India

ਚੰਡੀਗੜ੍ਹ ‘ਚ ਹੋਈ ਗੋ ਲੀ ਬਾ ਰੀ, ਇੱਕ ਪੁਲਿਸ ਮੁਲਾਜ਼ਮ ਜ਼ ਖ਼ਮੀ

ਦ ਖ਼ਾਲਸ ਬਿਊਰੋ : ਚੰਡੀਗੜ੍ਹ ਦੇ ਸੈਕਟਰ 22 ਵਿਚ ਹੋਟਲ ਡਾਇਮੰਡ ਪਲਾਜ਼ਾ ਵਿਚ ਦੇਰ ਰਾਤ  ਗੋ ਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ  ਚੰਡੀਗੜ੍ਹ ਦੇ ਸੈਕਟਰ 22 ਵਿਚ ਹੋਟਲ ਡਾਇਮੰਡ ਪਲਾਜ਼ਾ ਵਿਚ ਏ ਕੇ 47 ਰਾਈ ਫ਼ਲ ਨਾਲ ਗੋ ਲੀਆਂ ਚੱਲ ਗਈਆਂ ਜਿਸ ਵਿਚ ਪੰਜਾਬ ਪੁਲਿਸ ਦਾ ਇਕ ਮੁਲਾਜ਼ਮ ਜ਼ ਖ਼ਮੀ ਹੋ ਗਿਆ। ਗੋ ਲੀ ਸ਼ੀਸ਼ੇ ਦੇ ਅੰਦਰ ਜਾ ਕੇ ਪੁਲਿਸ ਮੁਲਾ ਜ਼ਮ ਦੇ ਢਿੱਡ ਵਿੱਚੋਂ ਲੰਘ ਗਈ।

ਪੰਜਾਬ ਪੁਲਿਸ ਦੇ ਦੋ ਮੁਲਾਜ਼ਮ ਦੇਰ ਰਾਤ ਕਰੀਬ 1 ਵਜੇ ਹੋਟਲ ਪਹੁੰਚੇ ਸਨ। ਸਵੇਰੇ ਇੱਕ ਕਰਮਚਾਰੀ ਬਾਥਰੂਮ ਗਿਆ। ਉਥੇ ਹੀ ਇਹ ਘ ਟਨਾ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਗੋ ਲੀ ਗਲਤੀ ਨਾਲ ਚੱਲੀ ਸੀ ਪਰ ਪੁਲਿਸ ਜਾਂਚ ‘ਚ ਜੁਟੀ ਹੋਈ ਹੈ। ਜ਼ਖਮੀ ਪੁਲਿ ਸ ਮੁਲਾਜ਼ਮ ਦੀ ਪਛਾਣ ਦੀਪਕ ਵਜੋਂ ਹੋਈ ਹੈ। ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।

ਇਲਾਕੇ ਦੇ ਡੀਐਸਪੀ ਗੁਰਮੁਖ ਸਿੰਘ ਸੈਕਟਰ-17 ਥਾਣੇ ਦੇ ਐਸਐਚਓ ਅਤੇ ਸੈਕਟਰ-22 ਚੌਕੀ ਦੇ ਇੰਚਾਰਜ ਟੀਮ ਸਮੇਤ ਮੌਕੇ ’ਤੇ ਪੁੱਜੇ। ਫੋਰੈਂਸਿਕ ਟੀਮ ਨੇ ਮੌਕੇ ਤੋਂ ਸਬੂਤ ਵੀ ਇਕੱਠੇ ਕੀਤੇ ਹਨ। ਮੁਢਲੀ ਜਾਣਕਾਰੀ ਅਨੁਸਾਰ ਗੋਲੀ ਪੁਲਿਸਕਰਮੀ ਤੋਂ ਖ਼ੁਦ ਹੀ ਗੋਲੀ ਚੱਲੀ ਹੈ।