾ ਹੈ ਤਾਂ ਤੁਹਾਡਾ ਅਕਾਊਂਟ 6 ਘੰਟੇ ਦੇ ਅੰਦਰ ਆਪਣੇ ਆਪ ਲਾਗ ਆਊਟ ਹੋ ਜਾਵੇਗਾ ।
ਤੀਜਾ ਬਦਲਾਅ
1 ਮਾਰਚ ਨੂੰ ਬੈਂਕ ਬੈਲੰਸ ਨੂੰ ਲੈ ਕੇ ਵੀ ਵੱਡਾ ਬਦਲਾਅ ਵੇਖਣ ਨੂੰ ਮਿਲੇਗਾ। ਪਹਿਲਾਂ ਹੁੰਦਾ ਸੀ ਕਿ ਜੇਕਰ ਇੱਕ ਦਿਨ ਵੀ ਬੈਂਕ ਅਕਾਊਂਟ ਵਿੱਚ ਬੈਲੰਸ ਘੱਟ ਹੁੰਦਾ ਸੀ ਤਾਂ ਬੈਂਕ ਜੁਰਮਾਨਾ ਲਗਾਉਂਦਾ ਸੀ ਪਰ ਹੁਣ ਮਹੀਨੇ ਦਾ ਬੈਲੰਸ ਦੇ ਅਧਾਰ ‘ਤੇ ਜੁਰਮਾਨਾ ਲੱਗੇਗਾ। ਉਦਾਹਰਣ ਵਜੋਂ ਜੇਕਰ ਕਿਸੇ ਬੈਂਕ ਦਾ ਨਿਯਮ ਹੈ ਕਿ 10 ਹਜ਼ਾਰ ਬਲੰਸ ਹੋਣਾ ਜ਼ਰੂਰੀ ਹੈ। ਜੇਕਰ 10 ਦਿਨ ਤੁਸੀਂ 5 ਹਜ਼ਾਰ ਰੱਖਦੇ ਹੋ ਅਤੇ ਅਗਲੇ 10 ਦਿਨ 1 ਲੱਖ ਬੈਂਕ ਵਿੱਚ ਬੈਲੰਸ ਹੁੰਦਾ ਹੈ ਬੈਂਕ ਐਵਰੇਜ ਬੈਲੰਸ ਵੇਖੇਗਾ ਅਤੇ ਤੁਹਾਨੂੰ ਜੁਰਮਾਨਾ ਨਹੀਂ ਲੱਗੇਗਾ।
ਚੌਥਾ ਬਦਲਾਅ
ਰੇਲ ਟਿਕਟ ਨੂੰ ਲੈ ਕੇ ਵੱਡਾ ਬਦਲਾਅ ਵੀ 1 ਮਾਰਚ 2026 ਤੋਂ ਲਾਗੂ ਹੋਵੇਗਾ । ਜਨਰਲ ਅਤੇ ਪਲੇਟਫਾਰਮ ਟਿਕਟ ਬੁੱਕ ਕਰਨ ਦੇ ਨਿਯਮ ਪੂਰੀ ਤਰ੍ਹਾਂ ਨਾਲ ਬਦਲ ਜਾਣਗੇ। ਹੁਣ ਭਾਰਤੀ ਰੇਲਵੇ ਨੇ ਪੁਰਾਣਾ UTS ਐੱਪ 1 ਮਾਰਚ ਤੋਂ ਬੰਦ ਕਰ ਰਿਹਾ ਹੈ ਉਸ ਦੀ ਥਾਂ ਹੁਣ ਨਵੇਂ RailOne ਐੱਪ ਪੂਰੀ ਤਰ੍ਹਾਂ ਨਾਲ ਐਕਟਿਵ ਹੋ ਜਾਵੇਗਾ।
ਇਸ ਨਵੇਂ ਐੱਪ ਨਾਲ ਜਨਰਲ ਟਿਕਟ ਪਲੇਟਫਾਮਰ ਟਿਕਟ ਅਤੇ ਲੋਕਲ ਯਾਤਰਾ ਨਾਲ ਜੁੜੀ ਚੀਜ਼ਾ RAIL ONE APP ‘ਤੇ ਮਿਲਣਗੀਆਂ।
ਪੰਜਵਾਂ ਬਦਲਾਅ
ਮਾਰਚ ਵਿੱਚ ਸਭ ਤੋਂ ਪਹਿਲੀ ਨਜ਼ਰ LPG ਦੇ ਘਰੇਲੂ ਦੇ ਨਾਲ ਕਮਰਸ਼ਲ ਸਿਲੈਂਡਰ ਅਤੇ CNG ਗੈਸ ਦੀਆਂ ਕੀਮਤਾਂ ਨੂੰ ਲੈ ਕੇ ਹੋਵੇਗੀ। ਕੰਪਨੀਆਂ ਹਰ ਮਹੀਨੇ ਦੇ ਸ਼ੁਰੂਆਤ ਵਿੱਚ ਇਸ ਦੀਆਂ ਕੀਮਤਾ ਤੈਅ ਕਰਦੀਆਂ ਹਨ। ਪਿਛਲੇ ਮਹੀਨੇ LPG ਦੇ ਕਮਸ਼ਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 49 ਰੁਪਏ ਦਾ ਵਾਧਾ ਕੀਤਾ ਗਿਆ ਸੀ। ਜਦਕਿ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਰਾਹਤ ਦਿੱਤੀ ਗਈ ਸੀ। ਆਮ ਲੋਕਾਂ ਦੀਆਂ ਨਜ਼ਰਾਂ ਇਸ ਗੱਲ ‘ਤੇ ਹੋਣਗੀਆਂ ਕੀ ਗੈਸ ਕੰਪਨੀਆਂ ਮਾਰਚ ਲੋਕਾਂ ਨੂੰ ਰਾਹਤ ਦੇਵੇਗੀ ਜਾਂ ਫਿਰ ਝਟਕਾ।

