ਸਿਲੇਬਸ ਹਟਾਇਆ:- ਵਿਦਿਆਰਥੀ ਹੁਣ ਨਹੀਂ ਪੜ੍ਹਨਗੇ ਜਮਹੂਰੀ ਅਧਿਕਾਰ, ਜਾਤ-ਪਾਤ, ਰਾਸ਼ਟਰਵਾਦ ਤੇ ਧਰਮ ਨਿਰਪੱਖਤਾ’ਦ ਖ਼ਾਲਸ ਬਿਊਰੋ:- (CBSE) ਕੇਂਦਰੀ ਸਕੂਲ ਸਿੱਖਿਆ ਬੋਰਡ ਰਾਹੀਂ ਪੜ੍ਹਾਈ ਕਰ ਰਹੇ 9 ਵੀਂ ਤੋਂ ਲੈ ਕੇ 12 ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲ਼ਈ ਵੱਡੀ ਖਬਰ ਹੈ ਕਿ ਦੇਸ਼ ਅੰਦਰ Covid-19 ਦੇ ਵੱਧ ਰਹੇ ਕੇਸਾਂ ਨੂੰ ਦੇਖਦਿਆਂ CBSE ਨੇ 9ਵੀਂ ਤੋਂ 12 ਵੀਂ ਤੱਕ ਦੇ ਸਿਲੇਬਲ ਨੂੰ ਘੱਟ ਕਰਨ ਦਾ ਫੈਸਲਾ ਲਿਆ ਹੈ।
ਜਿਸ ਦੀ ਜਾਣਕਾਰੀ ਕੇਂਦਰੀ ਮੰਤਰੀ ਡਾ. ਰਮੇਸ਼ ਪੋਖਰੀਆਲ ਨਿਸ਼ੰਕ ਨੇ ਆਪਣੇ ਟਵੀਟਰ ਅਕਾਊਂਟ ਦੇ ਜ਼ਰੀਏ ਦਿੱਤੀ ਹੈ, ਜਿਸ ਵਿੱਚ ਉਹਨਾਂ CBSE ਬੋਰਡ ਨੂੰ ਕਿਹਾ ਕਿ ਸਿਲੇਬਲ ਵਿੱਚ ਸੋਧ ਕੀਤੀ ਜਾਵੇ ਅਤੇ 9ਵੀਂ ਤੋਂ ਲੈ ਕੇ 12 ਵੀਂ ਕਲਾਸ ਦੇ ਵਿਦਿਆਰਥੀਆਂ ‘ਤੇ ਜਿਆਦਾ ਬੋਝ ਨਾ ਪਾਇਆ ਜਾਵੇ। ਕਿਉਕਿ ਕੋਰੋਨਾਵਾਇਰਸ ਦੇ ਚੱਲਦਿਆਂ ਸਾਰੇ ਸਕੂਲ ਕਾਲਜ ਬੰਦ ਪਏ ਹਨ ਜਿਸ ਕਰਕੇ ਬੱਚਿਆਂ ਨੂੰ ਆਨਲਾਈਨ ਕਰਵਾਈ ਜਾਦੀ ਪੜ੍ਹਾਈ ਵੱਲ ਬੱਚਿਆਂ ਦਾ ਕੋਈ ਬਹੁਤਾ ਧਿਆਨ ਨਹੀਂ ਜਾਂਦਾ।
ਇੱਕ ਉਹਨਾਂ ਕਿਹਾ ਕਿ ਅਕਾਦਮਿਕ ਸੈਸ਼ਨ 2020-21 ਲਈ ਬੱਚਿਆਂ ਦੀ ਪੜ੍ਹਾਈ ਦੇ ਇਸ ਫੈਸਲੇ ਬਾਰੇ ਕਈ CBSE ਬੋਰਡ ਦੇ ਅਧਿਕਾਰੀਆਂ ਨੂੰ ਸੁਝਾਵਾਂ ਲ਼ਈ ਬੁਲਾਇਆ ਸੀ। ਉਹਨਾਂ ਕਿਹਾ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਨੂੰ 1500 ਤੋਂ ਵੱਧ ਸੁਝਾਅ ਮਿਲੇ ਹਨ।
CBSE ਬੋਰਡ ਨੇ ਕਿਹਾ ਹੈ ਕਿ ਸਿਲੇਬਸ ਵਿੱਚੋਂ ਜੋ ਅਧਿਆਏ ਹਟਾਏ ਗਏ ਹਨ, ਉਹਨਾਂ ਨੂੰ ਜੇਕਰ ਅਧਿਆਪਕ ਪੜਾਉਣਾ ਚਾਹੁੰਦੇ ਹਨ ਤਾਂ ਉਹ ਪੜ੍ਹਾ ਸਕਦੇ ਹਨ ਪਰ ਇਹ ਇਨਟਰਨਲ ਅਸੈਸਮੈਂਟ ਅਤੇ ਸਾਲਾਨਾ ਪ੍ਰੀਖਿਆ ਵਿੱਚ ਸ਼ਾਮਲ ਨਹੀਂ ਹੋਣਗੇ।
CBSE ਵੱਲੋਂ ਸਿਲੇਬਸ ਵਿੱਚ ਹਟਾਏ ਗਏ ਅਧਿਆਇਆਂ ਦਾ ਵੇਰਵਾ:
9 ਵੀਂ ਕਾਲਸ:
9ਵੀਂ ਤੋਂ 12ਵੀਂ ਤੱਕ ਦੇ ਵਿਸ਼ਿਆਂ ਵਿਚੋਂ ਕਈ ਅਧਿਆਇ ਪੂਰੀ ਤਰ੍ਹਾਂ ਹਟਾ ਦਿੱਤੇ ਗਏ ਹਨ ।
ਕਲਾਸ 9ਵੀਂ ਦੇ ਇਤਿਹਾਸ ਵਿਸ਼ੇ ‘ਚੋਂ ਰੋਜ਼ਾਨਾ ਜ਼ਿੰਦਗੀ, ਸੁਸਾਇਟੀ ਅਤੇ ਸੱਭਿਆਚਾਰ (Livelihoods, Societies and Economies), ਆਧੁਨਿਕ ਦੁਨੀਆਂ ‘ਚ ਪਸ਼ੁਪਾਲਨ (Pastoralists in the Modern World), ਜੰਗਲਾਤ ਸੁਸਾਇਟੀ ਤੇ ਬਸਤੀਵਾਦ (Forest Society and Colonialism )
ਅਰਥਚਾਰਾ ਵਿੱਚੋਂ ਭਾਰਤ ਵਿੱਚ ਖਾਦ ਸੁਰੱਖਿਆ (Food Security in India).
ਭੂਗੋਲ ਵਿਸ਼ੇ ਵਿਚੋਂ ਜਿਲ ਨਿਕਾਸ (Drainage) ਅਤੇ ਆਬਾਦੀ (Population).
ਰਾਜਨੀਤਕ ਸਾਇੰਸ ਵਿੱਚੋਂ ਸੰਵੈਧਾਨਿਕ ਢਾਂਚਾ (Constitutional Design), ਲੋਕਤਾਂਤਰਿਕ ਅਧਿਕਾਰ (Democratic Rights).
10ਵੀਂ ਕਲਾਸ :-
ਇਤਿਹਾਸ ਵਿੱਚੋਂ ਰੋਜ਼ੀ-ਰੋਟੀ, ਅਰਥਚਾਰਾ ਅਤੇ ਸੁਸਾਇਟੀ (Livelihoods, Economies and Societies), ਪ੍ਰਿੰਟ ਕਲਚਰ ਅਤੇ ਆਧੁਨਿਕ ਵਿਸ਼ਵ (Print Culture and the Modern World).
ਰੋਜ਼ਾਨਾ ਜ਼ਿੰਦਗੀ, ਸੱਭਿਆਚਾਰ ਅਤੇ ਰਾਜਨੀਤੀ (Everyday Life, Culture and Politics), ਭੂਗੋਲ ਵਿਸ਼ੇ ਵਿੱਚੋਂ ਜੰਗਲ ਅਤੇ ਜੰਗਲੀ ਜੀਵਨ, ਪਾਣੀ ਦੇ ਸਰੋਤ (Forest and Wildlife) ਅਤੇ ਖਣਿਜ (Water Resources) ਅਤੇ ਊਰਜਾ ਸੰਸਾਧਨ (Mineral and Energy Resources)
ਰਾਜਨੀਤਕ ਵਿਗਿਆਨ ਵਿਸ਼ੇ ਵਿੱਚੋਂ ਲੋਕਤਾਂਤਰਿਤ ਅਤੇ ਵਿਭਿੰਨਤਾ (Democracy and Diversity), ਲਿੰਗ, ਧਰਮ ਤੇ ਜਾਤ (Gender, Religion and Caste), ਪ੍ਰਸਿੱਧ ਸੰਘਰਸ਼ ਅਤੇ ਅੰਦੋਲਨ (Popular Struggles and Movements) ਅਤੇ ਲੋਕਤਾਂਤਰਿਕ ਚੁਣੌਤੀਆਂ (Challenges to Democracy).
11ਵੀਂ ਕਲਾਸ :-
ਨਾਗਰਿਕਤਾ (Citizenship), ਰਾਸ਼ਟਰਵਾਦ (Nationalism) ਅਤੇ ਧਰਮ ਨਿਰਪੱਖਤਾ (Secularism).
ਰਾਜਨੀਤੀ ਸਾਇੰਸ ਵਿੱਚੋਂ ਸੰਘਵਾਦ (Federalism), ਸਥਾਨਕ ਸਰਕਾਰ (Local Governments),
ਇਤਿਹਾਸ ਵਿਸ਼ੇ ਵਿੱਚੋਂ ਹਟਾਏ ਗਏ ਅਧਿਆਇ ਆਰੰਭਿਕ ਸਮਾਜ (Early Societies), ਖ਼ਾਨਾਬਦੋਸ਼ ਸਾਮਰਾਜ (Nomadic Empire), ਸੱਭਿਆਚਾਰ ਦਾ ਟਕਰਾਅ (Confrontation of Cultures)
12ਵੀਂ ਕਲਾਸ :-
ਰਾਜਨੀਤੀ ਸਾਇੰਸ ਵਿੱਚੋਂ ਸਮਕਾਲੀ ਸੰਸਾਰ ਵਿੱਚ ਸੁਰੱਖਿਆ (Security in the Contemporary World), ਵਾਤਾਵਰਨ ਤੇ ਕੁਦਰਤੀ ਸਰੋਤ (Environment and Natural Resources), ਯੋਜਨਾਬੱਧ ਵਿਕਾਸ (Planned Development) ਆਂਸ਼ਿਕ ਹਿੱਸਾ, ਭਾਰਤੀ ਵਿਦੇਸ਼ ਨੀਤੀ (India’s Foreign Policy) ਭਾਰਤ ਵਿੱਚ ਸਮਾਜਿਕ ਤੇ ਨਵੀਆਂ ਸਮਾਜਿਕ ਲਹਿਰਾਂ (Social and New Social Movements in India) ਅਤੇ ਖੇਤਰੀ ਅਕਾਂਖਿਆ(Regional Aspirations).
ਬਸਤੀਵਾਦੀ ਸ਼ਹਿਰ (Colonial Cities) ਅਤੇ ਵੰਢ ਨੂੰ ਸਮਝਣਾ (Understanding Partition).
ਇਤਿਹਾਸ ਵਿਸ਼ੇ ਵਿੱਚੋਂ ਹਟਾਏ ਗਏ ਚੈਪਟਰ ਯਾਤਰੀਆਂ ਦੀ ਅੱਖਾਂ ਰਾਹੀਂ (Through the Eyes of Travellers), ਕਿਸਾਨ, ਜ਼ਿਮੀਂਦਾਰ ਅਤੇ ਤੇ ਸੂਬਾ (Peasants, Zamindars And the State), ਬਸਤੀਵਾਦ ਅਤੇ ਪੇਂਡੂ ਖੇਤਰ (Colonialism and The Countryside) ਆਂਸ਼ਿਕ ਹਿੱਸਾ.