ਚੰਡੀਗੜ੍ਹ : ਐਪਲ ਨੇ ਨਵੇਂ ਆਈਫੋਨ 14 ਅਤੇ ਆਈਫੋਨ 14 ਪ੍ਰੋ ਲਾਈਨਅਪ ਦੀ ਪੇਸ਼ਕਸ਼ ਕਰ ਦਿੱਤੀ ਹੈ। ਕੰਪਨੀ ਨੇ ਈਵੈਂਟ ਵਿੱਚ ਐਪਲ ਵਾੱਚ ਸੀਰੀਜ਼ 8, ਐਪਲ ਵਾੱਚ ਐੱਸਈ ਅਤੇ ਐਪਲ ਵਾੱਚ ਅਲਟਰਾ ਨੂੰ ਵੀ ਲਾਂਚ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਈਵੈਂਟ ‘ਚ AirPods Pro ਵੀ ਪੇਸ਼ ਕੀਤਾ ਹੈ। ਐਪਲ ਆਈਫੋਨ 14 ਪ੍ਰੋ ਭਾਰਤ ਵਿੱਚ 1,29,900 ਰੁਪਏ ਤੋਂ ਸ਼ੁਰੂ ਹੁੰਦਾ ਹੈ ਜਦੋਂ ਕਿ ਭਾਰਤ ਵਿੱਚ ਆਈਫੋਨ 14 ਪ੍ਰੋ ਮੈਕਸ ਦੀ ਕੀਮਤ 1,39,900 ਰੁਪਏ ਹੈ। ਨਵਾਂ iPhone 14 Pro ਅਤੇ iPhone 14 Pro Max 128GB, 256GB, 512GB, ਅਤੇ 1TB ਸਟੋਰੇਜ ਸਮਰੱਥਾ ਵਿੱਚ ਉਪਲਬਧ ਹੋਵੇਗਾ। ਆਈਫੋਨ 14 ਸੀਰੀਜ਼ ਭਾਰਤ ਵਿੱਚ 16 ਸਤੰਬਰ, 2022 ਤੋਂ ਉਪਲਬਧ ਹੋਵੇਗੀ।

Apple Watch Ultra

Apple Watch Ultra
ਐਪਲ ਵਾਚ ਅਲਟਰਾ

ਐਪਲ ਨੇ ਆਪਣੇ ਫਾਰ ਆਊਟ ਈਵੈਂਟ ‘ਚ Apple Watch Series 8, Apple Watch SE ਅਤੇ Apple Watch Ultra ਨੂੰ ਪੇਸ਼ ਕੀਤਾ ਹੈ। ਕੰਪਨੀ ਦੀ ਐਪਲ ਵਾਚ 8 ਦੀ ਸ਼ੁਰੂਆਤੀ ਕੀਮਤ 45,900 ਰੁਪਏ ਰੱਖੀ ਗਈ ਹੈ। ਇਸ ਦੇ ਨਾਲ ਹੀ ਐਪਲ ਵਾਚ ਅਲਟਰਾ ਦੀ ਸ਼ੁਰੂਆਤੀ ਕੀਮਤ 89,900 ਰੁਪਏ ਅਤੇ ਨਵੀਂ ਪੀੜ੍ਹੀ ਦੀ ਐਪਲ ਵਾਚ SE ਦੀ ਸ਼ੁਰੂਆਤੀ ਕੀਮਤ 29,900 ਰੁਪਏ ਰੱਖੀ ਗਈ ਹੈ।

Aple AirPods 2nd Gen

Aple AirPods 2nd Gen
ਏਅਰਪੌਡਸ

ਐਪਲ ਨੇ ਆਪਣੇ ਈਵੈਂਟ ‘ਚ Apple AirPods Pro ਵੀ ਲਾਂਚ ਕੀਤਾ ਹੈ। ਐਪਲ ਦਾ ਕਹਿਣਾ ਹੈ ਕਿ ਇਹ ਨਵੇਂ ਏਅਰਪੌਡਸ ਹੁਣ ਤੱਕ ਦੇ ਸਭ ਤੋਂ ਐਡਵਾਂਸਡ ਏਅਰਪੌਡ ਹਨ। ਏਅਰਪੌਡ ਪ੍ਰੋ 2022 ਨੂੰ H2 ਚਿੱਪ ਮਿਲਦੀ ਹੈ, ਜਿਸਦਾ ਕੰਪਨੀ ਦਾ ਦਾਅਵਾ ਹੈ ਕਿ ਇਹ ਬਿਹਤਰ ਆਵਾਜ਼ ਗੁਣਵੱਤਾ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਐਪਲ ਨੇ ਇਸ ਨਵੇਂ ਏਅਰਪੌਡ ‘ਚ ਬਿਹਤਰ ANC ਅਤੇ ਅਪਗ੍ਰੇਡ ਕੀਤੇ ਸਪੇਸ਼ੀਅਲ ਆਡੀਓ ਫੰਕਸ਼ਨ ਦਿੱਤੇ ਹਨ।

Apple iPhone 14 ਸੀਰੀਜ਼

Apple iPhone 14 ਸੀਰੀਜ਼
Apple iPhone 14 ਸੀਰੀਜ਼

ਐਪਲ ਨੇ ਈਵੈਂਟ ‘ਚ iPhone 14 ਸੀਰੀਜ਼ ਦੇ iPhone 14, iPhone 14 Plus, iPhone 14 Pro, iPhone 14 Pro Max ਦੇ 4 ਮਾਡਲ ਪੇਸ਼ ਕੀਤੇ ਹਨ। ਭਾਰਤ ‘ਚ iPhone 14 ਦੀ ਸ਼ੁਰੂਆਤੀ ਕੀਮਤ 79,900 ਰੁਪਏ ਰੱਖੀ ਗਈ ਹੈ, ਜੋ ਕਿ ਇਸ ਦੇ ਬੇਸ ਵੇਰੀਐਂਟ 128GB ਲਈ ਹੈ। ਇਸ ਤੋਂ ਇਲਾਵਾ iPhone 14 ਦੇ 256GB ਦੀ ਕੀਮਤ 89,900 ਰੁਪਏ ਅਤੇ 512GB ਦੀ ਕੀਮਤ 1,09,900 ਰੁਪਏ ਹੈ।

iPhone 14 Plus

iPhone 14 Plus

Apple iPhone 14 Plus ਦੀ ਸ਼ੁਰੂਆਤੀ ਕੀਮਤ 89,900 ਰੁਪਏ ਹੈ, ਜੋ ਕਿ ਇਸਦੇ ਬੇਸ ਮਾਡਲ 128GB ਵੇਰੀਐਂਟ ਲਈ ਹੈ। ਇਸ ਤੋਂ ਇਲਾਵਾ ਇਸ ਦੇ 256GB ਦੀ ਕੀਮਤ 99,900 ਰੁਪਏ ਅਤੇ 512GB ਦੀ ਕੀਮਤ 1,19,900 ਰੁਪਏ ਰੱਖੀ ਗਈ ਹੈ। Apple iPhone 14 Pro ਦੀ ਸ਼ੁਰੂਆਤੀ ਕੀਮਤ 1,29,900 ਰੁਪਏ ਰੱਖੀ ਗਈ ਹੈ ਅਤੇ iPhone 14 Pro Max ਦੀ ਸ਼ੁਰੂਆਤੀ ਕੀਮਤ 1,39,900 ਰੁਪਏ ਰੱਖੀ ਗਈ ਹੈ।