India

ਟਰੱਕ ਦੇ ਹੇਠਾਂ ਫਸੀ ਸਕੂਟੀ , ਦਾਦੇ ਅਤੇ ਪੋਤੇ ਨਾਲ ਹੋਇਆ ਇਹ ਮਾੜਾ ਕਾਰਾ ,ਦੇਖੋ Video

The truck rammed the scooter for two kilometers, grandfather and grandson died

ਉੱਤਰ ਪ੍ਰਦੇਸ਼ :  ਯੂਪੀ ਦੇ ਮਹੋਬਾ ਤੋਂ ਇਕ ਦਰਦਨਾਕ ਸੜਕ ਹਾਦਸਾ ਸਾਹਮਣੇ ਆਇਆ ਹੈ। ਕਾਨਪੁਰ-ਸਾਗਰ ਰਾਸ਼ਟਰੀ ਰਾਜਮਾਰਗ ਉਤੇ ਇਕ ਟਰੱਕ ਨੇ ਸਕੂਟੀ ਸਵਾਰ ਦਾਦੇ ਅਤੇ ਪੋਤੇ ਨੂੰ ਟੱਕਰ ਮਾਰ ਦਿੱਤੀ। ਟਰੱਕ ਵੱਲੋਂ ਸਕੂਟੀ ਨੂੰ ਦੋ ਕਿਲੋਮੀਟਰ ਤੋਂ ਵੱਧ ਦੂਰੀ ਤੱਕ ਘੜੀਸ ਕੇ ਲਿਜਾਣ ਕਾਰਨ 68 ਵਰ੍ਹਿਆਂ ਦੇ ਵਿਅਕਤੀ ਅਤੇ ਉਸ ਦੇ ਪੋਤੇ ਦੀ ਮੌਤ ਹੋ ਗਈ।

ਇਸ ਹਾਦਸੇ ਤੋਂ ਬਾਅਦ ਪੋਤਰਾ ਕਈ ਕਿਲੋਮੀਟਰ ਤੱਕ ਟਰੱਕ ਵਿਚ ਫਸਿਆ ਰਿਹਾ, ਰਾਹਗੀਰਾਂ ਦੇ ਰੋਕਣ ਦੇ ਬਾਵਜੂਦ ਟਰੱਕ ਦਾ ਡਰਾਈਵਰ ਨਹੀਂ ਰੁਕਿਆ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਟਰੱਕ ਡਰਾਈਵਰ ਨੂੰ ਹਿਰਾਸਤ ‘ਚ ਲੈ ਲਿਆ ਹੈ।

ਜਾਣਕਾਰੀ ਅਨੁਸਾਰ ਸਦਰ ਕੋਤਵਾਲੀ ਇਲਾਕੇ ‘ਚ ਕਾਨਪੁਰ-ਸਾਗਰ ਨੈਸ਼ਨਲ ਹਾਈਵੇ ‘ਤੇ ਉਦਿਤ ਨਾਰਾਇਣ ਚੰਦਸੋਰੀਆ ਆਪਣੇ ਪੋਤੇ ਨਾਲ ਬਾਜ਼ਾਰ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨੇ ਉਨ੍ਹਾਂ ਦੀ ਸਕੂਟੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

ਹਾਦਸੇ ‘ਚ ਸਕੂਟੀ ਸਮੇਤ ਡਿੱਗੇ ਉਦਿਤ ਨਰਾਇਣ ਚੰਦਸੋਰੀਆ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸ ਦਾ 6 ਸਾਲਾ ਪੋਤਾ ਟਰੱਕ ‘ਚ ਫਸ ਗਿਆ। ਹਾਦਸੇ ਤੋਂ ਬਾਅਦ ਰਾਹਗੀਰਾਂ ਨੇ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਟਰੱਕ ਡਰਾਈਵਰ ਨਹੀਂ ਰੁਕਿਆ ਅਤੇ ਕਈ ਕਿਲੋਮੀਟਰ ਬਾਅਦ ਪੁਲਿਸ ਨੇ ਟਰੱਕ ਨੂੰ ਰੋਕ ਕੇ ਮਾਸੂਮ ਦੀ ਲਾਸ਼ ਨੂੰ ਬਾਹਰ ਕੱਢਿਆ।

ਫਿਲਹਾਲ ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਹੋਬਾ ਸਦਰ ਦੇ ਐਸਡੀਐਮ ਜਤਿੰਦਰ ਕੁਮਾਰ ਸਿੰਘ ਨੇ ਦੱਸਿਆ ਕਿ ਇਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ, ਜਿਸ ਵਿੱਚ ਸੜਕ ਹਾਦਸੇ ਵਿੱਚ ਦਾਦੇ ਅਤੇ ਪੋਤੇ ਦੀ ਮੌਤ ਹੋ ਗਈ ਹੈ।

ਪੀੜਤ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਸੀਓ ਸਿਟੀ ਰਾਮਪ੍ਰਵੇਸ਼ ਰਾਏ ਨੇ ਦੱਸਿਆ ਕਿ ਮੁਲਜ਼ਮ ਡੰਪਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਪੁਲਿਸ ਨੇ ਲਾਸ਼ਾਂ ਬਰਾਮਦ ਕੀਤੀਆਂ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।