India International

ਨੇਪਾਲ ਦੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਟਲੀ

The visit of the Prime Minister of Nepal to India has been postpone

‘ਦ ਖ਼ਾਲਸ ਬਿਊਰੋ : ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਾਲ ਪ੍ਰਚੰਡ ਦਾ ਭਾਰਤ ਦੌਰਾ ਕੁਝ ਸਮੇਂ ਦੇ ਲਈ ਟਲ ਗਿਆ ਹੈ। ਪਹਿਲਾਂ ਪ੍ਰਧਾਨ ਮੰਤਰੀ ਦਾਹਾਲ ਅਪ੍ਰੈਲ ਦੀ ਸ਼ੁਰੂਆਤ ਵਿੱਚ ਭਾਰਤ ਆਉਣ ਵਾਲੇ ਸਨ ਪਰ ਹੁਣ ਉਹ ਇਸ ਮਹੀਨੇ ਦੇ ਅਖੀਰ ਤੱਕ ਭਾਰਤ ਆ ਸਕਦੇ ਹਨ।

ਦਰਅਸਲ, ਨੇਪਾਲ ਦੀ ਸਰਕਾਰ ਵਿੱਚ ਕੈਬਨਿਟ ਦਾ ਵਿਸਥਾਰ ਹੋ ਚੁੱਕਾ ਹੈ ਪਰ ਵਿਦੇਸ਼ ਮੰਤਰੀ ਦੀ ਨਿਯੁਕਤੀ ਹਾਲੇ ਤੱਕ ਨਹੀਂ ਹੋਈ ਹੈ। ਅਜਿਹੇ ਵਿੱਚ ਭਾਰਤ ਦੌਰੇ ਦੀ ਤਰੀਕ ਨੂੰ ਲੈ ਕੇ ਭੰਬਲਭੂਸੇ ਵਾਲੀ ਸਥਿਤੀ ਹੈ।