Punjab

ਐਡੀਸ਼ਨਲ ਡਿਪਟੀ ਕਮਿਸ਼ਨਰ ਵੱਲੋਂ ਕੌਮੀ ਜਾਣ ਗਣਨਾ ਲਈ ਜਾਰੀ ਕੀਤੇ ਨਿਰਦੇਸ਼

‘ਦ ਖ਼ਾਲਸ ਬਿਊਰੋ : ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਅਭੀਜੀਤ ਕਪਲਿਸ਼ ਨੇ ਅੱਜ ਕੌਮੀ ਜਨਗਣਨਾ ਸਬੰਧੀ ਇੱਕ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ। ਅਭੀਜੀਤ ਕਪਲਿਸ਼ ਨੇ ਦੱਸਿਆ ਕੋਵਿਡ ਕਾਰਨ 2021 ਵਿਚ 10 ਸਾਲ ਬਾਅਦ ਹੋਣ ਵਾਲੀ ਜਨਗਣਨਾ ਦੀ ਪ੍ਰਕ੍ਰਿਆ ਪੂਰੀ ਨਹੀਂ ਹੋ ਪਾਈ ਸੀ ਜ਼ੋ ਕਿ ਹੁਣ ਦੋਬਾਰਾ ਪ੍ਰਕ੍ਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਸੇ ਦੌਰਾਨ ਡਾੲਰੈਕਟੋਰੇਟ ਆਫ ਸੈੰਸਜ਼ ਦੇ ਡਿਪਟੀ ਡਾਇਰੈਕਟਰ ਲਕਸ਼ਮਣ ਸਿੰਘ ਨੇ ਦੱਸਿਆ ਕਿ ਫਾਜਿ਼ਲਕਾ ਜਿ਼ਲ੍ਹੇ ਨੂੰ 2170 ਬਲਾਕਾਂ ਵਿਚ ਵੰਡ ਕੇ ਜਨਗਣਨਾ ਕੀਤੀ ਜਾਵੇਗੀ। ਹਰੇਕ ਬਲਾਕ ਲਈ ਗਿਣਤੀਕਾਰ ਲਗਾਏ ਜਾਣਗੇ। ਇਸ ਵਾਰ ਜਨਗਣਨਾ ਮੋਬਾਇਲ ਐਪ ਰਾਹੀਂ ਹੋਵੇਗੀ ਹਾਲਾਂਕਿ ਗਿਣਤੀਕਾਰ ਨੂੰ ਪੇਪਰ ਤੇ ਵੀ ਜਨਗਣਨਾ ਕਰਨ ਦਾ ਆਪਸ਼ਨ ਮਿਲ ਸਕੇਗਾ। ਇਸ ਸਾਰੀ ਪ੍ਰਕ੍ਰਿਆ ਦੋ ਪੜਾਵਾਂ ਵਿਚ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਲਈ ਆਮ ਲੋਕ ਖੁਦ ਵੀ ਮੋਬਾਇਲ ਐਪ ਤੇ ਆਪਣੇ ਅਧਾਰ ਕਾਰਡ ਨਾਲ ਲਾਗਇਨ ਕਰਕੇ ਆਪਣੇ ਵੇਰਵੇ ਦਰਜ ਕਰ ਸਕਦੇ ਹਨ।