India Punjab

ਚੰਡੀਗੜ ਪੀਜੀਆਈ ਵਿੱਚ ਇਲੈਕਟ੍ਰਿਸਿਟੀ ਆਡਿਟ ਹੋਵੇਗਾ, ਵਾਰ-ਵਾਰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਲੈ ਕੇ ਕੀਤਾ ਫੈਸਲਾ

ਚੰਡੀਗੜ ਪੀਜੀਆਈ (Chandigarh PGI) ਵਿੱਚ ਵਾਰ-ਵਾਰ ਅੱਗ ਲੱਗਣ ਦੀ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦਿਆਂ ਹਨ, ਜਿਸ ਤੋਂ ਬਾਅਦ ਸਿਹਤ ਮੰਤਰਾਲੇ ਨੇ ਪੀਜੀਆਈ ਦੀ ਫਾਇਰ ਸੇਫਟੀ ਨੂੰ ਇਲੈਕਟ੍ਰਿਸਿਟੀ ਆਡਿਟ ਕਰਵਾਉਣ ਲਈ ਕਿਹਾ ਹੈ। ਜਿਸ ਨਾਲ ਸਾਰੀਆਂ ਕਮੀਆਂ ਨੂੰ ਲੱਭ ਕੇ ਦੂਰ ਕੀਤਾ ਜਾ ਸਕੇ। ਸਿਹਤ ਮੰਤਰਾਲੇ ਨੇ ਸਖਤ ਨਿਰਦੇਸ਼ ਦਿੰਦਿਆ ਕਿਹਾ ਕਿ ਇਹ ਆਡਿਟ ਤਿੰਨ ਮਹਿਨਿਆਂ ਦੇ ਵਿੱਚ-ਵਿੱਚ ਕਰਵਾ ਕੇ ਰਿਪੋਰਟ ਦਿੱਤੀ ਜਾਵੇ।

ਦੱਸ ਦੇਈਏ ਕਿ ਪੀ.ਜੀ.ਆਈ ਵੱਲੋਂ ਮੌਕ ਡ੍ਰਿਲਸ ਅਤੇ ਫਾਇਰ ਸੇਫਟੀ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ ਹੈ। ਹੁਣ ਤੱਕ ਜਿੰਨੀਆਂ ਵੀ ਮੌਕ ਡ੍ਰਿਲਸ ਹੋਇਆ ਹਨ, ਉਸ ਦੀ ਜਾਣਕਾਰੀ ਸਿਹਤ ਮੰਤਰਾਲੇ ਨੂੰ ਦਿੱਤੀ ਜਾਵੇਗੀ। ਮੌਕ ਡ੍ਰਿਲਸ ਰਾਹੀਂ ਕਿੰਨੇ ਸਟਾਫ ਨੇ ਟਰੇਨਿੰਗ ਲਈ ਹੈ, ਅੱਗ ਨਾ ਲੱਗਣ ਨੂੰ ਲੈ ਕੇ ਕੀ-ਕੀ ਕਦਮ ਚੁੱਕੇ ਗਏ ਹਨ, ਕਿਸ ਚੀਜ਼ ਉੱਤੇ ਕੰਮ ਕੀਤਾ ਗਿਆ ਹੈ। ਉਸ ਸਭ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਦੇਣੀ ਹੋਵੇਗੀ।

ਜਾਣਕਾਰੀ ਮੁਤਾਬਕ ਗਰਮੀ ਦਾ ਮੌਸਮ ਹੋਣ ਕਾਰਨ 3 ਤੋਂ 6 ਕਰੋੜ ਰੁਪਏ ਦਾ ਬਿੱਲ ਆ ਰਿਹਾ ਹੈ। ਸਰਦੀਆਂ ਵਿੱਚ ਪੀ.ਜੀ.ਆਈ ਦਾ ਬਿੱਲ 2.5 ਤੋਂ 5 ਵਿੱਚ ਰਹਿੰਦਾ ਹੈ। ਗਰਮੀ ਕਾਰਨ ਸ਼ਾਟ ਸਰਕਟ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਆਮ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

ਇਸ ਸਾਲ 30 ਮਾਰਚ ਨੂੰ ਕਾਰਡਿਅਕ ਸੈਂਟਰ ‘ਚ ਚੱਲਦੇ ਕੰਮ ਦੌਰਾਨ ਅੱਗ ਲੱਗ ਗਈ ਸੀ। ਹਾਦਸੇ ਦੇ ਬਾਅਦ ਹਸਪਤਾਲ ਨੇ ਜਾਂਚ ਲਈ ਕਮੇਟੀ ਵੀ ਬਣਾਈ ਸੀ। ਕਮੇਟੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਉਨ੍ਹਾਂ ਥਾਵਾਂ ਦੀ ਵੀ ਭਾਲ ਕੀਤੀ ਹੈ, ਜਿੱਥੇ ਨਿੱਕੀ ਤੋਂ ਨਿੱਕੀ ਜਗ੍ਹਾ ਤੇ ਅੱਗ ਸਕਦੀ ਹੈ। ਪੀਜੀਆਈ ਵਿੱਚ ਪਿਛਲੇ ਸਾਲ 9 ਮਹੀਨਿਆਂ ‘ਚ 7 ਵਾਰ ਅੱਗ ਲੱਗ ਚੁੱਕੀ ਹੈ।

 

ਇਹ ਵੀ ਪੜ੍ਹੋ –  “ਪ੍ਰਧਾਨ ਜੀ ਗੱਲ ਉੱਥੇ ਹੀ ਖੜੀ ਹੈ, ਸਾਡੇ ਨਾਲ ਪ੍ਰਮਾਤਮਾ ਰੁੱਸਿਆ ਹੋਇਆ ਹੈ, ਤੁਸੀਂ ਕੁਰਸੀ ਛੱਡੋ!”