Punjab

ਫਿਰੋਜ਼ਪੁਰ ‘ਚ ਇੱਕ ਬਜ਼ੁਰਗ ਮਾਂ ਦਾ ਦਰਦਭਰੀ ਕਹਾਣੀ ,10 ਮਹੀਨਿਆਂ ‘ਚ ਨਸ਼ਿਆਂ ਨੇ ਖਾ ਲਏ 4 ਪੁੱਤ

The painful story of an elderly mother in Ferozepur, 4 sons died due to drug addiction in 10 months...

ਫਿਰੋਜ਼ਪੁਰ : ਪੰਜਾਬ ਵਿਚ ਨੌਜਵਾਨ ਦੀਨੋ-ਦਿਨ ਨਸ਼ਿਆਂ ‘ਚ ਰੁਲਦੇ ਜਾ ਰਹੇ ਹਨ। ਸੂਬੇ ਵਿੱਚ ਵਗ ਰਹੇ ਨ ਸ਼ਿਆਂ ਦੇ ਛੇਵੇਂ ਦਰਿਆ ਨੇ ਸੂਬੇ ਦੀ ਨੌਜਵਾਨੀ ਨੂੰ ਤਬਾਹ ਕਰ ਦਿੱਤਾ ਹੈ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨੇ ਆਪਣੇ ਜਾਲ ’ਚ ਜਕੜਿਆ ਹੋਇਆ ਹੈ। ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਮੌਤਾਂ ਦੀ ਗਿਣਤੀ ਲਗਾਤਰ ਵੱਧ ਰਹੀ ਹੈ ਜਿਸ ਕਾਰਮਨ ਕਿੰਨੀਆਂ ਹੀ ਮਾਂਵਾਂ ਦੇ ਪੁੱਤ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ।

ਅਜਿਹਾ ਹੀ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਨਸ਼ੇ ਦੇ ਕਾਰਨ ਇੱਕ ਬਜ਼ੁਰਗ ਮਾਂ ਦੇ 4 ਪੁੱਤਰਾਂ ਦੀ ਮੌਤ ਹੋ ਗਈ । ਇਹ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ  ਨਸ਼ੇ ਕਾਰਨ 10 ਮਹੀਨਿਆਂ ‘ਚ ਬਜ਼ੁਰਗ ਨੇਤਰਹੀਣ ਮਾਂ ਦੇ 4 ਪੁੱਤਰਾਂ ਦੀ ਮੌਤ ਹੋ ਗਈ ਹੈ। ਮਾਂ ਕੋਲ ਸਿਰਫ਼ ਇੱਕ ਕੁਆਰੀ ਨੇਤਰਹੀਣ ਧੀ ਹੈ। ਦੋਵੇਂ ਮੰਗ ਕੇ ਰੋਟੀ ਖਾਂਦੇ ਹਨ। ਇੰਨੀ ਬੇਵੱਸ ਕਿ ਉਹ ਕੰਧਾਂ ਫੜ ਕੇ ਤੁਰਦੀ ਹੈ, ਉਸ ਦਾ ਮਾਰਗਦਰਸ਼ਨ ਕਰਨ ਵਾਲਾ ਕੋਈ ਨਹੀਂ ਬਚਿਆ। ਉਸਦਾ ਇੱਕ ਪੁੱਤਰ ਹੈ ਜੋ ਪਿੰਡ ਛੱਡ ਗਿਆ ਹੈ।

ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਗੱਲਬਾਤ ਕਰਦਿਆਂ ਮਾਤਾ ਨੇ ਦੱਸਿਆ ਕਿ ਮੇਰੇ ਪੰਜ ਪੁੱਤਰ ਅਤੇ ਚਾਰ ਧੀਆਂ ਸਨ। ਵੱਡਾ ਪੁੱਤਰ ਭੋਲਾ ਉਮਰ 50 ਸਾਲ 3 ਬੱਚਿਆਂ ਦਾ ਪਿਤਾ ਸੀ। ਸੁਖਦੇਵ (48) ਦੇ 4 ਬੱਚੇ ਸਨ। ਕਮਲਜੀਤ (46) ਇੱਕ ਧੀ ਦਾ ਪਿਤਾ ਸੀ ਅਤੇ ਬਲਵਿੰਦਰ (44) ਅਣਵਿਆਹਿਆ ਸੀ। ਚਾਰੇ ਮਜ਼ਦੂਰੀ ਕਰ ਕੇ ਘਰ ਚਲਾਉਂਦੇ ਸਨ। ਉਹ ਮੇਰਾ ਅਤੇ ਆਪਣੀ ਭੈਣ ਵੀਨਾ ਦੀ ਦੇਖਭਾਲ ਕਰਦੇ ਸਨ। ਕਰੀਬ 10 ਸਾਲ ਪਹਿਲਾਂ ਮੇਰੇ ਪਤੀ ਦੀ ਮੌਤ ਹੋ ਗਈ ਸੀ।

ਇਸ ਤੋਂ ਬਾਅਦ 4 ਪੁੱਤਰਾਂ ਨੇ ਇਸ ਤਰ੍ਹਾਂ ਸ਼ਰਾਬ ਪੀਤੀ ਕਿ ਇਕ-ਇਕ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਸਭ ਤੋਂ ਪਹਿਲਾਂ 2020 ਵਿਚ 6 ਜਨਵਰੀ ਨੂੰ ਕਮਲਜੀਤ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਭੋਲਾ, ਫਿਰ ਬਲਵਿੰਦਰ ਅਤੇ ਸੁਖਦੇਵ ਦੀ 10 ਸਤੰਬਰ 2020 ਨੂੰ ਮੌਤ ਹੋ ਗਈ। ਕੁਆਰੀ ਧੀ ਵੀਨਾ ਮੇਰੇ ਨਾਲ ਰਹਿੰਦੀ ਹੈ। ਉਹ ਵੀ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੀ। ਮੈਂ ਪੁੱਤਰਾਂ ਨੂੰ ਸਮਝਾਉਂਦੀ ਸੀ ਕਿ ਨਸ਼ਿਆਂ ਦਾ ਅੰਤ ਮਾੜਾ ਹੋਵੇਗਾ ਪਰ ਉਹ ਨਹੀਂ ਮੰਨੇ। ਨਸ਼ਾ ਨਹੀਂ ਛੱਡਿਆ ਪਰ ਦੁਨੀਆ ਛੱਡ ਦਿੱਤੀ।

ਬਜ਼ੁਰਗ ਮਾਤਾ ਨੇ ਕਿਹਾ ਕਿ ਜੇ ਮੇਰੀਆਂ ਅੱਖਾਂ ਹੁੰਦੀਆਂ ਤਾਂ ਮੈਂ ਉਨ੍ਹਾਂ ਨੂੰ ਨਸ਼ਾ ਕਰਨ ਤੋਂ ਰੋਕ ਦਿੰਦੀ। ਉਹਨਾਂ ਦਾ ਇਲਾਜ ਕਰਵਾਉਂਦੀ। ਬਜ਼ੁਰਗ ਮਾਂ ਦਾ ਕਹਿਣਾ ਹੈ ਕਿ ਸ਼ਰਾਬ ਨੇ ਉਨ੍ਹਾਂ ਦਾ ਘਰ ਬਰਬਾਦ ਕਰ ਦਿਤਾ। ਪੁੱਤਰਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਪਤਨੀਆਂ ਵੀ ਆਪਣੇ ਬੱਚਿਆਂ ਨਾਲ ਪੇਕੇ ਘਰ ਚਲੀਆਂ ਗਈਆਂ। 3 ਧੀਆਂ ਵਿਆਹੀਆਂ ਹੋਈਆਂ ਹਨ ਅਤੇ ਆਪਣੇ ਘਰ ਹਨ। ਮੈਂ ਵੀ ਕਦੇ ਆਪਣੀਆਂ ਧੀਆਂ ਨੂੰ ਆਉਣ ਲਈ ਨਹੀਂ ਕਿਹਾ, ਤਾਂ ਜੋ ਉਹ ਆਪਣੇ ਘਰਾਂ ਵਿਚ ਖੁਸ਼ ਰਹਿਣ। ਮੇਰੀ ਜ਼ਿੰਦਗੀ ਬਰਬਾਦ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜੋ ਮਰਜ਼ ਹੋ ਜਾਵੇ ਆਪਣੇ ਪੁੱਤਰਾਂ ਨੂੰ ਨਸ਼ਿਆਂ ਤੋਂ ਬਚਾਓ।