Punjab

ਤਰਨ ਤਾਰਨ ’ਚ ਵੱਡੀ ਵਾਰਦਾਤ! 10 ਲੱਖ ਦੀ ਫਰੌਤੀ ਨਾ ਦੇਣ ’ਤੇ ਸੀਮੈਂਟ ਸਟੋਰ ਦੇ ਮਾਲਕ ’ਤੇ ਚਲਾਈ ਗੋਲ਼ੀ

ਪੰਜਾਬ ਵਿੱਚ ਅਪਰਾਧ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ ਹੈ ਜਿੱਥੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਘਰਿਆਲਾ ਵਿੱਚ ਕ੍ਰਿਸ਼ਨਾ ਸੀਮੈਂਟ ਸਟੋਰ ਦੇ ਮਾਲਕ ’ਤੇ ਅਣਪਛਾਤੇ ਵਿਅਕਤੀਆਂ ਨੇ ਗੋਲ਼ੀ ਚਲਾ ਦਿੱਤੀ। ਮਾਮਲਾ ਫਿਰੌਤੀ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਹਮਲਾਵਰਾਂ ਨੇ 10 ਲੱਖ ਦੀ ਫਿਰੌਤੀ ਮੰਗੀ ਸੀ, ਪਰ ਜਦ ਪੈਸੇ ਦੀ ਅਦਾਇਗੀ ਨਹੀਂ ਕੀਤੀ ਗਈ ਤਾਂ ਹਮਲਾਵਰਾਂ ਨੇ ਸਟੋਰ ਦੇ ਮਾਲਕ ’ਤੇ ਹਮਲਾ ਕਰ ਦਿੱਤਾ।

ਸੀਸੀ ਟੀਵੀ ਵੀਡੀਓ ਮੁਤਾਬਕ ਹਮਲਾਵਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਸਨ ਤੇ ਗੋਲ਼ੀ ਚਲਾ ਕੇ ਫ਼ਰਾਰ ਹੋ ਗਏ। ਇਸ ਸਬੰਧੀ ਕ੍ਰਿਸ਼ਨਾ ਸੀਮੈਂਟ ਸਟੋਰ ’ਤੇ ਕੰਮ ਕਰਦੇ ਵਰਕਰ ਨੇ ਦੱਸਿਆ ਕਿ ਇਕ ਮਹੀਨੇ ਤੋਂ ਲਗਾਤਾਰ ਸੀਮੈਂਟ ਸਟੋਰ ਦੇ ਮਾਲਕ ਸੰਦੀਪ ਕੁਮਾਰ ਜੁਲਕਾ ਨੂੰ ਫ਼ੋਨ ’ਤੇ ਪ੍ਰਭ ਨਾਮਕ ਵਿਅਕਤੀ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਉਸ ਨੂੰ 10 ਲੱਖ ਰੁਪਏ ਫਰੌਤੀ ਦਿੱਤੀ ਜਾਵੇ ਜੇ ਫਰੌਤੀ ਨਾਲ ਦਿੱਤੀ ਤਾਂ ਤੁਹਾਨੂੰ ਜਾਮ ਤੋਂ ਮਾਰ ਦੇਵਾਂਗਾ।

ਇਸ ਸਬੰਧੀ ਸਟੋਰ ਦੇ ਮਾਲਕ ਵੱਲੋਂ ਉਨ੍ਹਾਂ ਦੇ ਫ਼ੋਨ ਕਾਲ ’ਤੇ ਆ ਰਹੀਆਂ ਧਮਕੀਆਂ ਵੱਲ ਧਿਆਨ ਨਹੀਂ ਦਿੱਤਾ। ਜਿਸ ਤੋਂ ਬਾਅਦ ਅੱਜ ਜਦੋਂ ਉਹ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ ਤਾਂ ਦੋ ਅਣਪਛਾਤੇ ਵਿਅਕਤੀਆਂ ਨੇ ਦੁਕਾਨ ਉੱਪਰ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਗੋਲ਼ੀ ਦੁਕਾਨ ਦੇ ਸਾਹਮਣੇ ਲੱਗੇ ਕੈਂਬਨ ਦੇ ਸ਼ੀਸ਼ੇ ’ਚ ਲੱਗੀ ਅਤੇ ਇੱਕ ਗੋਲ਼ੀ ਉਨ੍ਹਾਂ ਵਿਅਕਤੀਆਂ ਵੱਲੋਂ ਕੁਝ ਅੱਗੇ ਜਾ ਕੇ ਚਲਾਈ।

ਥਾਣਾ ਸਿਟੀ ਪੱਟੀ ਦੇ ਡੀਐਸਪੀ ਕਵਲਪ੍ਰੀਤ ਸਿੰਘ ਨੇ ਕਿਹਾ ਕਿ ਇਸ ਮਾਮਲੇ ਸਬੰਧੀ FIR ਦਰਜ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

 

ਇਹ ਵੀ ਪੜ੍ਹੋ – ਖ਼ਾਸ ਲੇਖ – ਪੰਥਕ ਰੰਗ ’ਚ ਰੰਗਿਆ ਅਕਾਲੀ ਦਲ ਦਾ ਚੋਣ ਮੈਨੀਫੈਸਟੋ! ਜਾਣੋ ਕੀ ਕਹਿੰਦਾ ਹੈ ਸੁਖਬੀਰ ਬਾਦਲ ਦਾ ‘ਐਲਾਨਨਾਮਾ’