ਹਰਿਆਣਾ ਦੇ ਸਕੂਲਾਂ ‘ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ। ਹਰਿਆਣਾ ਵਿੱਚ ਇਕੱਲੇ ਮਾਰਚ ਮਹੀਨੇ ਵਿੱਚ ਸਕੂਲ ਲਗਭਗ 14 ਦਿਨ ਲਈ ਬੰਦ ਰਹਿਣਗੇ। 14 ਦਿਨ ਦੀਆਂ ਛੁੱਟੀਆਂ ਵਿੱਚ 8 ਦਿਨ ਦੀ ਸਰਕਾਰੀ ਛੁੱਟੀ ਹੈ। ਸਿੱਖਿਆ ਵਿਭਾਗ ਨੇ ਇੱਕ ਕੈਲੰਡਰ ਜਾਰੀ ਕੀਤਾ ਹੈ। ਪਹਿਲਾਂ ਸਕੂਲਾਂ ਵਿੱਚ ਹੋਲੀ ਦੀਆਂ ਛੁੱਟੀਆਂ ਦਿੱਤੀਆਂ ਗਈਆਂ ਅਤੇ ਹੁਣ 11 ਮਾਰਚ ਨੂੰ ਦੂਜਾ ਸ਼ਨੀਵਾਰ ਹੋਣ ਕਰਕੇ ਛੁੱਟੀ ਹੋਵੇਗੀ। 12 ਮਾਰਚ ਅਤੇ 19 ਮਾਰਚ ਨੂੰ ਐਤਵਾਰ ਹੋਣ ਕਾਰਨ ਛੁੱਟੀ ਹੋਵੇਗੀ। 19 ਮਾਰਚ ਤੋਂ ਬਾਅਦ 23 ਮਾਰਚ ਨੂੰ ਸ਼ਹੀਦੀ ਦਿਵਸ ‘ਤੇ ਛੁੱਟੀ ਰਹੇਗੀ। 26 ਨੂੰ ਐਤਵਾਰ ਦੀ ਛੁੱਟੀ ਹੋਵੇਗੀ ਅਤੇ ਇਸ ਤੋਂ ਬਾਅਦ ਇਸ ਮਹੀਨੇ ਦੀ ਆਖਰੀ ਛੁੱਟੀ ਰਾਮਨਵਮੀ ਦੀ ਹੋਵੇਗੀ, ਜਿਸ ਕਾਰਨ 30 ਮਾਰਚ ਨੂੰ ਸਕੂਲ ਬੰਦ ਰਹਿਣਗੇ। ਸਿੱਖਿਆ ਵਿਭਾਗ ਵਲੋਂ ਕਿਹਾ ਗਿਆ ਹੈ ਕਿ ਸਕੂਲ ਵੱਧ ਤੋਂ ਵੱਧ ਇਹਨਾਂ ਛੁੱਟੀਆਂ ਦਾ ਫਾਇਦਾ ਲੈਣ ਅਤੇ ਨਵੇਂ ਸਮੈਸਟਰ ਵਿਚ ਦਾਖਲੇ ਅਤੇ ਹੋਰ ਜਰੂਰੀ ਕੰਮਾਂ ਨੂੰ ਪੂਰਾ ਕਰਨ।
ਦੱਸਣਯੋਗ ਹੈ ਕਿ 19 ਮਾਰਚ ਤੋਂ ਬਾਅਦ 23 ਮਾਰਚ ਨੂੰ ਸ਼ਹੀਦੀ ਦਿਵਸ ‘ਤੇ ਵੀ ਛੁੱਟੀ ਰਹੇਗੀ। ਇਸ ਤੋਂ ਬਾਅਦ 26 ਨੂੰ ਐਤਵਾਰ ਦੀ ਛੁੱਟੀ ਹੋਵੇਗੀ ਅਤੇ ਇਸ ਤੋਂ ਬਾਅਦ ਇਸ ਮਹੀਨੇ ਦੀ ਆਖਰੀ ਛੁੱਟੀ ਰਾਮਨਵਮੀ ਦੀ ਹੋਵੇਗੀ ਜਿਸ ਕਾਰਨ 30 ਮਾਰਚ ਨੂੰ ਸਕੂਲ ਬੰਦ ਰਹਿਣਗੇ।
ਹੋਲੀ, ਦੂਜਾ ਸ਼ਨੀਵਾਰ, ਸਾਰੇ ਐਤਵਾਰ , ਰਾਮ ਨਵਮੀ, ਸ਼ਹੀਦੀ ਦਿਵਸ ਆਦਿ ਸਭ ਕੁਝ ਮਿਲਾ ਕੇ ਇਸ ਮਹੀਨੇ ਕੁਲ 14 ਛੁੱਟੀਆਂ ਹੋਣਗੀਆਂ। ਜਿਸ ਵਿੱਚ ਸਿੱਖਿਆ ਵਿਭਾਗ ਵੱਲੋਂ ਜਾਰੀ ਹਿਦਾਇਤਾਂ ਅਨੁਸਾਰ ਸਕੂਲਾਂ ਨੂੰ ਇਨ੍ਹਾਂ ਛੁੱਟੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਆਉਣ ਵਾਲੇ ਸਮੈਸਟਰ ਦੀ ਤਿਆਰੀ ਕਰਨੀ ਚਾਹੀਦੀ ਹੈ।
ਦੱਸਣਯੋਗ ਹੀ ਕਿ ਹੋਲੀ ਦੇ ਨਾਲ-ਨਾਲ ਸਿੱਖਿਆ ਵਿਭਾਗ ਨੇ ਸਥਾਨਕ ਛੁੱਟੀਆਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਜਾਰੀ ਕੀਤੇ ਗਏ ਕਲੈਂਡਰ ਮੁਤਾਬਕ 7 ਅਪ੍ਰੈਲ ਨੂੰ ਗੁੱਡ ਫਰਾਈਡੇ ਦੀ ਛੁੱਟੀ ਹੋਵੇਗੀ। 5 ਮਈ ਨੂੰ ਬੁੱਧ ਪੂਰਨਿਮਾ, 23 ਮਈ ਨੂੰ ਗੁਰੂ ਅਰਜਨ ਦੇਵ ਦਿਵਸ ਅਤੇ 19 ਅਗਸਤ ਨੂੰ ਹਰਿਆਲੀ ਤੀਜ ਮੌਕੇ ਸਕੂਲਾਂ ਵਿੱਚ ਛੁੱਟੀ ਰਹੇਗੀ।