ਜਲੰਧਰ : ਪੰਜਾਬ ਵਿੱਚ ਜਲੰਧਰ ਜ਼ਿਮਨੀ ਚੋਣ ਦੇ ਨਤੀਜੇ ਆ ਚੁੱਕੇ ਹਨ ਤੇ ਆਪ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਇਹ ਸੀਟ ਜਿੱਤ ਲਈ ਹੈ। ਜ਼ਿਕਰਯੋਗ ਹੈ ਕਿ ਰਿੰਕੂ ਪਹਿਲਾਂ ਇਸ ਇਲਾਕੇ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ।ਇਸ ਜਿੱਤ ਤੋਂ ਬਾਅਦ ਵਿਰੋਧੀ ਧਿਰ ਆਗੂਆਂ ਨੇ ਵੀ ਹਾਰ ਨੂੰ ਸਵੀਕਾਰ ਕੀਤਾ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਨੇ ਆਪਣੀ ਹਾਰ ਨੂੰ ਸਵੀਕਾਰ ਕਰਦੇ ਹੋਏ ਕਿਹਾ ਹੈ ਕਿ ਉਹ ਲੋਕਾਂ ਦੇ ਫਤਵੇ ਨੂੰ ਨਿਮਰਤਾ ਨਾਲ ਸਵੀਕਾਰ ਕਰਦੇ ਹਨ। ਉਹਨਾਂ ਕਾਂਗਰਸ ਪਾਰਟੀ ਲੀਡਰਸੀਪ,ਵਰਕਰਾਂ, ਵਲੰਟੀਅਰਾਂ, ਸਮਰਥਕਾਂ ਦਾ ਉਹਨਾਂ ਦੁਆਰਾ ਕੀਤੀ ਸਖ਼ਤ ਮਿਹਨਤ ਅਤੇ ਯਤਨਾਂ ਲਈ ਧੰਨਵਾਦ ਕੀਤਾ ਹੈ ਤੇ ਸੁਸ਼ੀਲ ਰਿੰਕੂ ਅਤੇ ਆਪ ਪਾਰਟੀ ਨੂੰ ਜਿੱਤ ਲਈ ਵਧਾਈ ਵੀ ਦਿੱਤੀ ਹੈ।
We humbly accept people's mandate! I thank party workers, volunteers, supporters and the entire @INCPunjab leadership, for the hard work & efforts put in by them for the #JalandharByElection. I congratulate Sushil Rinku & AAP party for the victory.
— Amarinder Singh Raja Warring (@RajaBrar_INC) May 13, 2023
ਇਸ ਤੋਂ ਇਲਾਵਾ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਏ ਆਏ ਹੋਏ ਚੋਣ ਨਤੀਜਿਆਂ ਬਾਰੇ ਪ੍ਰਤੀਕ੍ਰਿਆ ਦਿੱਤੀ ਹੈ।ਉਹਨਾਂ ਲਿਖਿਆ ਹੈ ਕਿ ਕਰਨਾਟਕ ਚੋਣਾਂ ਦਾ ਨਤੀਜਾ ਰਾਜ ਵਿੱਚ ਭ੍ਰਿਸ਼ਟਾਚਾਰ ਅਤੇ ਕਮਿਸ਼ਨ ਦੀ ਰਾਜਨੀਤੀ ਅਤੇ ਜਮਹੂਰੀਅਤ ਦੀ ਆੜ ਵਿੱਚ ਕੇਂਦਰ ਸਰਕਾਰ ਦੇ ਤਾਨਾਸ਼ਾਹ ਕੰਮਕਾਜ ਦੇ ਖਿਲਾਫ ਇੱਕ ਫੈਸਲਾ ਹਨ। ਰਾਹੁਲ ਗਾਂਧੀ ਦੀ ਅਯੋਗਤਾ ਅਤੇ “40% ਸਰਕਾਰ” ਕਰਨਾਟਕ ਕਾਂਗਰਸ ਦੀ ਜਿੱਤ ਲਈ ਪ੍ਰੇਰਕ ਕਾਰਕ ਹਨ।
The Karnataka Polls are a verdict against corruption and commission politics in the state and the autocratic functioning of the central government camouflaged in the garb of democracy…… Rahul Gandhi’s disqualification and the “40% Sarkara” Karntaka are the propelling factors…
— Navjot Singh Sidhu (@sherryontopp) May 13, 2023
ਸਿੱਧੂ ਨੇ ਪਾਰਟੀ ਲੀਡਰਾਂ ਰਾਹੁਲ ਗਾਂਧੀ, ਖੜਗੇ,ਪ੍ਰਿਅੰਕਾ ਗਾਂਧੀ ਸਣੇ ਹੋਰ ਆਗੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਇਹਨਾਂ ਦੀ ਅਗਵਾਈ ਵਿੱਚ ਸਾਡੇ ਨੇਤਾਵਾਂ ਦਾ ਇੱਕ ਸਮੂਹਿਕ ਯਤਨਾਂ ਕਾਰਨ ਇਹ ਵੱਡੀ ਜਿੱਤ ਹਾਸਲ ਹੋਈ ਹੈ।ਸਿੱਧੂ ਲਿਖਦੇ ਹਨ ਕੋਈ ਵੀ ਇੱਕ ਸਿੰਫਨੀ ਨੂੰ ਸੀਟੀ ਨਹੀਂ ਵਜਾ ਸਕਦਾ, ਇਸਨੂੰ ਚਲਾਉਣ ਲਈ ਇੱਕ ਆਰਕੈਸਟਰਾ ਦੀ ਲੋੜ ਹੁੰਦੀ ਹੈ।ਜਦੋਂ ਕਿ ਪੰਜਾਬ ਵਿੱਚ ਆਏ ਚੋਣ ਨਤੀਜਿਆਂ ਨੂੰ ਸਿੱਧੂ ਨੇ ਇੱਕ “ਪੁਲਿਸ ਐਕਸ਼ਨ” ਦੱਸਿਆ ਹੈ।
ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਜਲੰਧਰ ਵਾਸੀਆਂ ਦਾ ਧੰਨਵਾਦ ਕੀਤਾ ਹੈ ਤੇ ਇਸ ਨੂੰ ‘ਆਪ’ ਦੀ ਲੋਕ ਸਭਾ ‘ਚ ਵਾਪਸੀ ਦੱਸਿਆ ਹੈ।ਉਹਨਾਂ ਪਾਰਟੀ ਲੀਡਰਾਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਸੁਸ਼ੀਲ ਕੁਮਾਰ ਰਿੰਕੂ ਜਲੰਧਰ ਉਪ ਚੋਣ ਜਿੱਤਣ ‘ਤੇ ਨੂੰ ਵਧਾਈ ਦਿੱਤੀ ਹੈ ਤੇ ਕਿਹਾ ਹੈ ਕਿ ਅੱਜ ਦੀ ਜਿੱਤ ਆਪ ਦੇ ਲੋਕ-ਪੱਖੀ ਸ਼ਾਸਨ ਵਿੱਚ ਲੋਕਾਂ ਦੇ ਵਿਸ਼ਵਾਸ ਦੀ ਮਜ਼ਬੂਤੀ ਨੂੰ ਦਰਸਾਉਂਦੀ ਹੈ।
AAP is back in the Lok Sabha!
Congratulations to @AamAadmiParty’s Sushil Kumar Rinku on winning the Jalandhar by-poll.
Thank you, Jalandhar!
Today’s win reflects the strengthening of people’s faith in @ArvindKejriwal’s leadership and @BhagwantMann’s pro-people governance.
— Raghav Chadha (@raghav_chadha) May 13, 2023
ਆਪਣੇ ਇੱਕ ਹੋਰ ਟਵੀਟ ਵਿੱਚ ਉਹਨਾਂ ਜਲੰਧਰ ਨੂੰ ਆਪਣਾ ਨਾਨਕਾ ਦੱਸਦੇ ਹੋਏ ਖੁਸ਼ੀ ਜ਼ਾਹਿਰ ਕੀਤੀ ਹੈ ਕਿ ਜਲੰਧਰ ਵਾਲਿਆਂ ਨੇ ਉਹਨਾਂ ਲਈ ਇਸ ਦਿਨ ਨੂੰ ਹੋਰ ਯਾਦਗਾਰ ਬਣਾ ਦਿੱਤਾ ਹੈ।
Naanke Jalandhar waleyan ne ajj da din mere layi hor vi special bana ditta ❤️
My naanka #Jalandhar has made this day even more special and memorable for me ❤️
— Raghav Chadha (@raghav_chadha) May 13, 2023
ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਪਾਰਟੀ ਦੀ ਹਾਰ ‘ਤੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਅਸੀਂ ਜਲੰਧਰ ਦੇ ਲੋਕਾਂ ਦੇ ਫੈਸਲੇ ਨੂੰ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ। ਆਪਣੇ ਟਵੀਟ ਵਿੱਚ ਉਹਨਾਂ ਨੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਵੀ ਇੱਕਜੁੱਟ ਹੋ ਕੇ ਚੋਣ ਲੜਨ ਲਈ ਧੰਨਵਾਦ ਕੀਤਾ ਹੈ ਤੇ ਆਪ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਜਿੱਤ ‘ਤੇ ਵਧਾਈ ਦਿੱਤੀ ਹੈ। ਬਾਜਵਾ ਨੇ ਉਮੀਦ ਵੀ ਜ਼ਾਹਿਰ ਕੀਤੀ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਮਜ਼ਬੂਤੀ ਨਾਲ ਵਾਪਸੀ ਕਰੇਗੀ।
We humbly accept the verdict of people of Jalandhar. I thank all the @INCPunjab leaders and workers for putting a united show and fighting the election till the very end. Congratulations to @AAPPunjab and Sushil Rinku on the victory. We will come back stronger in 2024 LS Polls.
— Partap Singh Bajwa (@Partap_Sbajwa) May 13, 2023
ਬਾਜਵਾ ਨੇ ਇੱਕ ਹੋਰ ਟਵੀਟ ਵਿੱਚ ਕਾਂਗਰਸ ਪਾਰਟੀ ਦੀ ਕਰਨਾਟਕ ਵਿੱਚ ਹੋਈ ਜਿੱਤ ਤੇ ਖੁਸ਼ੀ ਜ਼ਾਹਿਰ ਕੀਤੀ ਹੈ ਤੇ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਸਣੇ ਹੋਰ ਵੱਡੇ ਪਾਰਟੀ ਲੀਡਰਾਂ ਨੂੰ ਵਧਾਈ ਦਿੱਤੀ ਹੈ।ਉਹਨਾਂ ਆਪਣੇ ਟਵੀਟ ‘ਚ ਲਿਖਿਆ ਹੈ ਕਿ ਕਰਨਾਟਕ ਚੋਣਾਂ ਵਿੱਚ ਸ਼ਾਨਦਾਰ ਜਿੱਤ ਨੂੰ ਪੂਰੇ ਭਾਰਤ ਵਿੱਚ ਦੁਹਰਾਉਣ ਦੀ ਲੋੜ ਹੈ। ਸਾਲ ਦੇ ਅੰਤ ਤੱਕ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਅਗਲੇ ਸਾਲ ਲੋਕ ਸਭਾ ਚੋਣਾਂ ਲਈ ਸਥਾਨਕ ਮੁੱਦਿਆਂ ‘ਤੇ ਆਧਾਰਿਤ ਇਕਜੁੱਟ ਮੁਹਿੰਮ ਚਲਾਉਣਾ ਸਮੇਂ ਦੀ ਲੋੜ ਹੈ।
Congratulations to @INCIndia for a landslide victory in Karnataka polls. This template needs to be replicated all over India. Running a united campaign based on local issues. This is the need of the hour for Assembly elections due by year end and Lok Sabha elections next year. I…
— Partap Singh Bajwa (@Partap_Sbajwa) May 13, 2023
ਪੰਜਾਬ ਦੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੇ ਆਪ ਦੀ ਜਿੱਤ ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਉਹਨਾਂ ਇਸ ਜਿੱਤ ਨੂੰ ਕਾਂਗਰਸ ਦੇ ਗੜ੍ਹ ਜਲੰਧਰ ਵਿੱਚ ਆਪ ਦੀ ਸਨਸਨੀਖੇਜ਼ ਜਿੱਤ ਦੱਸਿਆ ਹੈ ਤੇ ਕਿਹਾ ਹੈ ਕਿ ਇਹ ਪੰਜਾਬੀਆਂ ਦਾ ਸਾਰਿਆਂ ਲਈ ਰਾਸ਼ਟਰੀ ਸੰਦੇਸ਼ ਹੈ, ਜਿਸ ਨਾਲ ਉਹਨਾਂ ਦੱਸਿਆ ਹੈ ਕਿ ਉਹ ਅਰਵਿੰਦ ਕੇਜਰੀਵਾਲ ਨਾਲ ਮਜ਼ਬੂਤੀ ਨਾਲ ਖੜੇ ਹਨ।ਉਹਨਾਂ ਇਹ ਵੀ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਲਾਗੂ ਕੀਤੇ ਜਾ ਰਹੇ ਕੇਜਰੀਵਾਲ ਮਾਡਲ ਨੂੰ ਵੱਡੀ ਵੋਟ ਦੇ ਰੂਪ ਵਿੱਚ ਲੋਕਾਂ ਦੀ ਮਨਜ਼ੂਰੀ ਮਿਲੀ ਹੈ।
The sensational victory of @AamAadmiParty in Congress bastion Jallandhar is:-
1) A national message by Punjabis that they stand firmly with @ArvindKejriwal in his fight to #MakeIndiaNo1
2) A huge vote of approval for #kejriwalmodel being implemented by CM @BhagwantMann. Jai ho! pic.twitter.com/VJdCbfL07d— Dr Balbir Singh (@AAPbalbir) May 13, 2023
ਆਪ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਆਪ ਦੀ ਜਿੱਤ ਤੇ ਜ਼ਾਹਿਰ ਕੀਤੀ ਹੈ ਤੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਪ੍ਰਮਾਤਮਾ ਦੀ ਮਿਹਰ ਸਦਕਾ ਸਾਡੀ ਪਾਰਟੀ ਨੂੰ ਜਲੰਧਰ ਤੋਂ ਵੱਡੀ ਜਿੱਤ ਪ੍ਰਾਪਤ ਹੋਈ ਹੈ। ਲੋਕਾਂ ਨੇ ਸਰਕਾਰ ਦੇ ਕੰਮਾਂ ‘ਤੇ ਮੋਹਰ ਲਗਾਈ ਹੈ ਤੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ CM ਭਗਵੰਤ ਮਾਨ ਦੀਆਂ ਨੀਤੀਆਂ ਨੂੰ ਵੀ ਸਮਝਿਆ।ਉਹਨਾਂ ਸੁਸ਼ੀਲ ਰਿੰਕੂ ਦੀ ਜਿੱਤ ਨੂੰ ਲੋਕਾਂ ਦੀ ਜਿੱਤ ਕਿਹਾ ਹੈ ਤੇ ਸਾਰੇ ਵੋਟਰਾਂ ਦਾ ਧੰਨਵਾਦ ਕੀਤਾ ਹੈ।
ਪ੍ਰਮਾਤਮਾ ਦੀ ਮੇਹਰ ਸਦਕਾ ਸਾਡੀ ਪਾਰਟੀ ਨੂੰ ਜਲੰਧਰ ਤੋਂ ਵੱਡੀ ਜਿੱਤ ਪ੍ਰਾਪਤ ਹੋਈ ਹੈ। ਲੋਕਾਂ ਨੇ ਸਰਕਾਰ ਦੇ ਕੰਮਾਂ ‘ਤੇ ਮੋਹਰ ਲਗਾਈ ਹੈ ਤੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ CM ਭਗਵੰਤ ਮਾਨ ਦੀਆਂ ਨੀਤੀਆਂ ਨੂੰ ਵੀ ਸਮਝਿਆ। ਸੁਸ਼ੀਲ ਰਿੰਕੂ ਦੀ ਜਿੱਤ ਲੋਕਾਂ ਦੀ ਜਿੱਤ ਹੈ। ਮੈਂ ਸਮੂਹ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। pic.twitter.com/TljjDdAB1g
— Gurdit Singh Sekhon (@GurditSekhon) May 13, 2023
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਆਪ ਦੀ ਜਿੱਤ ‘ਤੇ ਖੁਸ਼ੀ ਜ਼ਾਹਿਰ ਕੀਤੀ ਹੈ ਤੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਆਪ ਹੁਣ 2024 ਲਈ ਤਿਆਰ ਹੈ।
2024 be ready AAP is coming.#AAPSweepsJalandhar pic.twitter.com/71JIu6eygh
— Harjot Singh Bains (@harjotbains) May 13, 2023
ਜਲੰਧਰ ਜ਼ਿਮਨੀ ਚੋਣਾਂ ਦੀ ਨਤੀਜਾ ਆ ਗਿਆ ਹੈ। ਕਾਂਗਰਸ ਦੇ ਗੜ੍ਹ ਕਹੇ ਜਾਣ ਵਾਲੇ ਜਲੰਧਰ ਵਿੱਚ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਜ਼ਿਮਨੀ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਜਲੰਧਰ ਵਾਸੀਆਂ ਦਾ ਧੰਨਵਾਦ ਕਰਦਿਆਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ। ਉਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਪਿਛਲੇ ਇੱਕ ਤੋਂ ਕੀਤੇ ਗਏ ਕੰਮਾਂ ਮਨੂੰ ਦੇਖਦਿਆਂ ਹੀ ਜਲੰਧਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜੋ ਵੀ ਵਾਅਦੇ ਕੀਤੇ ਸਨ ਪਿਛਲੇ ਇੱਕ ਸਾਲ ਵਿੱਚ ਉਨ੍ਹਾਂ ਵਾਅਦਿਆਂ ਨੂੰ ਪੂਰਾ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ ਅਸੀਂ ਜਲੰਧਰ ਦੇ ਲੋਕਾਂ ਦੀ ਧੰਨਵਾਦ ਕਰਦੇ ਹਾਂ। ਬਾਦਲ ਨੇ ਕਿਹਾ ਕਿ ਲੋਕਾਂ ਦੇ ਫਤਵੇ ਨੂੰ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਮੈਂ ਪਾਰਟੀ ਵਰਕਰਾਂ, ਵਲੰਟੀਅਰਾਂ, ਸਮਰਥਕਾਂ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਨੇ ਸੁਸ਼ੀਲ ਰਿੰਕੂ ਅਤੇ ਆਪ ਪਾਰਟੀ ਨੂੰ ਵਧਾਈ ਵੀ ਦਿੱਤੀ।
I also thank all the leaders and workers of Shiromani Akali Dal – Bahujan Samaj Party combine for working hard and putting up a brave fight against all odds including the might of two governments, the Centre and the state. 2/2@Akali_Dal_ @bspindia @Mayawati
— Sukhbir Singh Badal (@officeofssbadal) May 13, 2023
ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਨੇ ਜਲੰਧਰ ਵਾਸੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਮੁਬਾਰਕ ਦਿੱਤੀ। ਇੱਕ ਟਵੀਟ ਕਰਦਿਆਂ ਕਿਹਾ ਕਿ ਜਲੰਧਰ ਦੇ ਵੋਟਰਾਂ ਨੇ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਤੇ ਭਗਵੰਤ ਮਾਨ ਸਰਕਾਰ ਦੇ ਲੋਕ ਪੱਖੀ ਫੈਸਲਿਆਂ ‘ਤੇ ਮੋਹਰ ਲਗਾਈ।ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਲੋਕਾਂ ਦੀ ਜਿੱਤ ਹੈ। ਉਨਾਂ ਨੇ ਕਿਹਾ ਕਿ ਮਾਨ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਤੱਕ ਆਰਾਮ ਨਾਲ ਨਹੀਂ ਬੈਠੇਗੀ। ਉਨਾਂ ਨੇ ਵੋਟਰਾਂ ਅਤੇ ਆਪਣੀ ਸਾਰੀ ਟੀਮ ਨੂੰ ਵਧਾਈ ਵੀ ਦਿੱਤੀ।
ਜਲੰਧਰ ਦੇ ਵੋਟਰਾਂ ਨੇ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ @AAPPunjab ਦੀਆਂ ਨੀਤੀਆਂ ਤੇ ਭਗਵੰਤ ਮਾਨ ਸਰਕਾਰ ਦੇ ਲੋਕ ਪੱਖੀ ਫੈਸਲਿਆਂ ‘ਤੇ ਮੋਹਰ ਲਗਾਈ।ਸੁਸ਼ੀਲ ਕੁਮਾਰ ਰਿੰਕੂ ਦੀ ਜਿੱਤ ਲੋਕਾਂ ਦੀ ਜਿੱਤ ਹੈ…ਮਾਨ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਤੱਕ ਆਰਾਮ ਨਾਲ ਨਹੀਂ ਬੈਠੇਗੀ.ਵੋਟਰਾਂ ਦਾ ਧੰਨਵਾਦ..ਆਪ ਦੀ ਸਾਰੀ ਟੀਮ ਨੂੰ ਵਧਾਈ pic.twitter.com/7hSeVBcRvU
— Chetan Singh Jouramajra (@jouramajra) May 13, 2023