‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਲਈ ਬਾਰਦਾਨੇ ਦੀ ਘਾਟ ਵੱਡੀ ਮੁਸ਼ਕਿਲ ਬਣ ਰਹੀ ਹੈ। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਇੱਕ ਵਾਰ ਵਰਤੇ ਜਾ ਚੁੱਕੇ ਬਾਰਦਾਨਾ ਨੂੰ 41.90 ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਖਰੀਦ ਕੇ ਕਣਕ ਦੀ ਭਰਾਈ ਕਰਵਾਉਣ ਲਈ ਕਿਹਾ ਹੈ। ਇਸ ਬਾਰਦਾਨੇ ਦੀ ਅਦਾਇਗੀ ਸਰਕਾਰ ਬਾਅਦ ਵਿੱਚ ਆੜ੍ਹਤੀਆਂ ਨੂੰ ਕਰ ਦੇਵੇਗੀ। ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਚੀਮਾ ਨੇ ਕਿਹਾ ਕਿ ਇਸ ਰੇਟ ’ਤੇ ਆੜ੍ਹਤੀਆਂ ਨੂੰ ਬਾਰਦਾਨਾ ਮਿਲ ਹੀ ਨਹੀਂ ਰਿਹਾ ਕਿਉਂਕਿ ਸਰਕਾਰ ਦੇ ਫ਼ੈਸਲੇ ਦਾ ਪਤਾ ਲੱਗਣ ’ਤੇ ਮਾਰਕੀਟ ਵਿੱਚ ਬੋਰੀ ਦਾ ਰੇਟ ਇੱਕ ਦਿਨ ਵਿੱਚ ਹੀ 45 ਤੋਂ 50 ਰੁਪਏ ਹੋ ਗਿਆ ਹੈ।
ਚੀਮਾ ਨੇ ਕਿਹਾ ਕਿ ਆੜ੍ਹਤੀਆਂ ਨੇ ਸਰਕਾਰ ਨੂੰ ਕਿਹਾ ਹੈ ਕਿ ਅਜਿਹਾ ਇੰਤਜ਼ਾਮ ਸਰਕਾਰ ਮਿੱਲ ਦੇ ਪ੍ਰਬੰਧਕਾਂ ਤੋਂ ਕਰਾਵੇ। ਉਨ੍ਹਾਂ ਕਿਹਾ ਕਿ ਪੋਰਟਲ ਸਿਸਟਮ ਫੇਲ੍ਹ ਹੋਣ ਕਾਰਨ ਹੁਣ ਤੱਕ ਖਰੀਦੀ ਗਈ ਜਿਣਸ ਦੀ ਕਿਸਾਨਾਂ ਨੂੰ ਦੋ ਫ਼ੀਸਦੀ ਅਦਾਇਗੀ ਵੀ ਨਹੀਂ ਹੋਈ।