‘ਦ ਖਾਲਸ ਬਿਊਰੋ:- ਚੇਨਈ ‘ਚ ਵਿੱਚ ਪੈਦੇ ਤਾਮਿਲਨਾਡੂ ਦੇ ਕੁਡਲੌਰ ਜ਼ਿਲੇ ਵਿਚ ਕੋਲੋ ਤੋਂ ਬਿਜਲੀ ਬਣਾਉਣ ਵਾਲੇ ਇੱਕ ਥਰਮਲ ਪਲਾਟ ਵਿੱਚ ਭਿਆਨਕ ਧਮਾਕਾ ਹੋ ਗਿਆ । ਨੇਵੇਲੀ ਲਿਗਨਾਈਟ ਬਿਜਲੀ ਘਰ ਦੇ ਬਾਇਲਰ ਸਟੇਜ -2 ‘ਚ ਹੋਏ ਇਸ ਧਮਾਕੇ ਕਾਰਨ 6  ਲੋਕਾਂ ਦੀ ਮੌਤ ਹੋ ਗਈ ਹੈ ਅਤੇ 13 ਜ਼ਖਮੀ ਹੋ ਗਏ ਹਨ। ਜਾਣਕਾਰੀ ਮੁਤਾਬਿਕ ਮੌਤਾਂ ਦੀ ਗਿਣਤੀ ਵਿੱਚ ਵਾਧਾ ਵੀ ਸਕਦਾ ਹੈ।

ਜ਼ਖਮੀਆਂ ਨੂੰ ਤੁਰੰਤ NLC ਲਿਗਨਾਈਟ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਹਾਲਾਕਿ NLC ਦੀਆਂ ਆਪਣੀਆਂ ਫਾਇਰ ਬ੍ਰਿਗੇਡ ਦੀਆਂ ਆਪਣੀਆਂ ਟੀਮਾਂ ਵੀ ਹਨ ਜੋ ਬਚਾਅ ਕਾਰਜਾਂ ਵਿਚ ਰੁੱਝੀਆਂ ਹੋਈਆਂ ਹਨ।

 

ਕੁਡਲੌਰ ਰਾਜਧਾਨੀ ਚੇਨਈ ਤੋਂ 180 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਸ ਜਗ੍ਹਾਂ ‘ਤੇ ਸੱਤ ਯੂਨਿਟਾਂ 1,470 ਮੈਗਾਵਾਟ ਬਿਜਲੀ ਦਾ ਉਤਪਾਦਨ ਕਰਦੀਆਂ ਹਨ।

 

ਜਾਣਕਾਰੀ ਮੁਤਾਬਿਕ ਇਹ ਧਮਾਕਾ ਇਕ ਬਾਇਲਰ ਫਟਣ ਦੇ ਕਾਰਨ ਹੋਇਆ ਹੈ। ਜਿਸ ਕਾਫੀ ਦੂਰ ਤੱਗ ਅੱਗ ਫੈਲ ਗਈ। ਇਸ ਥਰਮਲ ਪਲਾਟ ਵਿੱਚ 15,000 ਦੇ ਕਰੀਬ ਠੇਕਾ ਕਰਮਚਾਰੀਆਂ ਸਮੇਤ 28,000 ਕਰਮਚਾਰੀ ਕੰਮ ਕਰਦੇ ਹਨ। ਹਾਲੇ ਤੱਕ ਇਸ ਭਿਆਨਕ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।