‘ਦ ਖ਼ਾਲਸ ਬਿਊਰੋ : ਬ੍ਰਾਜ਼ੀਲ (Brazil) ‘ਚ ਖੂਬਸੂਰਤ ਕੁੜੀਆਂ ਨੂੰ ਅਜਿਹੀਆਂ ਨੌਕਰੀਆਂ (Jobs) ਦੀ ਪੇਸ਼ਕਸ਼ (Offer) ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਘੱਟ ਮਿਹਨਤ ‘ਚ ਚੰਗੇ ਪੈਸੇ ਮਿਲ ਰਹੇ ਹਨ। ਬ੍ਰਾਜ਼ੀਲ ਵਿੱਚ ਇੱਕ ਵੱਖਰੀ ਕਿਸਮ ਦੀ ਨੌਕਰੀ (Loyalty Inspectors Job) ਇਸ ਸਮੇਂ ਚਰਚਾ ਵਿੱਚ ਹੈ। ਇੱਥੇ ਗਾਹਕਾਂ ਦੇ ਸਾਥੀਆਂ ਦੀ ਇਮਾਨਦਾਰੀ ਨੂੰ ਪਰਖਣ ਲਈ ਸੋਸ਼ਲ ਮੀਡੀਆ ਰਾਹੀਂ ਸੁੰਦਰ ਔਰਤਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਰਾਹੀਂ ਉਹ ਹਜ਼ਾਰਾਂ ਤੋਂ ਲੱਖਾਂ ਰੁਪਏ ਕਮਾ ਰਹੀਆਂ ਹਨ।
ਇਸ ਕਿੱਤੇ ਨੂੰ ਲਾਇਲਟੀ ਇੰਸਪੈਕਟਰ ਦਾ ਪੇਸ਼ਾ ਕਿਹਾ ਜਾ ਰਿਹਾ ਹੈ। ਇਹ ਨੌਕਰੀ ਦੇਣ ਵਾਲੇ ਜ਼ਿਆਦਾ ਲੋਕ ਟਿਕਟੋਕ ਅਤੇ ਇੰਸਟਾਗ੍ਰਾਮ ਤੋਂ ਹਨ। ਇਹ ਕੰਮ ਸੋਹਣੀਆਂ ਮੁਟਿਆਰਾਂ ਕਰ ਰਹੀਆਂ ਹਨ, ਜਿਨ੍ਹਾਂ ਨੂੰ ਕਿਸੇ ਮਰਦ ਦੀ ਪ੍ਰੇਮਿਕਾ ਜਾਂ ਪਤਨੀ ਨੇ ਕਿਰਾਏ ‘ਤੇ ਲਿਆ ਹੁੰਦਾ ਹੈ। ਉਹ ਪਹਿਲਾਂ ਟਾਰਗੇਟ ਵਿਅਕਤੀ ਨਾਲ ਆਪਣੀ ਨੇੜਤਾ ਵਧਾਉਂਦੀਆਂ ਹਨ ਅਤੇ ਇਸ ਦੇ ਸਬੂਤ ਵਜੋਂ ਉਨ੍ਹਾਂ ਨੂੰ ਚੈਟ, ਮੈਸੇਜ ਜਾਂ ਫੋਟੋਆਂ ਭੇਜਦੇ ਰਹਿੰਦੇ ਹਨ। UOL ਦੇ Universa ਨਾਲ ਗੱਲ ਕਰਦੇ ਹੋਏ 22 ਸਾਲਾ ਔਰਤ ਨੇ ਦੱਸਿਆ ਕਿ ਉਹ ਡਿਲੀਵਰੀ ਤੋਂ ਬਾਅਦ ਖਾਲੀ ਸੀ, ਜਦੋਂ ਉਸ ਨੂੰ ਇਹ ਨੌਕਰੀ ਦਾ ਆਫਰ ਮਿਲਿਆ। ਉਸ ਨੇ ਅਜਿਹਾ ਪਹਿਲੀ ਵਾਰ ਕੀਤਾ ਅਤੇ ਫਿਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਨ ਤੋਂ ਬਾਅਦ ਉਸ ਨੂੰ ਹੋਰ ਆਫਰ ਆਉਣ ਲੱਗੇ।
ਰਿਪੋਰਟਾਂ ਮੁਤਾਬਕ ਇਹ ਟੈਸਟ ਸਿਰਫ ਆਨਲਾਈਨ ਹੀ ਕੀਤਾ ਜਾਂਦਾ ਹੈ ਅਤੇ ਇਸ ਰਾਹੀਂ ਔਰਤਾਂ 45 ਹਜ਼ਾਰ ਤੋਂ ਲੈ ਕੇ ਕਰੀਬ 1 ਲੱਖ ਰੁਪਏ ਕਮਾ ਲੈਂਦੀਆਂ ਹਨ। ਕੁਝ ਔਰਤਾਂ ਅਤੇ ਲੜਕੀਆਂ ਇਹ ਕੰਮ ਪੇਸ਼ੇਵਰ ਤੌਰ ‘ਤੇ ਕਰਦੀਆਂ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਕਈ ਵਾਰ 10 ਵਿੱਚੋਂ 8 ਪੁਰਸ਼ ਇਸ ਟੈਸਟ ਵਿੱਚ ਫੇਲ ਹੋ ਜਾਂਦੇ ਹਨ। ਹਾਲਾਂਕਿ, ਇਕੱਲੇ ਇਸ ਆਧਾਰ ‘ਤੇ ਉਨ੍ਹਾਂ ਦੀ ਵਫ਼ਾਦਾਰੀ ਦੀ ਜਾਂਚ ਕਰਨਾ ਗਲਤ ਹੈ। ਕਈ ਵਾਰ ਟੈਸਟ ਕਰਾਉਣ ਵਾਲੀਆਂ ਔਰਤਾਂ ਲਈ ਵੀ ਇਹ ਸਮੱਸਿਆ ਬਣ ਜਾਂਦੀ ਹੈ।