International

ਅੰਧ ਵਿਸ਼ਵਾਸ਼ ਵਿੱਚ ਅੰਨ੍ਹਾ ਹੋਇਆ ਵਿਅਕਤੀ ਖੁਦ ਨੂੰ ਸਮਝਣ ਲੱਗ ਪਿਆ ਰੱਬ, ਨਤੀਜਾ ਦੇਖੋ ਕੀ ਨਿਕਲਿਆ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ): – ਰੱਬ ਨੂੰ ਪਾਣ ਲਈ ਤਾਂ ਸਾਰੇ ਹੀ ਕੋਸ਼ਿਸ਼ਾਂ ਕਰਦੇ ਹਨ, ਪਰ ਜੇਕਰ ਕੋਈ ਰੱਬ ਬਣਨ ਦੀ ਹੀ ਕੋਸ਼ਿਸ਼ ਵਿੱਚ ਲੱਗ ਜਾਵੇ ਤਾਂ ਹਾਲਾਤ ਕੀ ਬਣਦੇ ਨੇ, ਇਸ ਖਬਰ ਤੋਂ ਅੰਦਾਜਾ ਲਾ ਸਕਦੇ ਹੋ। ਅੰਧ ਵਿਸ਼ਵਾਸ਼ ਵਿੱਚ ਅੰਨ੍ਹਾ ਹੋਇਆ ਇੱਕ ਵਿਅਕਤੀ ਆਪਣੇ ਆਪ ਨੂੰ ਰੱਬ ਬਣਾਉਣ ਦੀ ਅਜਿਹੀ ਕੋਸ਼ਿਸ਼ ਵਿੱਚ ਲੱਗਾ ਕਿ ਉਸਨੇ ਆਪਣੀ ਜਾਨ ਤੋਂ ਹੱਥ ਧੋ ਲਏ।

ਵਹਿਮ ਭਰਮ ਵਿੱਚ ਪੂਰੀ ਤਰ੍ਹਾਂ ਡੁੱਬੇ ਹੋਏ ਇਸ ਥਾਈਲੈਂਡ ਦੇ ਰਹਿਣ ਵਾਲੇ ਵਿਅਕਤੀ ਨੇ ਆਰੇ ਨਾਲ ਆਪਣਾ ਗਲਾ ਵੱਢ ਲਿਆ। ਇਸ ਵਿਅਕਤੀ ਦੀ ਪਛਾਣ ਥੰਮਾਕਰੋਣ ਵੈਂਗਪਰੀਚਾ ਵਜੋਂ ਹੋਈ ਹੈ। ਥੰਮਾਕਰੋਣ ਦੇ ਮਨ ਵਿਚ ਇਹ ਗੱਲ ਘਰ ਕਰ ਗਈ ਕਿ ਜੇ ਉਹ ਆਪਣਾ ਸਿਰ ਵੱਢ ਦਿੰਦਾ ਹੈ, ਤਾਂ ਉਸਦਾ ਪ੍ਰਮਾਤਮਾ ਦੇ ਰੂਪ ਵਿਚ ਅਵਤਾਰ ਹੋਵੇਗਾ।

ਦੇਵਤਾ ਬਣਨ ਦੀ ਸੀ ਇੱਛਾ

ਇਹ ਮਾਮਲਾ 15 ਅਪ੍ਰੈਲ ਨੂੰ ਵਾਪਰਿਆ ਹੈ। ਥੰਮਾਕਰੋਣ ਦੀ ਲਾਸ਼ ਥਾਈਲੈਂਡ ਦੇ ਨੋਂਗ ਬੁਆ ਲਾਂਫੂ ਪ੍ਰਾਂਤ ਦੇ ਮੰਦਰ ‘ਚੋਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਇੱਕ ਮੰਦਿਰ ਦਾ ਪੁਜਾਰੀ ਸੀ। ਉਸਨੇ ਮੰਦਰ ਦੇ ਵਿਹੜੇ ਵਿੱਚ ਇੱਕ ਵੱਡਾ ਆਰਾ ਨਾਲ ਆਪਣਾ ਗਲਾ ਕੱਟ ਦਿੱਤਾ। ਉਸਨੂੰ ਲਗਦਾ ਸੀ ਕਿ ਉਹ ਆਪਣੇ ਆਪ ਨੂੰ ਕੁਰਬਾਨ ਕਰਕੇ ਇੱਕ ਦੇਵਤਾ ਬਣ ਜਾਵੇਗਾ।

ਥੰਮਾਕਰੋਣ ਪਿਛਲੇ ਪੰਜ ਸਾਲਾਂ ਤੋਂ ਇਸ ਰਸਮ ਦੀ ਤਿਆਰੀ ਕਰ ਰਿਹਾ ਸੀ। ਉਸਨੇ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਦੱਸਿਆ ਵੀ ਸੀ। ਲੋਕ ਉਸਦਾ ਮਜ਼ਾਕ ਉਡਾਉਂਦੇ ਸੀ, ਪਰ ਕਿਸੇ ਨੇ ਸੋਚਿਆ ਨਹੀਂ ਸੀ ਕਿ ਉਹ ਇਸ ਤਰ੍ਹਾਂ ਦਾ ਕਾਰਾ ਕਰ ਲਵੇਗਾ। ਹਾਲਾਂਕਿ ਪੁਲਿਸ ਨੇ ਮਾਮਲੇ ਦੀ ਜਾਂਚ ਅਰੰਭ ਕਰ ਦਿੱਤੀ।

Comments are closed.