India

ਕੁੜੀ ਦੇ ਕੰਨ ‘ਚ ਵੜਿਆ ਸੱਪ, ਬਾਹਰ ਕੱਢਣ ਲਈ ਕਰਨਾ ਪਿਆ ਇਹ ਕੰਮ…Video

ਚੰਡੀਗੜ੍ਹ : ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਸਭ ਨੂੰ ਹੈਰਾਨ ਕਰ ਰਹੀ ਹੈ ਕਿ ਅਜਿਹਾ ਕਿਵੇਂ ਹੋ ਸਕਦਾ ਹੈ ? ਵਾਇਰਲ ਹੋਈ ਇੱਕ ਵੀਡੀਓ ‘ਚ ਇਕ ਲੜਕੀ ਦੇ ਕੰਨ ‘ਚ ਸੱਪ ਵੜਿਆ ਹੋਇਆ ਦਿਖਾਈ ਦੇ ਰਿਹਾ ਹੈ, ਜਿਸਨੂੰ ਡਾਕਟਰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਵੀਡਿਓ ਵਿੱਚ ਦਰਦ ਨਾਲ ਤੜਫ ਰਹੀ ਇਸ ਬੱਚੀ ਦੀ ਅਵਾਜ਼ ਸੁਣ ਕੇ ਤੁਸੀਂ ਵੀ ਦੰਗ ਰਹਿ ਜਾਓਗੇ। ਹੈਰਾਨ ਕਰਨ ਵਾਲੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਛੋਟਾ ਸੱਪ ਬੱਚੀ ਦੇ ਕੰਨ ‘ਚ ਵੜ ਗਿਆ। ਇਸ ਦੌਰਾਨ ਜਿਵੇਂ ਹੀ ਲੜਕੀ ਨੂੰ ਅਜੀਬ ਜਿਹੀ ਹਰਕਤ ਮਹਿਸੂਸ ਹੋਈ ਤਾਂ ਉਹ ਬਿਨਾਂ ਕਿਸੇ ਦੇਰੀ ਦੇ ਤੁਰੰਤ ਡਾਕਟਰ ਕੋਲ ਇਲਾਜ ਲਈ ਪਹੁੰਚੀ। ਲੜਕੀ ਦੇ ਕੰਨ ‘ਚ ਸੱਪ ਕਾਫੀ ਖਤਰਨਾਕ ਲੱਗ ਰਿਹਾ ਹੈ।

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਡਾਕਟਰ ਬੱਚੀ ਨੂੰ ਬਿਠਾ ਕੇ ਉਸ ਦੇ ਕੰਨ ‘ਚੋਂ ਸੱਪ ਨੂੰ ਹੌਲੀ-ਹੌਲੀ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੌਰਾਨ ਡਾਕਟਰ ਨੇ ਹੱਥ ਵਿੱਚ ਦਸਤਾਨੇ ਪਾਏ ਹੋਏ ਹਨ ਅਤੇ ਛੋਟੇ-ਛੋਟੇ ਚਿਮਟਿਆਂ ਨਾਲ ਸੱਪ ਨੂੰ ਬਾਹਰ ਕੱਢਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਵੀਡੀਓ ‘ਚ ਇਹ ਪੀਲੇ ਰੰਗ ਦਾ ਸੱਪ ਲੜਕੀ ਦੇ ਕੰਨ ‘ਚ ਪੂਰਾ ਮੂੰਹ ਖੋਲ੍ਹੇ ਹੋਏ ਨਜ਼ਰ ਆ ਰਿਹਾ ਹੈ, ਜਿਸ ‘ਤੇ ਧਾਰੀਆਂ ਬਣੀਆਂ ਹੋਈਆਂ ਹਨ। ਹਾਲਾਂਕਿ ਇਹ ਵੀਡੀਓ ਕਿੱਥੋਂ ਦਾ ਹੈ, ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ।

ਹੁਣ ਤੱਕ ਇਸ ਵੀਡੀਓ ਨੂੰ 2 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਹਨ, ਜਦਕਿ 8 ਹਜ਼ਾਰ ਤੋਂ ਵੱਧ ਲੋਕ ਇਸ ਵੀਡੀਓ ‘ਤੇ ਕਮੈਂਟ ਕਰ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਯੂਜ਼ਰਸ ਤਰ੍ਹਾਂ-ਤਰ੍ਹਾਂ ਦੇ ਅਜੀਬੋ-ਗਰੀਬ ਪ੍ਰਤੀਕਰਮ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਡਾਕਟਰ ਸੱਪ ਨੂੰ ਕੱਢ ਰਿਹਾ ਹੈ, ਜਾਂ ਅੰਦਰ ਪਾ ਰਿਹਾ ਹੈ।’ ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, ‘ਕੀ ਕੁੜੀ ਜੰਗਲ ਵਿਚ ਸੌਂ ਗਈ ਸੀ?’