ਕਹਿੰਦੇ ਜਦੋਂ ਰੱਬ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ, ਅਜਿਹਾ ਹੀ ਇਕ ਪੰਜਾਬੀ ਪਰਿਵਾਰ ਨਾਲ ਦੁਬਈ ਵਿੱਚ ਹੋਇਆ ਹੈ। ਦੁਬਈ ਰਹਿੰਦੇ ਪੰਜਾਬੀ ਪਰਿਵਾਰ ਦੀ 10 ਲੱਖ ਡਾਲਰ (8.3 ਕਰੋੜ ਰੁਪਏ) ਦੀ ਲਾਟਰੀ ਲੱਗੀ ਹੈ। ਲਾਟਰੀ ਨਿਕਲਣ ਵਾਲੀ ਔਰਤ ਪਾਇਲ ਨੇ ਦੱਸਿਆ ਕਿ ਉਸ ਨੂੰ ਉਸ ਦੀ 16ਵੀਂ ਵਰੇਗੰਢ ਮੌਕੇ ਉਸ ਦੇ ਪਤੀ ਤੋਂ ਇੱਕ ਹਜ਼ਾਰ ਦਰਾਮ ਮਿਲੇ ਸਨ। ਉਨ੍ਹਾਂ ਪੈਸਿਆਂ ਨਾਲ ਉਸ ਨੇ ਰਾਫ਼ਲ ਡਰਾਅ ਟਿਕਟ ਖਰੀਦ ਲਈ, ਜਿਸ ਨੇ ਉਸ ਦੀ ਕਿਸਮਤ ਬਦਲ ਕੇ ਰੱਖ ਦਿੱਤੀ।
ਪਾਇਲ ਨੇ ਦੱਸਿਆ ਕਿ ਉਸ ਦਾ ਪਸੰਦੀਦਾ ਨੰਬਰ 3 ਹੈ ਅਤੇ ਉਸ ਨੇ ਆਨਲਾਈਨ ਡੀ.ਡੀ.ਐਫ. ਟਿਕਟ ਖਰੀਦਣ ਬਾਰੇ ਸੋਚਿਆ ਅਤੇ ਉਸ ਨੇ ਸੱਭ ਤੋਂ ਵੱਧ 3 ਨੰਬਰਾਂ ਵਾਲੀ ਟਿਕਟ ਖਰੀਦੀ। ਪਾਇਲ ਨੇ ਕਿਹਾ ਕਿ ਉਹ ਪਿਛਲੇ ਬਾਰਾਂ ਸਾਲਾ ਤੋਂ ਡੀ.ਡੀ.ਐਫ. ਟਿਕਟਾਂ ਖਰੀਦ ਰਹੀ ਹੈ। ਉਸ ਨੇ ਕਿਹਾ ਕਿ ਉਹ ਜਦੋਂ ਵੀ ਕੀਤੇ ਜਾਂਦੀ ਹੈ ਤਾਂ ਇਹ ਟਿਕਟਾਂ ਖਰੀਦ ਦੀ ਹੈ, ਉਸ ਨੇ ਇਸ ਵਾਰ ਆਨਲਾਇਨ ਟਿਕਟ ਖਰੀਦੀ ਸੀ। ਉਸ ਨੇ ਕਿਹਾ ਕਿ ਉਸ ਦੇ ਪਤੀ ਦੇ ਨਕਦ ਪੈਸਿਆਂ ਵਾਲੇ ਤੋਹਫੇ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਹੈ।
ਪਾਇਲ ਨੇ ਕਿਹਾ ਕਿ ਜਦੋਂ ਉਸ ਨੇ ਇਹ ਖੁਸ਼ਖਬਰੀ ਸੁਣੀ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।
ਇਹ ਵੀ ਪੜ੍ਹੋ – ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਨੇ ਵਿਖਾਇਆ ਸ਼ਕਤੀ ਪ੍ਰਦਰਸ਼ਨ! ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਏ!