‘ਦ ਖ਼ਾਲਸ ਬਿਊਰੋ : ਬਟਾਲਾ ਵਿੱਚ ਹੁਣ ਤੁਸੀਂ ਬੁਲਟ ਦੇ ਪਟਾਕੇ ਨਹੀਂ ਪਾ ਸਕੋਗੇ। ਪੁਲਿਸ ਹੁਣ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਈ ਹੈ। ਬਟਾਲਾ ਪੁਲਿਸ ਦੇ ਐੱਸਐੱਸਪੀ ਆਈਪੀਐੱਸ ਸਤਿੰਦਰ ਸਿੰਘ ਨੇ ਬੁਲਟ ਦੇ ਪਟਾਕੇ ਪਾਉਣ ਵਾਲੇ ਅਤੇ ਅਸਲਾ ਰੱਖਣ ਵਾਲਿਆਂ ਦੀ ਜਾਣਕਾਰੀ ਦੇਣ ਲਈ ਇੱਕ ਨੰਬਰ 94652-32487 ਜਾਰੀ ਕੀਤਾ ਹੈ। ਪੁਲਿਸ ਨੇ ਸਾਰੇ ਜ਼ਿਲ੍ਹਾ ਨਿਵਾਸੀਆਂ ਨੂੰ ਪਿੰਡ, ਸ਼ਹਿਰ, ਵਾਰਡ, ਮੁਹੱਲੇ ਅਤੇ ਕਸਬਿਆਂ ਵਿੱਚ ਬੁਲਟ ਨਾਲ ਪਟਾਕੇ ਪਾਉਣ ਵਾਲਿਆਂ ਦਾ ਨਾਮ, ਮੋਟਰਸਾਈਕਲ ਦਾ ਨੰਬਰ ਅਤੇ ਕਿਸਮ ਅਤੇ ਪਤਾ (Address) ਦੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ। ਲੋਕ ਇਸ ਨੰਬਰ ਉੱਤੇ ਵੱਟਸਐਪ ਜਾਂ ਫੋਨ ਕਰਕੇ ਜਾਣਕਾਰੀ ਦੇ ਸਕਦੇ ਹਨ।
ਸਤਿੰਦਰ ਸਿੰਘ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਤੁਹਾਡੇ ਖੇਤਰ ਵਿਚ ਜੇਕਰ ਕਿਸੇ ਪਾਸ ਨਾਜਾਇਜ਼ ਅਸਲਾ ਹੈ ਜਾਂ ਕੋਈ ਨੌਜਵਾਨ ਬਿਨ੍ਹਾਂ ਨੰਬਰ ਕੋਈ ਵਹੀਕਲ ਚਲਾਉਦਾਂ ਹੈ ਤਾਂ ਉਸ ਦਾ ਨਾਮ ਪਤਾ, ਐਡਰੈੱਸ ਅਤੇ ਵਹੀਕਲ ਦੀ ਕਿਸਮ ਉਕਤ ਦਿੱਤੇ ਨੰਬਰ ਉੱਤੇ ਜਾਣਕਾਰੀ ਦਿੱਤੀ ਜਾਵੇ। ਨਾਲ ਹੀ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।