ਅੰਮ੍ਰਿਤਸਰ : ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੇਵਾਪੰਥੀ ਅੱਡਣਸ਼ਾਹੀ, ਸਭਾ (ਰਜਿ.) ਦੇ ਸੰਤਾਂ, ਮਹੰਤਾਂ ਵੱਲੋਂ ਸਾਂਝੇ ਰੂਪ ਵਿੱਚ ਸੇਵਾਪੰਥੀ ਅਸਥਾਨ ਡੇਰਾ ਗਿਆਨੀ ਅਮੀਰ ਸਿੰਘ, ਟਕਸਾਲ ਭਾਈ ਮਨੀ ਸਿੰਘ, ਸਤੋਵਾਲੀ ਵਾਲੀ ਗਲੀ, ਸ਼੍ਰੀ ਅੰਮ੍ਰਿਤਸਰ ਸਬੰਧੀ ਪਿਛਲੇ ਦਿਨੀਂ ਛਿੜੇ ਵਿਵਾਦ ਦੀ ਪੁੱਜੀ ਸ਼ਿਕਾਇਤ ਦੇ ਆਧਾਰ ਉੱਤੇ ਮਾਮਲੇ ਦੀ ਘੋੜ ਪੜਤਾਲ ਕਰਨ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜੋ ਪੂਰੇ ਮਾਮਲੇ ਦੀ ਰਿਪੋਰਟ 15 ਦਿਨਾਂ ਦੇ ਅੰਦਰ ਅੰਦਰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੇਗੀ।
ਜਥੇਦਾਰ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵਿੱਲੋਂ ਅੰਤਿਮ ਫੈਸਲਾ ਆਉਣ ਤੱਕ ਕਿਸੇ ਵੀ ਧਿਰ ਵੱਲੋਂ ਦਸਤਾਰਬੰਦੀ ਦੀ ਰਸਮ ਅਦਾ ਨਹੀਂ ਕੀਤੀ ਜਾਵੇਗੀ। ਅੰਤਿਮ ਅਰਦਾਸ ਮੌਕੇ ਭੋਗ ਪਾਏ ਜਾਣਗੇ, ਉਪਰੰਤ ਕਥਾ, ਕੀਰਤਨ ਤੇ ਸਿਰਫ਼ ਗੁਰਮਤਿ ਵਿਚਾਰਾਂ ਹੀ ਹੋਣਗੀਆਂ। ਇਸ ਸਮਾਗਮ ਦੌਰਾਨ ਦੋਵਾਂ ਧਿਰਾਂ ਤਕਰਾਰਬਾਜੀ ਕਰਨ ਤੋਂ ਗੁਰੇਜ ਕਰਨ।