ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਿਆਲਾ ਤੋਂ ਪੰਜਾਬ ਵਿੱਚ ਲੋਕਸਭਾ ਚੋਣਾਂ ਦੇ ਲਈ ਆਪਣੀ ਪਹਿਲੀ ਰੈਲੀ ਕੀਤੀ। ਪ੍ਰਧਾਨ ਮੰਤਰੀ ਕੇਸਰੀ ਪੱਗ ਬੰਨ ਕੇ ਮੰਚ ‘ਤੇ ਪਹੁੰਚੇ ਅਤੇ ਪੰਜਾਬੀ ਬੋਲ ਕੇ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਮੈਂ ਖੁਸ਼ਕਿਸਮਤ ਹਾਂ, ਮੈਨੂੰ ਗੁਰੂ ਤੇਗ ਬਹਾਦਰ ਜੀ ਅਤੇ ਕਾਲੀ ਮਾਤਾ ਦੀ ਚਰਨ ਛੋਹ ਧਰਤੀ ‘ਤੇ ਆਉਣ ਦਾ ਮੌਕਾ ਮਿਲਿਆ। ਮੰਚ ‘ਤੇ ਪਟਿਆਲਾ ਤੋਂ ਬੀਜੇਪੀ ਦੀ ਉਮੀਦਵਾਰ ਪ੍ਰਨੀਤ ਕੌਰ ਦੇ ਇਲਾਵਾ ਮਾਲਵੇ ਦੇ ਪਾਰਟੀ ਦੇ ਸਾਰੇ ਲੋਕਸਭਾ ਉਮੀਦਵਾਰ ਸਨ। ਮੋਦੀ ਨੇ ਸਭ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਦਾ ਬਿਨਾਂ ਨਾ ਲਏ ਹਲਮਾ ਕੀਤਾ। ਉਨ੍ਹਾਂ ਕਿਹਾ ਕਾਂਗਰਸ ਦੇ ਲੋਕ ਦਹਿਸ਼ਤਗਰਦਾਂ ਦੇ ਮਰਨ ‘ਤੇ ਅਥਰੂ ਵਹਾ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਬਿਨਾਂ ਕੇਜਰੀਵਾਲ ਦਾ ਨਾਂ ਲਏ ਕਿਹਾ ਇੱਥੇ ਸੂਬਾ ਸਰਕਾਰ ਦਾ ਹੁਕਮ ਨਹੀਂ ਚਲਦਾ। ਕਾਗਜ਼ੀ ਸੀਐੱਮ ਹੈ, ਉਨ੍ਹਾਂ ਨੂੰ ਦਿੱਲੀ ਦਰਬਾਰ ਵਿੱਚ ਹਾਜ਼ਰੀ ਲਗਾਉਣ ਵਿੱਚ ਫੁਰਸਤ ਨਹੀਂ ਹੈ। ਜਿਸ ਨੇ ਆਪਣੇ ਗੁਰੂ ਅੰਨਾ ਨਾਲ ਧੋਖਾ ਕੀਤਾ, ਬੱਚਿਆਂ ਦੀ ਸਹੁੰ ਝੂਠੀ ਚੁੱਕੀ ਉਹ ਤੁਹਾਡਾ ਕੀ ਸਵਾਰਨਗੇ। ਪੂਰੀ ਸਰਕਾਰ ਕਰਜ਼ ‘ਤੇ ਚੱਲ ਰਹੀ ਹੈ।
ਪੀਐੱਮ ਮੋਦੀ ਨੇ ਪੰਜਾਬ ਵਿੱਚ ਕਾਂਗਰਸ ਅਤੇ ‘ਆਪ’ ਵੱਲੋਂ ਵੱਖ-ਵੱਖ ਚੋਣ ਲੜਨ ‘ਤੇ ਵੀ ਤੰਜ ਕੱਸਿਆ, ਉਨ੍ਹਂ ਕਿਹਾ ਇੱਕ ਕੱਟਰ ਭ੍ਰਿਸ਼ਟਾਚਾਰੀ ਪਾਰਟੀ ਹੈ, ਦੂਜੀ 84 ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੀ ਪਾਰਟੀ ਹੈ। ਵਿਖਾਵੇ ਲਈ ਪੰਜਾਬ ਵਿੱਚ ਆਹਮੋ ਸਾਹਮਣੇ ਲੜਨ ਦਾ ਦਿਖਾਵਾ ਕਰ ਰਹੀ ਹਨ। ਪਾਰਟੀਆਂ ਦੋ ਹਨ ਪਰ ਜ਼ੁਬਾਨ ਇੱਕ ਹੀ ਹੈ।
ਪਟਿਆਲਾ ਵਿੱਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸ੍ਰੀ ਕਰਤਾਰਪੁਰ ਸਾਬਿਬ ‘ਤੇ ਵੀ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਜਦੋਂ ਬੰਗਲਾਦੇਸ਼ ਬਣਿਆ ਸੀ ਤਾਂ ਹੀ ਸ੍ਰੀ ਕਰਤਾਰਪੁਰ ਸਾਹਿਬ ਭਾਰਤ ਨੂੰ ਮਿਲ ਸਕਦਾ ਸੀ। ਜੇਕਰ ਮੈਂ ਹੁੰਦਾ ਤਾਂ ਕਰਕੇ ਵਿਖਾਉਂਦਾ। ਸਾਨੂੰ 70 ਸਾਲ ਤੱਕ ਦੂਰਬੀਨ ਨਾਲ ਦਰਸ਼ਨ ਨਾ ਕਰਨੇ ਪੈਂਦੇ। ਪ੍ਰਧਾਨ ਮੰਤਰੀ ਨੇ ਵੀਰ ਬਾਲ ਦਿਵਸ ਦਾ ਜਿਕਰ ਕਰਦੇ ਹੋਏ ਕਿਹਾ ਕਿ ਮੈਂ ਸਾਹਿਬਜ਼ਾਦੀਆਂ ਦਾ ਕੁਰਬਾਨੀ ਨੂੰ ਸਮਝਿਆ ਅਤੇ ਇਸ ਨੂੰ ਮਨਾਉਣ ਦਾ ਫੈਸਲਾ ਲਿਆ। ਅਸੀਂ CAA ਦੇ ਤਹਿਤ ਅਫਗਾਨਿਸਤਾਨ ਤੋਂ ਆਏ ਸਿੱਖ ਭਾਈਚਾਰੇ ਨੂੰ ਨਾਗਰਿਕਤਾਂ ਦਿੱਤੀ।
ਪ੍ਰਧਾਨ ਮੰਤਰੀ ਨੇ ਫਿਰ ਕਿਸਾਨਾਂ ਦੇ ਲਈ ਕੀਤੇ ਕੰਮ ਗਿਣਵਾਏ,ਕਿਹਾ MSP ਵਿੱਚ ਢਾਈ ਗੁਣਾ ਵਾਧਾ ਹੋਇਆ,ਰਿਕਾਰਡ ਖਰੀਦ ਕੀਤੀ ਗਈ। ਹਰ ਕਿਸਾਨ ਨੂੰ ਹੁਣ ਤੱਕ 30-30 ਹਜ਼ਾਰ ਮਿਲ ਚੁੱਕੇ ਹਨ।
ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਨੂੰ ਘੇਰਿਆ,ਉਨ੍ਹਾਂ ਕਿਹਾ ਪ੍ਰਦਰਸ਼ਨ ਕਰਨ ਤੋਂ ਚੰਗਾ ਹੈ ਕਿ ਚੋਣਾਂ ਲੜਨ,ਇੱਕ ਵਾਰ ਲੜ ਕੇ ਵੇਖ ਲਈ ਹੈ ਜ਼ਮਾਨਤਾ ਜ਼ਬਤ ਹੋਇਆ ਸਨ ।
ਸੁਨੀਲ ਜਾਖੜ ਨੇ ਕਿਹਾ ਅਕਾਲੀ ਦਲ ਨਾਲ ਗਠਜੋੜ ਨਾ ਕਰਨ ਦਾ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ, ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ 2027 ਵਿੱਚ ਬੀਜੇਪੀ ਆਪਣੇ ਦਮ ਤੇ ਸਰਕਾਰ ਬਣਾਏਗੀ ।
ਜਾਖੜ ਨੇ ਫਿਰ ਕਿਸਾਨਾਂ ਦੇ ਮੁੱਦੇ ਤੇ ਮੌਜੂਦਾ ਸਰਕਾਰ ਨੂੰ ਘੇਰ ਦੇ ਹੋਏ ਕਿਹਾ ਪੰਜਾਬ ਦੀ ਫਸਲ ਅਤੇ ਨਸਲ ਦੋਵੇ ਧਰਤੇ ਵਿੱਚ ਹੈ, ਸੂਬੇ ਦੇ ਲੋਕਾਂ ਨੂੰ ਚਿੱਟੇ ਦਾ ਖਤਰਾ ਹੈ,ਪਰ ਪੰਜਾਬ ਦੇ ਆਗੂ ਕਿੱਕਲੀ ਅਤੇ ਛੱਲੇ ਗਾ ਕੇ ਲੋਕਾਂ ਦਾ ਧਿਆਨ ਭਟਕਾ ਰਹੇ ਹਨ।
ਇਹ ਵੀ ਪੜ੍ਹੋ – ਤਰਨ ਤਾਰਨ ’ਚ ਵੱਡੀ ਵਾਰਦਾਤ! 10 ਲੱਖ ਦੀ ਫਰੌਤੀ ਨਾ ਦੇਣ ’ਤੇ ਸੀਮੈਂਟ ਸਟੋਰ ਦੇ ਮਾਲਕ ’ਤੇ ਚਲਾਈ ਗੋਲ਼ੀ