125 years of Battle of Saragarhi

ਚੰਡੀਗੜ੍ਹ: ਅੱਜ ਦੇਸ਼ ਭਰ ਵਿੱਚ ਸਾਰਾਗੜ੍ਹੀ ਦੀ ਲੜਾਈ ਦੀ 125ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਇਸ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਜਾਰੀ ਇੱਕ ਇਸ਼ਤਿਹਾਰ ਤੇ ਸਵਾਲ ਉੱਠ ਰਹੇ ਹਨ। ਇਸ ਵਿੱਚ ਸਰਕਾਰ ਵੱਲੋਂ ਜਿਨ੍ਹਾਂ ਸ਼ਹੀਦਾਂ ਦੀ ਤਸਵੀਰ ਸਾਂਝੀ ਕੀਤੀ ਗਈ ਹੈ, ਉਹ ਸਾਰਾਗੜ੍ਹੀ ਦੇ 21 ਲਾਸਾਨੀ ਸ਼ਹੀਦ ਨਹੀਂ ਸਗੋਂ ਬੰਗਾਲ ਇੰਫੈਨਟਰੀ ਦੀ ਇੱਕ ਟੁਕੜੀ ਦੇ ਸਿਪਾਹੀ ਦੱਸੇ ਜਾ ਰਹੇ ਹਨ, ਜਿਸ ਵਿਚ ਦੋ ਬ੍ਰਿਟਿਸ਼ ਅਫ਼ਸਰ ਵੀ ਵੇਖੇ ਜਾ ਸਕਦੇ ਹਨ। ਇਹ ਦਾਅਵਾ ਕਾਂਗਰਸ ਦੇ ਨੌਜਵਾਨ ਆਗੂ ਸਮਿਤ ਸਿੰਘ ਨੇ ਟਵੀਟ ਦੇ ਜ਼ਰੀਏ ਕੀਤਾ ਹੈ।

ਪੰਜਾਬ ਸਰਕਾਰ ਦੀ ਇਸ਼ਤਿਹਾਰਬਾਜ਼ੀ ‘ਤੇ ਨਿਸ਼ਾਨਾ ਸਾਧਿਆ

ਕਾਂਗਰਸੀ ਆਗੂ ਸਮਿਤ ਸਿੰਘ ਨੇ ਟਵੀਟ ਕਰਕੇ ਪੰਜਾਬ ਸਰਕਾਰ ਦੀ ਇਸ਼ਤਿਹਾਰਬਾਜ਼ੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ  ਸਾਰਾਗੜ੍ਹੀ ਦੀ ਲੜਾਈ ਦੇ ਯਾਦਗਾਰੀ ਦਿਹਾੜੇ ‘ਤੇ 21 ਬਹਾਦਰ ਸਿੱਖ ਸਿਪਾਹੀਆਂ ਦੇ ਸਨਮਾਨ ਵਿਚ ਇਸ਼ਤਿਹਾਰ ਅਫ਼ਸੋਸ ਦੀ ਗੱਲ ਹੈ ਕਿ 12 ਸਤੰਬਰ 1897 ਨੂੰ ਸਰਬੋਤਮ ਕੁਰਬਾਨੀ ਦੇਣ ਵਾਲੇ 36 ਸਿੱਖਾਂ ਦੇ ਬਹਾਦਰ ਸਿਪਾਹੀਆਂ ਦੀ ਤਸਵੀਰ ਨਹੀਂ ਹੈ, ਬਲਕਿ ਪੰਜਾਬ-ਬੰਗਾਲ ਇਨਫੈਂਟਰੀ ਰੈਜੀਮੈਂਟ, ਮਿਸਰ 1882 ਦੀ ਤਸਵੀਰ ਹੈ।

ਪੰਜਾਬ ਲੋਕ ਕਾਂਗਰਸ ਨੇ ਵੀ ਚੁੱਕਿਆ ਮੱਦਾ

ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਪਾਰਟੀ ਵੱਲੋਂ ਜਿਨ੍ਹਾਂ ਅੱਜ ਦੇ ਅਖ਼ਬਾਰ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ਸਰਕਾਰੀ ਇਸ਼ਤਿਹਾਰ ਦੀ ਹੈ, ਜਿਸ ਵਿਚ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਅਤੇ ਹੇਠਾਂ ਆਲੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵੀ ਹੱਥ ਜੋੜੀ ਖਲੋਤੇ ਵੇਖੇ ਜਾ ਸਕਦੇ ਹਨ। ਅਫ਼ਸੋਸ ਇਸ਼ਤਿਹਾਰ ਵਿਚ ਜਿਨ੍ਹਾਂ ਸ਼ਹੀਦਾਂ ਦੀ ਤਸਵੀਰ ਸਾਂਝੀ ਕੀਤੀ ਗਈ ਹੈ ਉਹ ਸਾਰਾਗੜ੍ਹੀ ਦੇ 21 ਲਾਸਾਨੀ ਸ਼ਹੀਦ ਨਹੀਂ ਸਗੋਂ ਬੰਗਾਲ ਇੰਫੈਨਟਰੀ ਦੀ ਇੱਕ ਟੁਕੜੀ ਦੇ ਸਿਪਾਹੀ ਨੇ, ਜਿਸ ਵਿਚ ਦੋ ਬ੍ਰਿਟਿਸ਼ ਅਫ਼ਸਰ ਵੀ ਵੇਖੇ ਜਾ ਸਕਦੇ ਹਨ।

ਪੰਜਾਬ ਲੋਕ ਕਾਂਗਰਸ ਨੇ ਆਪਣੇ ਟਵੀਟ ‘ਚ ਲਿਖਿਆ, “ਪੰਜਾਬ ਦੇ ਸੀ.ਐਮ @ਭਗਵੰਤ ਮਾਨ, ਜੋ ਹਰ ਇਸ਼ਤਿਹਾਰ ਵਿੱਚ ਆਪਣੀ ਵੱਡੀ ਫੋਟੋ ਲਗਾਉਣਾ ਪਸੰਦ ਕਰਦੇ ਹਨ, ਉਨ੍ਹਾਂ ਨੂੰ ਸਾਰਾਗੜ੍ਹੀ ਦੀ ਲੜਾਈ ਵਿੱਚ ਬਹਾਦਰੀ ਨਾਲ ਲੜਨ ਵਾਲੇ 36 ਸਿੱਖ ਬਟਾਲੀਅਨ ਦੇ ਸਿੱਖ ਸਿਪਾਹੀਆਂ ਅਤੇ 20ਵੀਂ ਬੰਗਾਲ ਦੀ ਇੰਫੈਨਟਰੀ ਦੇ ਅੰਗਰੇਜ਼ ਅਫਸਰਾਂ ਅਤੇ ਸਿਪਾਹੀਆਂ ਵਿੱਚ ਫਰਕ ਵੀ ਨਹੀਂ ਪਤਾ। ਸ਼ਰਮਨਾਕ!”

ਮਹਿਲਾਂ ‘ਚ ਬੈਠੇ ਕੈਪਟਨ ਸਾਬ੍ਹ ਨੂੰ ਇਹ ਗਲਤੀਆਂ ਦਿਖਾਈ ਨਹੀਂ ਦਿੱਤੀਆਂ

ਸਭ ਤੋਂ ਜ਼ਿਆਦਾ ਹੈਰਾਨੀ ਦੀ ਗੱਲ ਹੈ ਕਿ ਕੈਪਟਨ ਦੇ ਆਪਣੇ ਸ਼ਾਸ਼ਨ ਕਾਲ ਦੌਰਾਨ ਵੀ ਇਹੀ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸਨ ਪਰ ਉਸ ਵੇਲੇ ਮਹਿਲਾਂ ‘ਚ ਬੈਠੇ ਕੈਪਟਨ ਸਾਬ੍ਹ ਨੂੰ ਇਹ ਗਲਤੀਆਂ ਦਿਖਾਈ ਨਹੀਂ ਦਿੱਤੀਆਂ ਪਰ ਹੁਣ ਗੱਦੀ ਤੋਂ ਲਹਿੰਦਿਆਂ ਹੀ ਉਨ੍ਹਾਂ ਦੇ ਅੰਦਰ ਦਾ ਇਤਿਹਾਸਕਾਰ ਜਾਗ ਪਿਆ।

ਸਾਰਾਗੜ੍ਹੀ ਦੀ ਲੜਾਈ ਦੀ ਗੱਲ ਕਰੀਏ ਤਾਂ ਇਹ ਇਤਿਹਾਸ ਦੀਆਂ ਸਭ ਤੋਂ ਦਲੇਰ ਲੜਾਈਆਂ ਵਿੱਚੋਂ ਇੱਕ ਸੀ ਜੋ 12 ਸਤੰਬਰ 1897 ਨੂੰ ਬ੍ਰਿਟਿਸ਼ ਇੰਡੀਆ ਆਰਮੀ ਦੇ 21 ਸਿੱਖ ਸਿਪਾਹੀਆਂ ਅਤੇ 10,000 ਅਫਗਾਨਾਂ ਵਿਚਕਾਰ ਲੜੀ ਗਈ ਸੀ। ਇਹ ਲੜਾਈ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਸਮਾਣਾ ਪਿੰਡ ਵਿੱਚ ਲੜੀ ਗਈ ਸੀ ਜੋ ਉਸ ਸਮੇਂ ਭਾਰਤ ਦਾ ਹਿੱਸਾ ਸੀ। ਇਸ ਲੜਾਈ ਵਿੱਚ 36 ਸਿੱਖ ਰੈਜੀਮੈਂਟ ਦੇ 21 ਸਿਪਾਹੀ ਅਫਗਾਨਾਂ ਵਿਰੁੱਧ ਆਪਣੇ ਆਖਰੀ ਸਾਹ ਤੱਕ ਬਹਾਦਰੀ ਨਾਲ ਲੜੇ ਅਤੇ ਅੰਤ ਕਾਲ ਸ਼ਹਾਦਤ ਦਾ ਜਾਮ ਪੀ ਅਮਰ ਹੋ ਗਏ ਸਨ।

ਯਾਦਗਾਰ ਲਈ ਜਾਰੀ ਗ੍ਰਾਂਟ 3 ਸਾਲ ਤੋਂ ਅਣਵਰਤੀ

ਤਕਰੀਬਨ ਤਿੰਨ ਸਾਲ ਬੀਤ ਚੁੱਕੇ ਹਨ ਜਦੋਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਸਾਰਾਗੜ੍ਹੀ ਯਾਦਗਾਰ ਦੇ ਸੁੰਦਰੀਕਰਨ ਅਤੇ ਵਿਕਾਸ ਲਈ 1 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਹੈ, ਜੋ ਕਿ ਫੌਜੀ ਯੁੱਧ ਦੇ ਇਤਿਹਾਸ ਵਿੱਚ ਬੇਮਿਸਾਲ ਬਹਾਦਰੀ ਦੀ ਗਾਥਾ ਨੂੰ ਦਰਸਾਉਂਦੀ ਹੈ। ਹਾਲਾਂਕਿ ਇਸ ਮੰਤਵ ਲਈ ਫੰਡਾਂ ਦੀ ਵਰਤੋਂ ਅਜੇ ਬਾਕੀ ਹੈ। 12 ਸਤੰਬਰ, 2018 ਨੂੰ ਸਮਾਰਕ ਦੇ ਦੌਰੇ ਦੌਰਾਨ ਤਤਕਾਲੀ ਮੁੱਖ ਮੰਤਰੀ ਦੁਆਰਾ ਐਲਾਨੀ ਗ੍ਰਾਂਟ ਦੀ ਪ੍ਰਾਪਤੀ ਨਾ ਹੋਣ ਦਾ ਮਾਮਲਾ ਉਜਾਗਰ ਹੋਇਆ ਸੀ, ਜਿਸ ਤੋਂ ਬਾਅਦ ਉਸੇ ਦਿਨ ਗ੍ਰਾਂਟ ਜਾਰੀ ਕੀਤੀ ਗਈ ਸੀ। ਪ੍ਰਕਿਰਿਆ ਸੰਬੰਧੀ ਵਿਵਾਦਾਂ ਦੇ ਕਾਰਨ, ਇਹ ਅਜੇ ਵੀ ਰਾਜ ਦੇ ਖਜ਼ਾਨੇ ਵਿੱਚ ਅਣਵਰਤਿਆ ਪਿਆ ਹੈ।

12000 ਦੁਸ਼ਮਣਾਂ ਮੂਹਰੇ ਇਨ੍ਹਾਂ 21 ਸਿੰਘਾਂ ਨੇ ਜਾਨਾਂ ਵਾਰ ਕੇ ਰੱਖੀ ਸੀ ਸਰਦਾਰੀ ਕਾਇਮ

ਸਾਰਾਗੜ੍ਹੀ ਦੀ ਲੜਾਈ ਦਾ ਨਾਮ ਸੁਣਦੇ ਹੀ ਸਾਨੂੰ ਉਹ 21 ਬਹਾਦਰ ਯੋਧੇ ਯਾਦ ਆ ਜਾਂਦੇ ਹਨ, ਜਿਨ੍ਹਾਂ ਨੇ ਕਰੀਬ 10 ਹਜ਼ਾਰ ਤੋਂ ਵੱਧ ਅਫ਼ਗਾਨ ਕਬਾਇਲੀਆਂ ਦੇ ਨਾਲ ਬਹਾਦਰੀ ਨਾਲ ਟਾਕਰਾ ਕੀਤਾ। ਸਾਰਾਗੜ੍ਹੀ ਦੀ ਲੜਾਈ ਨੂੰ ਅੱਜ 124 ਸਾਲ ਪੂਰੇ ਹੋ ਗਏ ਹਨ। ਸਿੱਖ ਸਿਪਾਹੀਆਂ ਦੀ ਇੱਕ ਛੋਟੀ ਜਿਹੀ ਟੁਕੜੀ ਵੱਲੋਂ 12 ਸਤੰਬਰ 1897 ਨੂੰ ਉੱਤਰ ਪਛਮੀ ਸਰਹੱਦ ਉੱਤੇ ਸਥਿਤ ਸਾਰਾਗੜ੍ਹੀ ਦੇ ਅਸਥਾਨ ਉੱਤੇ 21 ਸਿੱਖ ਫ਼ੌਜੀਆਂ ਅਤੇ 10 ਹਜ਼ਾਰ ਤੋਂ ਵੱਧ ਗਿਣਤੀ ਵਿੱਚ ਅਫ਼ਗ਼ਾਨ ਕਬਾਇਲੀਆਂ ਵਿਚਕਾਰ ਲੜੀ ਗਈ। ਸਾਰਾਗੜ੍ਹੀ ਦੇ ਬਹਾਦਰ ਯੋਧੇ ਗਿਣਤੀ ਵਿੱਚ ਕੇਵਲ 21 ਹੀ ਸੀ, ਜੋ 36ਵੀਂ ਸਿੱਖ ਪਲਟਨ ਨਾਲ ਸਬੰਧਿਤ ਸਨ, ਜਿਸਦਾ ਨਾਂ ਉਦੋਂ ਤੋਂ ਬਦਲ ਕੇ ਭਾਰਤੀ ਫ਼ੌਜ ਦੀ ਸਿੱਖ ਰੈਜੀਮੈਂਟ ਦੀ ਚੌਥੀ ਬਟਾਲੀਅਨ ਰੱਖ ਦਿੱਤਾ ਗਿਆ।

ਸਾਰਾਗੜ੍ਹੀ ਦੀ ਜੰਗ: ਇੱਥੇ ਜਾਣੋ ਸਭ ਕੁੱਝ..

ਯੂ.ਐੱਨ.ਓ ਦੀ ਸੱਭਿਆਚਾਰ ਅਤੇ ਵਿੱਦਿਆ ਦੇ ਪ੍ਰਸਾਰ ਲਈ ਬਣੀ ਸੰਸਥਾ ‘ਯੂਨੈਸਕੋ’ ਵੱਲੋਂ ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ਨੂੰ ਸੰਸਾਰ ਭਰ ਦੀਆਂ ਅੱਠ ਵਿਲੱਖਣ ਲੜਾਈਆਂ ਵਿੱਚ ਸ਼ਾਮਲ ਕੀਤਾ ਅਤੇ ਇਸ ਘਟਨਾ ਨੂੰ ਸੰਸਾਰ ਦੀਆਂ ਪੰਜ ਅਤਿ ਮਹੱਤਵਪੂਰਨ ਘਟਨਾਵਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ।