Punjab

ਮੁੱਖ ਮੰਤਰੀ ਮਾਨ ਵੱਲੋਂ ਜਾਰੀ ਮੁਆਵਜ਼ੇ ਵਾਲੀ ਰਕਮ ਤੇ ਪੈ ਗਿਆ ਰੌਲਾ

ਪੰਜਾਬ ਦੇ ਮੁੱਖ ਮੰਤਰੀ ਨੂੰ ਗੁਲਾਬੀ ਸੁੰਡੀ ਨਾਲ ਹੋਏ ਨੁਕਸਾਨ ਲਈ ਮੁਆਵਜ਼ਾ ਵੰਡੇ ਨੂੰ ਹਾਲੇ ਕੁੱਝ ਦਿਨ ਹੀ ਹੋਏ ਹਨ ਪਰ

ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਵਿੱਚ ਕਿਸਾਨਾਂ ਨੇ ਸਰਕਾਰੀ ਅਧਿਕਾਰੀਆਂ ’ਤੇ ਧੋਖਾਧੜੀ ਦਾ ਦੋਸ਼ ਲਾਏ ਹਨ ਜਿਸ ਕਾਰਣ ਗੁੱਸੇ  ਵਿੱਚ ਆਏ ਪਿੰਡ ਵਾਸੀਆਂ ਨੇ ਪਿੰਡ ਵਿੱਚ ਹੀ ਇੱਕਠੇ ਹੋ  ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜੀ ਕੀਤੀ ਤੇ  ਸਖ਼ਤ ਕਾਰਵਾਈ ਦੀ  ਮੰਗ ਕੀਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ  ਕਿ ਕਈ ਕੇਸਾਂ ਵਿੱਚ ਪੀੜਤ ਕਿਸਾਨਾਂ ਦੀ ਥਾਂ ਤੇ ਕਿਸੇ ਹੋਰ ਨੂੰ ਹੀ ਮੁਆਵਜ਼ਾ ਮਿਲਿਆ ਹੈ ।

ਕਈ ਕਿਸਾਨਾਂ ਨੂੰ ਇਹ ਵੀ ਰੋਸ ਹੈ ਕਿ  ਇੱਕ ਤਾਂ ਮੁਆਵਜ਼ਾ ਮਿਲਿਆ ਦੇਰ ਨਾਲ ਹੈ ਤੇ ਜਦ ਮਿਲਿਆ ਹੈ ਤਾਂ ਉਦੋਂ ਉਹਨਾਂ ਨੂੰ ਵੀ ਮਿਲ ਗਿਆ ਜਿਹਨਾਂ ਦਾ ਕੋਈ  ਸੰਬੰਧ ਵੀ ਖੇਤੀ ਨਾਲ ਨਹੀਂ ਹੈ। ਉਹਨਾਂ  ਇਹ ਵੀ ਏ ਇਲਜ਼ਾਮ ਲਗਾਇਆ  ਕਿ ਕਾਨੂੰਗੋ,ਪਟਵਾਰੀ ਤੇ ਚੌਂਕੀਦਾਰ,ਇਹਨਾਂ ਤਿੰਨਾਂ ਨੇ ਆਪਸੀ ਮਿਲੀ ਭੁਗਤ ਕਰਕੇ ਇਹ ਘਪਲਾ ਕੀਤਾ ਹੈ।

ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਨਾਬਲੀ ਨੇ ਕਿਹਾ ਕਿ ਧੋਖਾਧੜੀ ਕਰਨ ਵਾਲੇ ਅਧਿਕਾਰੀਆਂ ਦੀ ਜਾਂਚ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਭ੍ਰਿਸ਼ਟਾਚਾਰ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਮੁਆਫ਼ ਨਹੀਂ ਕਰੇਗੀ, ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਨਹੀਂ ਹੋਣ ਦਿੱਤੀ ਜਾਵੇਗੀ, ਅਧਿਕਾਰੀਆਂ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਹਨ ਅਤੇ ਜੋ ਵੀ ਅਧਿਕਾਰੀ ਸਾਹਮਣੇ ਆਵੇਗਾ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਮਾਲਵਾ ਇਲਾਕੇ ਵਿੱਚ ਗੁਲਾਬੀ ਸੁੰਡੀ  ਦੇ ਹਮਲੇ ਤੋਂ ਬਾਅਦ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਸੀ ।ਸਰਕਾਰ ਨੇ ਮੁਆਵਜ਼ੇ ਦਾ ਐਲਾਨ ਵੀ ਕੀਤਾ ਪਰ ਦੇਰੀ ਹੋ ਜਾਣ ਤੇ ਕਿਸਾਨਾਂ ਨੇ ਧਰਨੇ ਵਾ ਲਾਏ ਪਰ ਹੁਣ ਜੱਦ ਇਹ ਮੁਆਵਜ਼ਾ ਆਖਿਰਕਾਰ ਕਿਸਾਨਾਂ ਨੂੰ ਮਿਲਿਆ ਵੀ ਹੈ ਤਾਂ ਉਸ ਤੇ ਵੀ ਰੌਲਾ  ਪੈ ਗਿਆ ਹੈ ।ਇਸ ਸੰਬੰਧੀ ਜਾਂਚ ਦੇ ਹੁੱਕਮ ਜਾਰੀ ਹੋ ਚੁੱਕੇ ਨੇ ਤੇ ਦੇਖਦੇ ਹਾਂ ਕਿ ਸੱਚ ਕਦੋਂ ਬਾਹਰ ਆਉਂਦਾ  ਹੈ।