ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਜ਼ਮੀਨ ਵਿਵਾਦ ਨੂੰ ਲੈ ਕੇ ਲੁਧਿਆਣਾ ਵਿਖੇ ਚੱਲ ਰਹੇ ਧਰਨੇ ਸੰਬੰਧੀ ਅਹਿਮ ਜਾਣਕਾਰੀ ਦਿੰਦਿਆਂ ਕਿਹਾ ਕਿ ਸੁਖਵਿੰਦਰ ਸਿੰਘ ਦੀ ਜਮੀਨ ਉੱਪਰ ਉਹਨਾਂ ਵਿਅਕਤੀਆਂ ਨੇ ਪੈਸੇ ਦੀ ਤਾਕਤ ਰਾਹੀਂ ਅਤੇ ਆਰਥਿਕ ਅਤੇ ਰਾਜਸੀ ਤਾਕਤ ਨਾਲ ਇਸ ਪਰਿਵਾਰ ਨੂੰ ਡਰਾ ਧਮਕਾ ਕੇ ਅਸ਼ਵਨੀ ਕੁਮਾਰ ਜੈਨ ਰਜਿੰਦਰ ਕੁਮਾਰ ਜੈਨ ਸੰਜੀਵ ਕੁਮਾਰ ਜੈਨ ਵੱਲੋਂ ਧੋਖਾਧੜੀ ਅਤੇ ਧੱਕੇਸ਼ਾਹੀ ਕਰਕੇ ਪਰਿਵਾਰ ਦੀ 7 ਏਕੜ ਜਮੀਨ ਪੂਰੇ ਪੈਸੇ ਨਾ ਦੇ ਕੇ ਕੋਰਟ ਨੂੰ ਵੀ ਹਨੇਰੇ ਵਿੱਚ ਰੱਖ ਕੇ ਜਮੀਨ ਆਪਣੇ ਨਾਮ ਕਰਵਾ ਲਈ ਅਤੇ ਗੁੰਡਾਗਰਦੀ ਦੇ ਜ਼ੋਰ ਤੇ ਜਮੀਨ ਉੱਪਰ ਕਬਜ਼ਾ ਕਰ ਲਿਆ ਜਿਸ ਦੇ ਸਬੰਧ ਵਿੱਚ ਪੀੜ੍ਹਤ ਪਰਿਵਾਰ ਵੱਲੋ ਲਗਾਤਾਰ ਵੱਖ ਵੱਖ ਅਦਾਲਤਾਂ ਅਤੇ ਪੁਲਸ ਅਧਿਕਾਰੀਆਂ ਕੋਲ ਇਨਸਾਫ ਲਈ ਚੱਕਰ ਕੱਟਣ ਦੇ ਬਾਵਜੂਦ ਵੀ ਇਨਸਾਫ ਨਾਂ ਮਿਲਦਾ ਵੇਖ ਕੇ ਪੀੜਤ ਕਿਸਾਨ ਸੁਖਵਿੰਦਰ ਸਿੰਘ ਪਿੱਛਲੀ 11 ਅਗਸਤ ਨੂੰ ਖੁਦਕੁਸ਼ੀ ਕਰ ਗਿਆ ।
ਜਿਸ ਦੇ ਸੰਬੰਧ ਵਿੱਚ ਪੀੜ੍ਹਤ ਪਰਿਵਾਰ ਵੱਲੋ ਜਥੇਬੰਦੀ ਨਾਲ ਸੰਪਰਕ ਕਰਨ ਤੇ ਜੱਥੇਬੰਦੀ ਨੇ ਇਸ ਸਾਰੇ ਮਾਮਲੇ ਵਿੱਚ ਦਖ਼ਲ ਦਿੱਤਾ ਤਾਂ ਕਿ ਇਸ ਕੇਸ ਦੀ ਗੰਭੀਰਤਾ ਨਾਲ ਜਾਚ ਕਰਵਾ ਕੇ ਸੱਚਾਈ ਬਾਹਰ ਕੱਢੀ ਜਾ ਸਕੇ ।
ਜਿਸ ਉੱਪਰ ਪੁਲਿਸ ਕਮਿਸ਼ਨਰ ਵੱਲੋ ਜਾਚ ਲਈ ਸਿੱਟ ਬਣਾਈ ਗਈ ਅਤੇ ਉਸ ਪਰਿਵਾਰ ਵੱਲੋ ਲਗਾਤਾਰ ਇਨਸਾਫ ਦੀ ਭਾਲ ਲਈ ਰੋਇਆਂ ਜਾਣ ਵਾਲਾ ਰੋਣਾ ਉਸ ਸਮੇਂ ਸੱਚ ਸਾਬਤ ਹੋਇਆ ਜਿਸ ਸਮੇਂ ਅਸ਼ਵਨੀ ਕੁਮਾਰ ਜੈਨ ਰਜਿੰਦਰ ਕੁਮਾਰ ਜੈਨ ਸੰਜੀਵ ਕੁਮਾਰ ਜੈਨ ਨੇ ਮਾਣਯੋਗ ਹਾਈਕੋਰਟ ਨੂੰ ਹਨੇਰੇ ਵਿੱਚ ਰੱਖ ਕੇ ਉਸ ਸਿੱਟ ਉੱਪਰ ਰੋਕ ਲਗਵਾ ਦਿੱਤੀ ਤਾਂ ਜੋ ਸੱਚ ਸਾਹਮਣੇ ਨਾਂ ਆ ਸਕੇ। ਅੱਜ ਜਦੋਂ ਪੂਰਾ ਪੰਜਾਬ ਇਸ ਪੀੜਤ ਪਰਿਵਾਰ ਦੇ ਹੱਕ ਵਿੱਚ ਆਇਆ ਤਾਂ ਉਸ ਸਮੇਂ ਵੀ ਜੇਕਰ ਸੱਚ ਨੂੰ ਸਾਹਮਣੇ ਨਹੀ ਆਉਣ ਦਿੱਤਾ ਜਾ ਰਿਹਾ ਤਾਂ ਇਸ ਗੱਲ ਤੋ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਾਜਨੀਤਿਕ ਲੋਕਾਂ ਦੀ ਸ਼ਹਿ ਪ੍ਰਾਪਤ ਇਹਨਾ ਲੋਕਾਂ ਵੱਲੋਂ ਸੁਖਵਿੰਦਰ ਸਿੰਘ ਦੇ ਪਰਿਵਾਰ ਨੂੰ ਹੁਣ ਵੀ ਡਰਾਇਆ ਧਮਕਾਇਆ ਜਾ ਰਿਹਾ ਹੈ ।
ਪੁਲਿਸ ਪ੍ਰਸ਼ਾਸਨ ਵੱਲੋਂ ਰਾਜਨੀਤਿਕ ਲੋਕਾਂ ਦੇ ਦਬਾਅ ਹੇਠ ਹੀ ਪੀੜਤ ਸੁਖਵਿੰਦਰ ਸਿੰਘ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਜਿਸ ਦਾ ਸਪੱਸ਼ਟ ਸਬੂਤ ਸੱਤਾਧਾਰਾ ਪਾਰਟੀ ਦੇ ਲੁਧਿਆਣਾ ਦੇ ਐਮ.ਐਲ.ਏ ਗੋਗੀ ਵੱਲੋ ਦੋਸ਼ੀਆਂ ਨੂੰ ਬਚਾਉਣ ਲਈ ਪਿੱਛਲੇ ਦਿਨੀ ਪੁਲਸ ਕਮਿਸ਼ਨ ਲੁਧਿਆਣਾ ਦੇ ਦਫਤਰ ਵਿੱਚ ਧਰਨਾ ਲਗਾਉਣ ਤੋਂ ਮਿਲ ਰਿਹਾ ਹੈ ਕਿ ਕਿਸ ਕਦਰ ਤੱਕ ਭੂ ਮਾਫੀਆ ਨਾਲ ਰਾਜਨੀਤਿਕ ਲੋਕਾਂ ਦਾ ਗੱਠਜੋੜ ਹੈ ਜੋ ਸ਼ਰੇਆਮ ਜਮੀਨਾਂ ਦੱਬਣ ਵਿੱਚ ਮਦਦ ਕਰ ਰਹੇ ਹਨ ਅਤੇ ਸੱਤਾਧਾਰੀ ਪਾਰਟੀ ਦੇ ਐਮ.ਐਲ.ਏ ਵੱਲੋਂ ਸੁਖਵਿੰਦਰ ਸਿੰਘ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਗਰੀਬ ਲੋਕਾਂ ਦੀਆਂ ਜ਼ਮੀਨਾਂ ਉੱਪਰ ਧੱਕੇ ਨਾਲ ਕਬਜ਼ਾਂ ਕਰਨ ਵਾਲੇ ਸਰਮਾਏਦਾਰ ਲੋਕਾ ਦੀ ਜਮੀਨਾਂ ਉੱਪਰ ਕਬਜੇ ਕਰਵਾਉਣ ਲਈ ਮਦਦ ਕੀਤੀ ਜਾ ਰਹੀ ਹੈ
ਗਰੀਬ ਕਿਸਾਨ ਨੂੰ ਇਨਸਾਫ਼ ਦਵਾਉਣ ਦੀ ਬਜਾਏ ਉਹਨਾਂ ਦੋਸ਼ੀਆ ਨੂੰ ਬਚਾਉਣ ਲਈ ਸ਼ਰੇਆਮ ਕੰਮ ਕੀਤਾ ਜਾ ਰਿਹਾ ਹੈ ਫੇਰ ਉਹ ਇਕੱਲਾ ਪੀੜਤ ਪਰਿਵਾਰ ਪਹਿਲਾਂ ਇਹਨਾ ਤੋਂ ਇਨਸਾਫ਼ ਕਿਵੇਂ ਲੈ ਸਕਦਾ ਸੀ। ਇਸ ਗੱਲ ਤੋਂ ਸਪੱਸ਼ਟ ਹੁੰਦਾ ਹੈ ਕਿ ਕਿਸਾਨ ਨੂੰ ਖੁਦਕੁਸ਼ੀ ਕਰਨ ਲਈ ਕਿੰਨਾ ਕੁ ਮਜ਼ਬੂਰ ਕੀਤਾ ਗਿਆ ਹੋਵੇਗਾ। ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਗੱਲ ਕਰਦਿਆ ਸਪੱਸ਼ਟ ਕੀਤਾ ਕਿ ਪਰਿਵਾਰ ਨਾਲ ਜਮੀਨ 38 ਲੱਖ ਪ੍ਰਤੀ ਏਕੜ ਵਿੱਚ ਸੌਦਾ ਤਹਿ ਹੋਇਆ ਸੀ ਅਤੇ ਰਜਿਸਟਰੀ ਸਮੇਂ ਅਸ਼ਟਾਮ ਫੀਸ ਬਚਾਉਣ ਲਈ ਇਕਰਾਰਨਾਮਾ ਕੇਵਲ 18 ਲੱਖ ਤਾਂ ਕੀਤਾ ਗਿਆ ਅਤੇ ਬਾਕੀ ਰਾਸ਼ੀ ਬਾਹਰ ਦੀ ਬਾਹਰ ਦੇਣ ਦਾ ਭਰੋਸਾ ਦਿੱਤਾ ਗਿਆ ਅਤੇ ਬਾਅਦ ਵਿੱਚ ਇਕਰਾਰਨਾਮੇ ਦੀਆ ਤਰੀਕਾ ਵਿੱਚ ਕੀਤੀ ਗਈ ਛੇੜਛਾੜ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ 20 ਲੱਖ ਪ੍ਰਤੀ ਏਕੜ ਠੱਗੀ ਮਾਰਨ ਦੀ ਨੀਅਤ ਨਾਲ ਇਹ ਸਾਰੀ ਕਹਾਣੀ ਰਚੀ ਗਈ ਜਦੋ ਜਥੇਬੰਦੀ ਵੱਲੋਂ ਪੁਲਸ ਕਮਿਸ਼ਨ ਦੇ ਸਾਹਮਣੇ ਦੋਨੋ ਇਕਰਾਰਨਾਮੇ ਪੇਸ਼ ਕੀਤੇ ਗਏ >
ਜਿਨਾਂ ਵਿੱਚ ਰਜਿਸਟਰੀ ਦੀ ਤਰੀਕ 1.9.2004 ਸੀ ਅਤੇ ਛੇੜਛਾੜ ਕਰਕੇ ਦੂਸਰੇ ਵਿੱਚ 21.9.2004 ਕੀਤੀ ਗਈ ਸੀ ਪੀੜ੍ਹਤ ਪਰਿਵਾਰ ਦੀ ਸੱਚਾਈ ਇਸ ਗੱਲ ਤੋਂ ਸਪੱਸ਼ਟ ਹੁੰਦੀ ਹੈ ਕਿ ਪੀੜ੍ਹਤ ਪਰਿਵਾਰ ਵੱਲੋ 31.8.2004 ਅਤੇ 2.9.2004 ਨੂੰ ਮਜਿਸਟ੍ਰੇਟ ਦੇ ਰਜਿਸਟਰੀ ਕਰਵਾਉਣ ਆਇਆਂ ਦੀ ਹਾਜਰੀ ਮਜਿਸਟ੍ਰੇਟ ਦੇ ਸਰਕਾਰੀ ਰਿਕਾਰਡ ਵਿੱਚ ਮੌਜੂਦ ਹੈ ਜਿਸ ਵਿੱਚ 15.9.2004 ਨੂੰ ਇੱਕ ਲੀਗਲ ਨੋਟਿਸ ਵੀ ਦਿੱਤਾ ਗਿਆ ਸੀ ਪ੍ਰੰਤੂ ਖਰੀਦਦਾਰਾ ਦੀ ਬਦਨੀਅਤ ਕਾਰਨ ਇਕਰਾਰਨਾਮੇ ਵਿੱਚ ਛੇੜਛਾੜ ਕਰਕੇ ਉਹਨਾਂ ਖਰੀਦਦਾਰਾ ਨੇ 21.9.2004 ਨੂੰ ਚੁੱਪ ਚਪੀਤੇ ਹਾਜਰੀ ਲਗਵਾਈ ਅਤੇ ਕੇਸ ਨੂੰ ਕੋਰਟ ਵਿੱਚ ਲੈ ਗਏ ਤਾਂ ਕਿ ਇਸ ਨੂੰ ਝਗੜੇ ਦਾ ਕੇਸ ਸਾਬਤ ਕਰਕੇ ਮਾਣਯੋਗ ਕੋਰਟ ਦੇ ਰਾਹੀਂ ਕੇਵਲ 18 ਲੱਖ ਰੁਪਏ ਵਿੱਚ ਰਜਿਸਟਰੀ ਕਰਵਾਈ ਗਈ ਪੀੜ੍ਹਤ ਪਰਿਵਾਰ ਦਾ 20 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ 1 ਕਰੋੜ 35 ਲੱਖ 75 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ ਜਿਸ ਦੇ ਬਾਅਦ ਵਿੱਚ ਪੀੜ੍ਹਤ ਪਰਿਵਾਰ ਕੋਲ ਅਸਲ ਇਕਰਾਰਨਾਮੇ ਦੀ ਕਾਪੀ ਆਉਣ ਉਪੰਰਤ ਕਈ ਥਾਵਾਂ ਤੇ ਚਾਰਾਜੋਈ ਕੀਤੀ ਗਈ ਪ੍ਰੰਤੂ ਕੀਤੇ ਵੀ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ।