Punjab

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪਹੁੰਚੇ ਅੰਮ੍ਰਿਤਸਰ , ਸ਼੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ

President Draupadi Murmu arrived in Amritsar bowed down to Shri Harimandar Sahib

ਅੰਮ੍ਰਿਤਸਰ : ਰਾਸ਼ਟਰਪੀਤ ਦ੍ਰੋਪਦੀ ਮੁਰਮੂ ਪੰਜਾਬ ਫੇਰੀ ਮੌਕੇ ਅੰਮ੍ਰਿਤਸਰ ਪਹੁੰਚੇ ( President Draupadi Murmu arrived in Amritsar ) । ਅੰਮ੍ਰਿਤਸਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਨ੍ਹਾਂ ਦਾ ਸਵਾਗਤ ਕੀਤਾ। ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਕਿਹਾ ਕਿ ਰਾਸ਼ਟਰਪਤੀ ਨੂੰ ਗੁਰੂ ਨਗਰੀ ਵਿਖੇ ਧਾਰਮਿਕ, ਇਤਿਹਾਸਕ, ਸੱਭਿਆਚਾਰਕ ਤੇ ਵਿਰਾਸਤੀ ਝਲਕ ਦਿਖਾਵਾਂਗੇ। ਰਾਸ਼ਟਰਪਤੀ ਦਰੋਪਤੀ ਮੁਰਮੂ ਅੱਜ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਇਸ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਦਰਬਾਰ ਸਾਹਿਬ ਪੁੱਜਣ ’ਤੇ ਸ਼‍੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਉਨ੍ਹਾਂ ਨੂੰ ਜੀ ਆਇਆ ਆਖਿਆ। ਉਨ੍ਹਾਂ ਪਰਿਕਰਮਾ ਕੀਤੀ ਅਤੇ ਗੁਰੂ ਘਰ ਵਿੱਚ ਮਥਾ ਟੇਕਿਆ। ਇਹ ਰਾਸ਼ਟਰਪਤੀ ਮੁਰਮੂ ਦਾ ਪੰਜਾਬ ‘ਚ ਪਹਿਲਾ ਦੌਰਾ ਹੈ।

ਅਜਿਹੇ ਵਿੱਚ ਅੰਮ੍ਰਿਤਸਰ ਤੋਂ ਹਲਕਾ ਗੇਟ ਅਤੇ ਸ੍ਰੀ ਦਰਬਾਰ ਸਾਹਿਬ ਤੱਕ ਦਾ ਸਾਰਾ ਰਸਤਾ ਦੁਪਹਿਰ 12 ਤੋਂ 1 ਵਜੇ ਤੱਕ ਬੰਦ ਰਿਹੇ। ਇਸ ਤੋਂ ਬਾਅਦ ਸ਼ਾਮ 3 ਤੋਂ 4 ਵਜੇ ਤੱਕ ਵਾਪਸੀ ‘ਤੇ ਵੀ ਇਹ ਰੂਟ ਬੰਦ ਹੀ ਰਹਿਣਾ ਹੈ।

ਇਸ ਲਈ ਜ਼ਿਲ੍ਹਾ ਤਰਨਤਾਰਨ ਤੋਂ ਆਉਣ ਵਾਲੀ ਟਰੈਫਿਕ ਨੂੰ ਪੁਲ ਕੋਟ ਮਿੱਤ ਸਿੰਘ ਤੋਂ ਤਰਾਵਲੇ ਪੁੱਲ, ਫਾਟਕ ਵੱਲ, ਅਜਨਾਲਾ ਤੋਂ ਸ਼ਹਿਰ ਵੱਲ ਆਉਣ ਵਾਲੀ ਟਰੈਫਿਕ ਨੂੰ ਰਾਜਾਸਾਂਸੀ ਤੋਂ, ਜੀ.ਟੀ.ਰੋਡ ਜਲੰਧਰ ਤੋਂ ਆਉਣ ਵਾਲੀ ਟਰੈਫਿਕ ਨੂੰ ਗੋਲਡਨ ਗੇਟ ਤੋਂ ਵੱਲਾ-ਵੇਰਕਾ ਬਾਈਪਾਸ ਵੱਲ ਮੋੜਿਆ ਜਾਵੇਗਾ। ਝਬਾਲ ਰੋਡ ਵਾਲੇ ਪਾਸੇ ਤੋਂ ਆਉਣ ਵਾਲੀ ਹਕੀਮਾ ਟਰੈਫਿਕ ਨੂੰ ਚੌਕ ਖਜ਼ਾਨਾ-ਲੋਹਗੜ੍ਹ ਤੋਂ ਮੋੜ ਦਿੱਤਾ ਜਾਵੇਗਾ, ਘੀ ਮੰਡੀ ਚੌਕ ਦੀ ਟਰੈਫਿਕ ਨੂੰ ਸਮੇਂ ਸਿਰ ਸੁਲਤਾਨਵਿੰਡ ਚੌਕ ਤੋਂ ਮੋੜ ਦਿੱਤਾ ਜਾਵੇਗਾ। ਸ਼ਹਿਰ ਵਿੱਚ ਭਾਰੀ ਵਾਹਨਾਂ ਦੇ ਦਾਖ਼ਲੇ ’ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ।