Others

24 ਘੰਟਿਆਂ ਵਿੱਚ 1716 ਲੋਕ ਹਾਰ ਗਏ ਕੋਰੋਨਾ ਦੀ ਜੰਗ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ): – ਪੂਰੇ ਦੇਸ਼ ਵਿੱਚ ਕੋਰੋਨਾ ਸਾਰੀਆਂ ਹੱਦਾਂ ਬੰਨੇ ਲੰਘ ਚੁੱਕਿਆ ਹੈ। ਤਾਜਾ ਮਾਮਲੇ ਦੇਖੀਏ ਤਾਂ ਅੱਜ ਛੇਵੇਂ ਦਿਨ 2 ਲੱਖ 59 ਹਜ਼ਾਰ 170 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਐਕਟਿਵ ਕੇਸਾਂ ਦੀ ਗਿਣਤੀ 20 ਲੱਖ ਨੂੰ ਪਾਰ ਕਰ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ 1716 ਮੌਤਾਂ ਹੋ ਚੁੱਕੀਆਂ ਹਨ। ਮਹਾਰਾਸ਼ਟਰ ਵਿਚ ਸਭ ਤੋਂ ਵੱਧ 351 ਮਾਮਲੇ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ ਦਿੱਲੀ ’ਚ 240, ਛਤੀਸਗੜ੍ਹ ਵਿੱਚ 175,  ਉਤਰ ਪ੍ਰਦੇਸ਼ ਵਿੱਚ 167 ਤੇ ਪੰਜਾਬ 53 ਤੇ ਹਰਿਆਣਾ ਵਿੱਚ 33 ਮੌਤਾਂ ਹੋਈਆਂ ਹਨ।