India

ਪ੍ਰੇਮੀ ਨੂੰ ਦਰੱਖਤ ਨਾਲ ਲਟਕਾਇਆ, ਫਿਰ ਦੋ ਵਿਅਕਤੀਆਂ ਨੇ ਲੜਕੀ ਨਾਲ ਕੀਤੀ ਘਨੌਣੀ ਹਰਕਤ

The lover was hanged from a tree, then two persons raped the girl, the accused were arrested by the police

ਪਾਲਘਰ : ਮਹਾਰਾਸ਼ਟਰ (Maharashtra) ਦੇ ਪਾਲਘਰ ਜ਼ਿਲੇ (Palghar District) ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ।

ਜਾਣਕਾਰੀ ਅਨੁਸਾਰ ਆਪਣੇ ਪ੍ਰੇਮੀ ਨਾਲ ਸ਼ਾਮ ਦੀ ਸੈਰ ‘ਤੇ ਗਈ ਇਕ ਲੜਕੀ ਨਾਲ ਦੋ ਵਿਅਕਤੀਆਂ ਵੱਲੋਂ ਕਥਿਤ ਸਮੂਹਿਕ ਬਲਾਤਕਾਰ ਕੀਤਾ ਗਿਆ ਹੈ। ਮਹਾਰਾਸ਼ਟਰ ਪੁਲਿਸ (Maharastra Police) ਨੇ ਵੀਰਵਾਰ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਸਮੂਹਿਕ ਬਲਾਤਕਾਰ ਦੀ ਕਥਿਤ ਘਟਨਾ ਬੁੱਧਵਾਰ ਸ਼ਾਮ ਨੂੰ ਸਾਹਮਣੇ ਆਈ ਹੈ, ਜਿਸ ਵਿਚ 22 ਅਤੇ 25 ਸਾਲ ਦੇ ਦੋ ਮੁਲਜ਼ਮਾਂ ਨੂੰ ਵੀ (Accused Arrest) ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਦੋਵੇਂ ਮੁਲਜ਼ਮਾਂ ਨੇ ਪੀੜਤਾ ਦੇ ਪ੍ਰੇਮੀ ਨੂੰ ਦਰੱਖਤ ਨਾਲ ਬੰਨ੍ਹ ਕੇ ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ।

ਸਮਾਚਾਰ ਏਜੰਸੀ ਪੀ.ਟੀ.ਆਈ ਦੇ ਮੁਤਾਬਕ ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਥਾਨਕ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ 27 ਮਾਰਚ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਦੋਵਾਂ ਖਿਲਾਫ ਸਮੂਹਿਕ ਬਲਾਤਕਾਰ ਦਾ ਮਾਮਲਾ (Gang Rape) ਦਰਜ ਕਰ ਲਿਆ ਹੈ। ਦੋਵੇਂ ਮੁਲਜ਼ਮ ਮੁੰਬਈ ਦੇ ਉਪਨਗਰ ਵਿਰਾਰ ਦੇ ਸਾਈਨਾਥ ਨਗਰ ਇਲਾਕੇ ਦੇ ਰਹਿਣ ਵਾਲੇ ਹਨ।

ਇਸ ਮਾਮਲੇ ਵਿੱਚ ਪੁਲਿਸ ਨੇ ਪੀੜਤ ਲੜਕੀ ਦੀ ਉਮਰ ਦਾ ਖੁਲਾਸਾ ਨਹੀਂ ਕੀਤਾ ਹੈ। ਘਟਨਾ ਉਸ ਸਮੇਂ ਵਾਪਰੀ ਜਦੋਂ ਪੀੜਤਾ ਅਤੇ ਉਸ ਦਾ ਪ੍ਰੇਮੀ ਦੋਵੇਂ ਸ਼ਾਮ ਨੂੰ ਨਜ਼ਦੀਕੀ ਪਹਾੜੀ ‘ਤੇ ਸੈਰ ਕਰਨ ਗਏ ਸਨ। ਉਸ ਸਮੇਂ ਮੁਲਜ਼ਮਾਂ ਨੇ ਉਸ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਤੋਂ ਬਾਅਦ ਮੁਲਜ਼ਮਾਂ ਨੇ ਦੋਵਾਂ ਨੂੰ ਕੁਝ ਨਾ ਦੱਸਣ ਦੀ ਧਮਕੀ ਵੀ ਦਿੱਤੀ।

ਪੁਲਿਸ ਦਾ ਕਹਿਣਾ ਹੈ ਕਿ ਘਟਨਾ ਦੇ ਸਮੇਂ ਮੁਲਜ਼ਮਾਂ ਅਤੇ ਲੜਕੇ ਵਿਚਕਾਰ ਬਹਿਸ ਹੋਈ ਸੀ ਅਤੇ ਦੋਵਾਂ ਨੂੰ ਬੀਅਰ ਦੀ ਖਾਲੀ ਬੋਤਲ ਨਾਲ ਵੀ ਮਾਰਿਆ ਗਿਆ ਸੀ। ਦੋਵਾਂ ਮੁਲਜ਼ਮਾਂ ਨੇ ਲੜਕੇ ਦੇ ਕੱਪੜੇ ਵੀ ਲਾਹ ਦਿੱਤੇ ਅਤੇ ਉਸ ਨੂੰ ਦਰੱਖਤ ਨਾਲ ਬੰਨ੍ਹ ਦਿੱਤਾ।

ਪੁਲਿਸ ਮੁਤਾਬਕ ਇਸ ਤੋਂ ਬਾਅਦ ਦੋਵੇਂ ਮੁਲਜ਼ਮ ਲੜਕੀ ਨੂੰ ਖਿੱਚ ਕੇ ਇਕ ਸੁੰਨਸਾਨ ਜਗ੍ਹਾ ‘ਤੇ ਲੈ ਗਏ ਅਤੇ ਉਸ ਨਾਲ ਕਥਿਤ ਤੌਰ ‘ਤੇ ਬਲਾਤਕਾਰ ਕੀਤਾ। ਦੱਸਿਆ ਗਿਆ ਹੈ ਕਿ ਮੁਲਜ਼ਮਾਂ ਨੇ ਪੀੜਤਾ ਦਾ ਪਰਸ ਵੀ ਸਾੜ ਦਿੱਤਾ। ਪੀੜਤਾ ਕਿਸੇ ਤਰ੍ਹਾਂ ਮੁਲਜ਼ਮਾਂ ਦੇ ਚੁੰਗਲ ਤੋਂ ਬਚ ਕੇ ਘਰ ਪਹੁੰਚੀ। ਉਦੋਂ ਤੱਕ ਲੜਕਾ ਦਰੱਖਤ ਨਾਲ ਬੰਨ੍ਹਿਆ ਰਿਹਾ। ਕਈ ਘੰਟਿਆਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲੜਕੇ ਨੂੰ ਛੁਡਵਾਇਆ।