India Punjab Religion

SGPC ਨੇ ਫ਼ਿਲਮ ‘ਯਾਰੀਆਂ 2’ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਲਗਾਇਆ ਦੋਸ਼ , ਕਿਹਾ ਸੀਨ ਹਟਾਓ ਨਹੀਂ ਤਾਂ ਹੋਵੇਗਾ ਲੀਗਲ ਐਕਸ਼ਨ

SGPC accuses film 'Yaariyan 2' of hurting religious sentiments, says remove scene or face legal action

ਦਿਵਿਆ ਖੋਸਲਾ ਕੁਮਾਰ ਆਪਣੀ 2014 ‘ਚ ਆਈ ਫ਼ਿਲਮ ‘ਯਾਰੀਆਂ’ ਦਾ ਸੀਕਵਲ ਲੈ ਕੇ ਆ ਰਹੀ ਹੈ। ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਇਸ ਫ਼ਿਲਮ ਦੇ ਟੀਜ਼ਰ ਨੇ ਜਿੱਥੇ ਪ੍ਰਸੰਸਕਾਂ ‘ਚ ਉਤਸ਼ਾਹ ਪੈਦਾ ਕੀਤਾ ਸੀ, ਉੱਥੇ ਹੀ ਇਸ ਦੇ ਹਾਲ ਹੀ ‘ਚ ਰਿਲੀਜ਼ ਹੋਏ ਗੀਤ ‘ਯਾਰੀਆਂ 2’ ਵਿਵਾਦਾਂ ‘ਚ ਘਿਰਿਆ ਹੈ।

ਜਥੇਦਾਰ ਸ਼੍ਰੀ ਅਕਾਲ ਤਖ਼ਤ ਸਿੰਘ ਸਾਹਿਬ ਗਿ ਰਘਬੀਰ ਸਿੰਘ ਨੇ ਪੰਜਾਬੀ ਫ਼ਿਲਮ ਯਾਰੀਆਂ-2 ਫ਼ਿਲਮ ਵਿੱਚ ਮੋਨੇ ਮੁੰਡੇ ਦੇ ਗਾਤਰਾ ਕਿਰਪਾਨ ਵਾਲੀ ਵੀਡੀਓ ਤੇ ਕੀਤਾ ਸਖ਼ਤ ਇਤਰਾਜ਼ ਕੀਤਾ ਹੈ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਕਾਰਵਾਈ ਕਰਨ ਲਈ ਹੁਕਮ ਦਿੱਤੇ ਹਨ।

ਜਥੇਦਾਰ ਮੁਤਾਬਕ ਪੰਜਾਬੀ ਫ਼ਿਲਮ ਯਾਰੀਆਂ -2 ਦੇ ਇੱਕ ਸੀਨ ਚ ਇੱਕ ਐਕਟਰ ਜੋ ਸਿੱਖ ਕਕਾਰ ਕਿਰਪਾਨ ਪਾਈ ਇਕ ਲੜਕੀ ਨਾਲ ਬੱਸ ਚ ਛੇੜਛਾੜ ਕਰਦਾ ਨਜ਼ਰ ਆ ਰਿਹਾ ਹੈ. ਇਹ ਮੋਨਾ ਘੋਨਾ ਐਕਟਰ ਗੱਲ ‘ਚ ਕਿਰਪਾਨ ਪਾ ਕੇ ਕਕਾਰਾਂ ਦੀ ਬੇਅਦਬੀ ਕਰ ਰਿਹਾ ਹੈ। ਸੋਸ਼ਲ ਮੀਡੀਆ ਤੇ ਚੱਲ ਰਹੀ ਵੀਡੀਉ ਤੇ ਸਖ਼ਤ ਇਤਰਾਜ਼ ਕਰਦਿਆਂ ਸਿੰਘ ਸਾਹਿਬ ਨੇ SGPC ਨੂੰ ਕਿਹਾ ਕਿ ਇਸ ਬੇਅਦਬੀ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਵਾਉਣ ਤਾਂ ਕਿ ਭਵਿੱਖ ਵਿੱਚ ਕੋਈ ਐਸਾ ਕਰਨ ਦੀ ਜੁਰਅਤ ਨਾ ਕਰੇ ।

ਸਿੰਘ ਸਾਹਿਬ ਨੇ ਕਿਹਾ ਕਿ ਆਏ ਦਿਨ ਕੋਈ ਨ ਕੋਈ ਐਸੀ ਘਟਨਾ ਵਾਪਰਦੀ ਰਹਿੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕੀ ਫ਼ਿਲਮ ਸੈਂਸਰ ਬੋਰਡ ਚ ਘੱਟੋ ਘੱਟ ਇਕ ਸਿੱਖ ਮੈਂਬਰ ਜ਼ਰੂਰ ਸ਼ਾਮਲ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਅਜਿਹਾ ਨਾ ਵਾਪਰੇ.

ਦੂਜੇ ਪਾਸੇ SGPC ਨੇ ਵੀ ਇਸ ਦਾ ਸਖ਼ਤ ਵਿਰੋਧ ਕੀਤਾ ਹੈ ।

ਟਵੀਟ ਕਰਦਿਆਂ ਐਸਜੀਪੀਸੀ ਨੇ ਕਿਹਾ ਕਿ ਵਾਲ ਕੱਟਣ ਤੋਂ ਬਾਅਦ ਕੋਈ ਵੀ ਵਿਅਕਤੀ ਕਿਰਪਾਨ ਨਹੀਂ ਪਹਿਨ ਸਕਦਾ। ਇਸ ਤੋਂ ਇਲਾਵਾ ਅਦਾਕਾਰ ਨੂੰ ਬੇਹੱਦ ਆਪੱਤੀਜਨਕ ਢੰਗ ਨਾਲ ਸਿੱਖ ਕਕਾਰ (ਸਿੱਖ ਆਸਥਾ ਦਾ ਪ੍ਰਤੀਕ) ਕਿਰਪਾਨ ਪਹਿਨੇ ਹੋਏ ਦਿਖਾਇਆ ਗਿਆ ਹੈ, ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਕਾਰਨ ਦੁਨੀਆ ਭਰ ’ਚ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਅਕਾਲ ਤਖ਼ਤ ਸਾਹਿਬ ਦੁਆਰਾ ਜਾਰੀ ਕੀਤੀ ਗਈ ਸਿੱਖ ਮਰਿਆਦਾ ਤਹਿਤ ਕੇਵਲ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਹੀ ਕਿਰਪਾਨ ਪਹਿਨਣ ਦਾ ਅਧਿਕਾਰ ਹੈ।

ਐਸਜੀਪੀਸੀ ਨੇ ਲਿਖਿਆ, ‘ਅਸੀਂ ਰਾਧਿਕਾ ਰਾਓ ਅਤੇ ਵਿਨੈ ਸਪਰੂ ਦੁਆਰਾ ਨਿਰਦੇਸ਼ਤ ਫ਼ਿਲਮ ਯਾਰੀਆਂ 2 ਦੇ ਗੀਤ ਸੌਰੇ ਘਰ ਵਿੱਚ ਸ਼ੂਟ ਕੀਤੇ ਗਏ ਇਨ੍ਹਾਂ ਦ੍ਰਿਸ਼ਾਂ ‘ਤੇ ਸਖ਼ਤ ਇਤਰਾਜ਼ ਪ੍ਰਗਟ ਕਰਦੇ ਹਾਂ, ਕਿਉਂਕਿ ਅਦਾਕਾਰ ਨੇ ਸਿੱਖ ਕਿਰਪਾਨ ਨੂੰ ਇਤਰਾਜ਼ਯੋਗ ਤਰੀਕੇ ਨਾਲ ਪਹਿਨਦਾ ਦਿਖਾਈ ਦਿੰਦਾ ਹੈ, ਜੋ ਕਿ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ। ਇਸ ਨਾਲ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ।

ਗੀਤ ’ਚ ਦਿਖਾਏ ਗਏ ਸੀਨ ਨੂੰ ਹਟਾਉਣ ਦੀ ਅਪੀਲ ਕੀਤੀ ਗਈ ਹੈ। ਕਮੇਟੀ ਦੁਆਰਾ ਕਿਹਾ ਗਿਆ ਹੈ ਕਿ ਟੀ-ਸੀਰੀਜ਼ (T-Series) ਦੁਆਰਾ ਇਸ ਨੂੰ ਤੁਰੰਤ ਪ੍ਰਭਾਵ ਤੋਂ ਹਟਾਇਆ ਜਾਣਾ ਚਾਹੀਦਾ ਹੈ। ਜੇਕਰ ਇਸ ਵੀਡੀਓ ਗੀਤ ’ਚ ਆਪੱਤੀਜਨਕ ਦ੍ਰਿਸ਼ਾਂ ਨੂੰ ਪ੍ਰਕਾਸ਼ਿਤ ਕਰਨ ਲਈ ਕਿਸੇ ਹੋਰ ਮੰਚ ਦਾ ਵੀ ਉਪਯੋਗ ਕੀਤਾ ਜਾਂਦਾ ਹੈ ਤਾਂ ਉਸ ਨੂੰ ਵੀ ਹਟਾ ਲੈਣਾ ਚਾਹੀਦਾ ਹੈ। ਅਸੀਂ ਆਪਣੇ ਇਤਰਾਜ਼ ਨੂੰ ਸਾਰੇ ਮਾਧਿਅਮਾਂ ਰਾਹੀਂ ਸਰਕਾਰ ਅਤੇ ਡਿਜੀਟਲ ਪਲੇਟਫ਼ਾਰਮਾਂ ’ਤੇ ਪਹੁੰਚਾ ਰਹੇ ਹਾਂ।

SGPC ਦੁਆਰਾ ਬਰਾਡਕਾਸਟਿੰਗ ਮਨਿਸਟਰੀ ਨੂੰ ਅਪੀਲ ਕੀਤੀ ਗਈ ਹੈ ਕਿ ਭਾਰਤ ਸਰਕਾਰ ਨੂੰ ਵੀ ਕਿਹਾ ਹੈ ਕਿ ਇਸ ਆਪੱਤੀਜਨਕ ਵੀਡੀਓ ਜਾਂ ਉਕਤ ਫ਼ਿਲਮ ਦੇ ਕਿਸੇ ਵੀ ਸੀਨ ਜੋ ਸਵੀਕਾਰ ਕਰਨ ਯੋਗ ਨਹੀਂ ਹੈ, ਉਸ ਨੂੰ ਸੈਂਸਰ ਬੋਰਡ ਆਫ਼ ਫ਼ਿਲਮ ਸਰਟੀਫਿਕੇਟ ਦੁਆਰਾ ਰੀਲੀਜ਼ ਕਰਨ ਦੀ ਮਨਜ਼ੂਰੀ ਨਾ ਦਿੱਤੀ ਜਾਵੇ। ਜੇਕਰ ਦ੍ਰਿਸ਼ ਨਾ ਹਟਾਏ ਗਏ ਤਾਂ ਘੱਟ ਗਿਣਤੀ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਕਾਨੂੰਨ ਤਹਿਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।