The Khalas Tv Blog Punjab “ਮਾਨ ਸਰਕਾਰ ਨੇ ਕੀਤਾ ਆਪਣੇ ਅਧਿਕਾਰਾਂ ਦਾ ਪੂਰਾ ਸਮਰਪਣ,ਦਿੱਲੀ ਤੋਂ ਰੱਖੀ ਜਾ ਰਹੀ ਹੈ ਪੰਜਾਬ ਸਰਕਾਰ ‘ਤੇ ਨਿਗਾ”ਖਹਿਰਾ
Punjab

“ਮਾਨ ਸਰਕਾਰ ਨੇ ਕੀਤਾ ਆਪਣੇ ਅਧਿਕਾਰਾਂ ਦਾ ਪੂਰਾ ਸਮਰਪਣ,ਦਿੱਲੀ ਤੋਂ ਰੱਖੀ ਜਾ ਰਹੀ ਹੈ ਪੰਜਾਬ ਸਰਕਾਰ ‘ਤੇ ਨਿਗਾ”ਖਹਿਰਾ

"The mann Government has fully surrendered its rights"

"ਮਾਨ ਸਰਕਾਰ ਨੇ ਕੀਤਾ ਆਪਣੇ ਅਧਿਕਾਰਾਂ ਦਾ ਪੂਰਾ ਸਮਰਪਣ,ਦਿੱਲੀ ਤੋਂ ਰੱਖੀ ਜਾ ਰਹੀ ਹੈ ਪੰਜਾਬ ਸਰਕਾਰ 'ਤੇ ਨਿਗਾ"ਖਹਿਰਾ

‘ਦ ਖ਼ਾਲਸ ਬਿਊਰੋ : ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ( Navjot Singh Sidhu ) ਦੀ ਪ੍ਰਸਤਾਵਿਤ ਰਿਹਾਈ ਦੀ ਖ਼ਬਰ ਦਾ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ( sukhpal singh khara ) ਨੇ ਸੁਆਗਤ ਕੀਤਾ ਹੈ ਤੇ ਇੱਕ ਟਵੀਟ ਰਾਹੀਂ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੂੰ ਸੁਣਾਈ ਗਈ ਸਜ਼ਾ ਨਾ ਸਿਰਫ਼ ਦੁਰਲੱਭ ਤੋਂ ਦੁਰਲੱਭ ਸੀ, ਸਗੋਂ ਕਾਨੂੰਨੀ ਤੌਰ ‘ਤੇ ਬਹੁਤ ਅਣਸੁਣੀ ਸੀ ਪਰ ਫਿਰ ਵੀ ਉਸ ਨੂੰ ਕੈਦ ਕੱਟਣੀ ਪਈ। ਉਹਨਾਂ ਇਹ ਵੀ ਕਿਹਾ ਹੈ ਕਿ 100 ਦੋਸ਼ੀਆਂ ਨੂੰ ਭਾਵੇਂ ਛੱਡ ਦਿੱਤਾ ਜਾਵੇ ਪਰ ਇਕ ਵੀ ਬੇਕਸੂਰ ਨੂੰ ਗਲਤ ਸਜ਼ਾ ਨਾ ਦਿੱਤੀ ਜਾਵੇ।

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ‘ਤੇ ਵਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕੀਤੀਆਂ ਜਾ ਰਹੇ ਐਨਆਰਆਈ ਮਿਲਨੀ ਪ੍ਰੋਗਰਾਮਾਂ ਨੂੰ ਜਾਅਲਾ ਦੱਸਿਆ ਹੈ ਤੇ ਇਲਜ਼ਾਮ ਲਗਾਇਆ ਹੈ ਕਿ ਪੰਜਾਬ ਸਰਕਾਰ ਇਹਨਾਂ ਮਿਲਣੀਆਂ ਦੇ ਪ੍ਰੋਗਰਾਮ ਲਈ NRI ਸਭਾ ਦੇ ਫੰਡਾਂ ਨੂੰ ਵਰਤਿਆ ਹੈ। ਆਪਣੇ ਟਵੀਟ ਵਿੱਚ ਉਹਨਾਂ ਲਿਖਿਆ ਹੈ ਕਿ ਇਸ ਤਰਾਂ ਦੇ ਪ੍ਰੋਗਰਾਮ ਜੋ ਸਰਕਾਰ ਕਰਵਾ ਰਹੀ ਹੈ,ਇੱਕ ਫੋਟੋਸ਼ੂਟ ਤੋਂ ਵੱਧ ਕੇ ਕੁੱਝ ਨਹੀਂ ਹੈ।

ਬਲਤੇਜ ਪੰਨੂ ,ਜੋ ਕਿ ਮੁੱਖ ਮੰਤਰੀ ਦਾ ਮੀਡੀਆ ਸਲਾਹਕਾਰ ਹੈ,ਵਲੋਂ ਐਨਆਰਆਈ ਲੋਕਾਂ ਦੀਆਂ ਜ਼ਮੀਨਾਂ ਹੜੱਪਣ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਵਿੱਚ ਮਦਦ ਕਰਨ ਦੀ ਬਜਾਏ ਸਰਕਾਰ ਇਸ ਤਰਾਂ ਦੇ ਫੋਟੋ ਸ਼ੂਟ ਕਰ ਸਮਾਂ ਖਰਾਬ ਕਰ ਰਹੀ ਹੈ । ਉਹਨਾਂ ਰਾਸ਼ਟਰੀ ਸਭਾ ਦੇ ਫੰਡ ਵਾਪਸ ਕਰਨ ਦੀ ਮੰਗ ਸਰਕਾਰ ਕੋਲੋਂ ਕੀਤੀ ਹੈ । ਉਹਨਾਂ ਆਪਣੇ ਟਵੀਟ ਦੇ ਨਾਲ ਅਖਬਾਰ ਦੀ ਇੱਕ ਖ਼ਬਰ ਵੀ ਸਾਂਝੀ ਕੀਤੀ ਹੈ।

ਇਸ ਤੋਂ ਇਲਾਵਾ ਆਪਣੇ ਇੱਕ ਹੋਰ ਟਵੀਟ ਵਿੱਚ ਵੀ ਉਹਨਾਂ ਸਵਾਲ ਚੁੱਕਿਆ ਹੈ ਕਿ ਨਵਲ ਅਗਰਵਾਲ ਵਰਗੇ ਅਧਿਕਾਰੀ ਆਪਣੇ ਸਾਥੀਆਂ ਦੇ ਨਾਲ ਪੰਜਾਬ ਸਰਕਾਰ ਦੇ ਰੋਜ਼ਾਨਾ ਦੇ ਕੰਮ ਦੀ ਨਿਗਰਾਨੀ ਕਿਸ ਅਧਿਕਾਰ ਨਾਲ ਨਿਗਰਾਨੀ ਕਰ ਰਹੇ ਹਨ? ਕਿ ਮੁੱਖ ਮੰਤਰੀ ਪੰਜਾਬ ਇਸ ਸਬੰਧੀ ਸਪਸ਼ਟੀਕਰਨ ਦੇ ਸਕਦੇ ਹਨ? ਇੰਝ ਲਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਅਧਿਕਾਰਾਂ ਦਾ ਪੂਰਾ ਸਮਰਪਣ ਕਰ ਦਿੱਤਾ ਹੈ ।

Exit mobile version