‘ਦ ਖ਼ਾਲਸ ਬਿਊਰੋ : ਸੰਯੁਕਤ ਸਮਾਜ ਮੋਰਚੇ ਨੇ ਅੱਜ ਲੁਧਿਆਣਾ ਵਲੋਂ ਪ੍ਰੈੱਸ ਕਾਨਫਰੰਸ ਦੇ ਦੌਰਾਨ ਆਪਣੇ ਪਹਿਲੇ 10 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਸੂਚੀ ਵਿੱਚ ਬਲਵੀਰ ਸਿੰਘ ਰਾਜੇਵਾਲ ਨੂੰ ਸਮਰਾਲਾ, ਐਡਵੋਕੇਟ ਪ੍ਰੇਮ ਸਿੰਘ ਭੰਗੂ ਨੂੰ ਘਨੌਰ, ਹਰਜਿੰਦਰ ਸਿੰਘ ਟਾਂਡਾ ਨੂੰ ਖਡੂਰ ਸਾਹਿਬ, ਰਵਨੀਤ ਸਿੰਘ ਬਰਾੜ ਨੂੰ ਮੁਹਾਲੀ, ਡਾ: ਸੁਖਮਨਦੀਪ ਸਿੰਘ ਤਰਨਤਾਰਨ, ਰਾਜੇਸ਼ ਕੁਮਾਰ ਕਰਤਾਰਪੁਰ, ਰਮਨਦੀਪ ਸਿੰਘ ਨੂੰ ਜੈਤੋ, ਅਜੇ ਕੁਮਾਰ ਨੂੰ ਫਿਲੌਰ, ਬਲਰਾਜ ਸਿੰਘ ਠਾਕੁਰ ਨੂੰ ਕਾਦੀਆਂ ਅਤੇ ਨਵਦੀਪ ਸੰਘਾ ਨੂੰ ਮੋਗਾ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ
।
