Punjab

“ਪੁਲਿਸ,ਸਰਕਾਰ ਦੋਨਾਂ ਦਾ ਜ਼ੋਰ ਲੱਗਾ ਹੋਇਆ ਮੋਰਚੇ ਨੂੰ ਖ਼ਤਮ ਕਰਨ ਕਰ ਫੈਕਟਰੀ ਖੋਲਣ ਦਾ ਰਾਹ ਸਾਫ ਕਰਨ ਦਾ”ਜ਼ੀਰਾ ਮੋਰਚਾ ਸੰਘਰਸ਼ ਕਮੇਟੀ

ਜ਼ੀਰਾ : “ਸਰਕਾਰ ਸਿਰਫ਼ ਸਾਡਾ ਨਾਂ ਵਰਤ ਕੇ ਸ਼ਰਾਬ ਫੈਕਟਰੀ ਨੂੰ ਕਲੀਨ ਚਿੱਟ ਦੁਆਉਣਾ ਚਾਹੁੰਦੀ ਹੈ ਤੇ ਬਣਾਈਆਂ ਗਈਆਂ ਕਮੇਟੀਆਂ ਵੀ ਦੀਪ ਮਲਹੋਤਰਾ ਨੂੰ ਰਾਹਤ ਦੇਣ ਲਈ ਬਣਾਈਆਂ ਗਈਆਂ ਹਨ। ਅਸਲ ਵਿੱਚ ਸਰਕਾਰ ਤੇ ਪ੍ਰਸ਼ਾਸਨ ਦਾ ਜ਼ੋਰ ਲੱਗਾ ਹੋਇਆ ਹੈ ਕਿ ਫੈਕਟਰੀ ਚਾਲੂ ਹੋਵੇ ਤੇ ਧਰਨਾ ਖ਼ਤਮ ਹੋ ਜਾਵੇ।” ਇਹ ਦਾਅਵਾ ਜ਼ੀਰਾ ਮੋਰਚਾ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਕੀਤਾ ਹੈ ਤੇ ਸਰਕਾਰ ‘ਤੇ ਵੀ ਵੱਡੇ ਇਲਜ਼ਾਮ ਲਗਾਏ ਹਨ।

ਇੱਕ ਤਾਜ਼ਾ  ਵਾਪਰੀ ਘਟਨਾ ਦੀ ਜ਼ਿਕਰ ਕਰਦਿਆਂ ਉਹਨਾਂ ਦੱਸਿਆ ਹੈ ਕਿ ਅੱਜ ਸਵੇਰੇ ਫੈਕਟਰੀ ਦੇ 2 ਨੰਬਰ ਗੇਟ ਤੋਂ ਕੁੱਝ ਲੋਕਾਂ ਨੇ ਚੋਰੀ ਛਿਪੇ ਫੈਕਟਰੀ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਜਦ ਕਿਸਾਨਾਂ ਨੇ ਉਹਨਾਂ ਨੂੰ ਰੋਕਣਾ ਚਾਹਿਆ ਤਾਂ ਉਹਨਾਂ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰਦਿਆਂ ਕਿਸਾਨਾਂ ‘ਤੇ ਹੀ ਗੱਡੀ ਚੜਾਉਣ ਦਾ ਯਤਨ ਵੀ ਕੀਤਾ।

ਇਹਨਾਂ ਸਾਰਿਆਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਪਰ ਪੁਲਿਸ ਵਾਲਿਆਂ ਦਾ ਇਹ ਕਹਿਣਾ ਸੀ ਕਿ ਇਹਨਾਂ ‘ਤੇ ਕੋਈ ਕੇਸ ਨਹੀਂ ਬਣਦਾ। ਜਦੋਂ ਕਿ ਪਹਿਲਾਂ ਇਹ ਤੈਅ ਹੋਇਆ ਸੀ ਕਿ ਇਸ ਗੇਟ ਲਾਗੇ ਕੋਈ ਨਹੀਂ ਜਾਏਗਾ ਪਰ ਇਹ ਲੋਕ ਫਿਰ ਚੋਰੀ ਛਿਪੇ ਫੈਕਟਰੀ ਦੇ ਅੰਦਰ ਕੀ ਕਰਨ ਜਾ ਰਹੇ ਸੀ ਤੇ ਉਹ ਵੀ ਪੁਲਿਸ ਦੀ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ? ਇਸ ਤੋਂ ਸਾਫ਼ ਪਤਾ ਲਗਦਾ ਹੈ ਕਿ ਪੁਲਿਸ,ਸਰਕਾਰ ਦੋਨਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਹਨ ਇਸ ਮੋਰਚੇ ਨੂੰ ਖ਼ਤਮ ਕਰਨ ਕਰ ਕੇ ਫੈਕਟਰੀ ਖੋਲਣ ਦਾ ਰਾਹ ਸਾਫ ਕਰਨ ਦੀਆਂ। ਸੋ ਇਸ ਲਈ ਸਰਕਾਰ ਦੀਆਂ ਬਣਾਈਆਂ ਕਮੇਟੀਆਂ ਨੂੰ ਮੋਰਚੇ ਵੱਲੋਂ ਸਹਿਯੋਗ ਨਹੀਂ ਕੀਤਾ ਜਾਵੇਗਾ ਕਿਉਂਕਿ ਇੱਕ ਤਰਾਂ ਨਾਲ ਇਹਨਾਂ ਨੇ ਫੈਕਟਰੀ ਦੇ ਹੱਕ ਵਿੱਚ ਹੀ ਭੁਗਤਣਾ ਹੈ।ਇਸ ਲਈ ਕਮੇਟੀ ਨੂੰ ਸਹਿਯੋਗ ਨਾ ਕਰਨ ਦਾ ਫੈਸਲਾ ਲਿਆ ਗਿਆ ਹੈ ।

ਕਮੇਟੀਆਂ ਨੂੰ ਸਹਿਯੋਗ ਨਾ ਕਰਨ ਦੇ ਫੈਸਲੇ ਦੇ ਨਾਲ ਹੀ ਇੱਕ ਹੋਰ ਵੱਡਾ ਫੈਸਲਾ ਮੋਰਚੇ ਦੀ ਸਟੇਜ ਤੋਂ ਗੁਰਮੇਲ ਸਿੰਘ, ਸਰਪੰਚ ਮਨਸੂਰਵਾਲ ਨੇ ਐਲਾਨ ਕੀਤਾ ਹੈ ਕਿ 3 ਤੇ 4 ਜਨਵਰੀ ਨੂੰ ਕਾਲੀਆਂ ਪੱਟੀਆਂ ਬੰਨ ਕੇ ਰੋਸ ਮਾਰਚ ਕੱਢਿਆ ਜਾਵੇਗਾ ਤੇ ਮੋਰਚੇ ‘ਤੇ ਆਉਣ ਵਾਲੇ ਹਰ ਵਿਅਕਤੀ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਕਾਲੀਆਂ ਪੱਟੀਆਂ ਬਣ ਕੇ ਆਉਣ। ਇਲਾਕੇ ਦੇ ਲੋਕਾਂ ਨੂੰ ਵੀ ਅਪਾਲ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ ਉਤੇ ਕਾਲੀਆਂ ਝੰਡੀਆਂ ਲਾਉਣ। ਆਉਣ ਵਾਲੀ 6 ਜਨਵਰੀ ਨੂੰ ਮੋਰਚੇ ਤੇ ਇੱਕ ਵੱਡਾ ਇਕੱਠ ਕੀਤਾ ਜਾਵੇਗਾ।ਜਿਸ ਵਿੱਚ ਕੁੱਝ ਦਿਨ ਪਹਿਲਾਂ ਗੁਰਦੇ ਫੇਲ ਹੋਣ ਕਾਰਨ ਮੌਤ ਦਾ ਸ਼ਿਕਾਰ ਹੋਏ ਰਾਜਵੀਰ ਸਿੰਘ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਵੇਗੀ।