ਚੰਡੀਗੜ੍ਹ : ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਲਈ ਵਰਦੀ ਅਪ੍ਰੈਲ ਮਹਾਨੇ ਦੇ ਅੰਤ ਤੱਕ ਉਪਲਬੱਧ ਕਰਵਾਈ ਜਾਵੇਗੀ। ਇਸ ਗੱਲ ਦੀ ਜਾਣਕਾਰੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ ਹੈ। ਸੋਸ਼ਲ ਮੀਡੀਆ ਤੇ ਕੀਤੇ ਆਪਣੇ ਟਵੀਟ ਵਿੱਚ ਬੈਂਸ ਲਿਖਦੇ ਹਨ ਕਿ ਮਾਂ-ਬਾਪ ਨੂੰ ਸਕੂਲਾਂ ਵੱਲੋਂ ਕੀਤੀ ਜਾਂਦੀ ਲੁੱਟ-ਖਸੁਟ ਤੋਂ ਬਚਾਉਣ ਲਈ ਵਿੱਦਿਅਕ ਪੁਸਤਕਾਂ ਤੋਂ ਬਾਅਦ ਹੁਣ ਸਕੂਲੀ ਵਰਦੀ ਦੀ ਵਾਰੀ ਹੈ।
ਇਸ ਲਈ ਹੁਣ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਸਕੂਲੀ ਵਰਦੀ ਅਪ੍ਰੈਲ ਦੇ ਅੰਤ ਤੱਕ ਉਪਲਬਧ ਹੋਵੇਗੀ, ਜੋ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਵਿੱਚ ਕਦੇ ਨਹੀਂ ਹੋਇਆ ਹੈ। ਉਹਨਾਂ ਸਰਕਾਰ ਦੇ ਇਸ ਕਦਮ ਨੂੰ ਪੰਜਾਬ ਸਰਕਾਰ ਵੱਲੋੋਂ ਕੀਤੀ ਗਈ ਨਵੀਂ ਪਹਿਲਕਦਮੀ ਦੱਸਿਆ ਹੈ ਤੇ ਕਿਹਾ ਹੈ ਕਿਸਰਕਾਰੀ ਸਕੂਲਾਂ ਨੂੰ ਵਧੀਆ ਬਣਾਉਣਾ ਪੰਜਾਬ ਸਰਕਾਰ ਦੇ ਟਿੱਚਿਆਂ ਵਿੱਚ ਸ਼ਾਮਲ ਹੈ।
Another First for Punjab under @BhagwantMann JI’s govt!
After the academic books, now is the turn for school uniform.
School uniform in Govt schools shall be available by the end of April, which would’nt happen b4 Nov/Dec in previous govts.
Making our govt schools the best!
— Harjot Singh Bains (@harjotbains) April 22, 2023
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਾਖਲਿਆਂ ਵੇਲੇ ਬੱਚਿਆਂ ਦੇ ਮਾਂ-ਬਾਪ ਨੂੰ ਕਾਪੀਆਂ-ਕਿਤਾਬਾਂ ਨੂੰ ਮਹਿੰਗੇ ਭਾਅ ਖਰੀਦਣ ਲਈ ਮਜਬੂਰ ਕਰਨ ਵਾਲੇ ਸਕੂਲਾਂ ‘ਤੇ ਵੀ ਕਾਰਵਾਈ ਕੀਤੀ ਸੀ।