Punjab

ਦੀਪ ਸਿੱਧੂ ਨਾਲ ਕਾਰ ‘ਚ ਬੈਠੀ ਕੁੜੀ ਨੇ ਅੱਜ ਕੀਤਾ ਵੱਡਾ ਖੁਲਾਸਾ

‘ਦ ਖ਼ਾਲਸ ਬਿਊਰੋ : ਅਦਾਕਾਰ ਦੀਪ ਸਿੱਧੂ ਦੀ 15 ਫਰਵਰੀ ਦੀ ਰਾਤ ਨੂੰ ਇੱਕ ਸੜਕ ਹਾ ਦਸੇ ਵਿੱਚ ਮੌ ਤ ਹੋ ਗਈ ਸੀ। ਹਾ ਦਸੇ ਸਮੇਂ ਦੀਪ ਸਿੱਧੂ ਨਾਲ ਮੌਜੂਦ ਨੌਜਵਾਨ ਲੜਕੀ ਰੀਨਾ ਰਾਏ ਨੇ ਅੱਜ ਸੋਸ਼ਲ ਮੀਡੀਆ ‘ਤੇ ਉਸ ਰਾਤ ਹਾਦਸਾ ਕਿਵੇਂ ਵਾਪਰਿਆ, ਬਾਰੇ ਦੱਸਿਆ। ਰੀਨਾ ਰਾਏ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਦੇ ਮੈਨੂੰ ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਦਾ ਮੈਂ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੀ। ਰੀਨਾ ਰਾਏ ਨੇ ਕਿਹਾ ਕਿ ਸਾਲ 2018 ਵਿੱਚ ਉਹ ਰੰਗ ਪੰਜਾਬ ਫਿਲਮ ਦੀ ਸ਼ੂਟਿੰਗ ਦੌਰਾਨ ਇੱਕ-ਦੂਜੇ ਨੂੰ ਮਿਲੇ ਸਨ ਅਤੇ ਦੋਸਤ ਬਣ ਗਏ ਸਨ। ਬਾਅਦ ਵਿੱਚ ਇਹ ਦੋਸਤੀ ਰਿਸ਼ਤੇ ਵਿੱਚ ਬਦਲ ਗਈ ਭਾਵ ਦੋਵਾਂ ਵਿੱਚ ਪਿਆਰ ਹੋ ਗਿਆ। ਰੰਗ ਪੰਜਾਬ ਫਿਲਮ ਦੀ ਸ਼ੂਟਿੰਗ ਤੋਂ ਬਾਅਦ ਵੀ ਅਸੀਂ ਇੱਕ-ਦੂਜੇ ਦੇ ਸੰਪਰਕ ਵਿੱਚ ਰਹੇ।

ਐਤਵਾਰ ਨੂੰ ਮੈਂ ਕੁੱਝ ਪ੍ਰੋਜੈਕਟ ਦੇ ਕੰਮ ਵਾਸਤੇ ਤੇ ਦੀਪ ਸਿੱਧੂ ਨਾਲ ਵੈਲੇਨਟਾਈਨ ਡੇਅ ਮਨਾਉਣ ਲਈ ਦਿੱਲੀ ਗਈ ਸੀ। ਉਸ ਤੋਂ ਅਗਲੇ ਦਿਨ ਅਸੀਂ ਮੁੰਬਈ ਵਾਲੇ ਘਰ ਜਾਣ ਤੋਂ ਪਹਿਲਾਂ ਪੰਜਾਬ ਆਉਣ ਬਾਰੇ ਸੋਚਿਆ। ਅਸੀਂ ਗੱਡੀ ਵਿੱਚ ਸਾਰਾ ਸਮਾਨ ਰੱਖਿਆ ਅਤੇ ਪੰਜਾਬ ਵੱਲ ਨੂੰ ਤੁਰ ਪਏ। ਦੀਪ ਸਿੱਧੂ ਨਾਲ ਥੋੜਾ ਸਮਾਂ ਗੱਲਬਾਤ ਕਰਕੇ ਬਾਅਦ ਵਿੱਚ ਮੈਂ ਥਕਾਵਟ ਹੋਣ ਕਰਕੇ ਗੱਡੀ ਵਿੱਚ ਹੀ ਸੀਟ ਪਿੱਛੇ ਕਰਕੇ ਸੌਂ ਗਈ। ਫਿਰ ਜਦੋਂ ਮੈਂ ਇਕਦਮ ਉੱਠੀ ਤਾਂ ਦੀਪ ਸਿੱਧੂ ਕੋਈ ਹਰਕਤ ਨਹੀਂ ਕਰ ਰਿਹਾ ਸੀ। ਮੈਂ ਬਹੁਤ ਰੌਲਾ ਪਾਇਆ। ਦੀਪ ਸਿੱਧੂ ਦੇ ਚਿਹਰੇ ਦੇ ਇੱਕ ਪਾਸੇ ਖੂਨ ਹੀ ਖੂਨ ਸੀ, ਜਿਸ ਨੂੰ ਵੇਖ ਕੇ ਮੈਂ ਬੇਹੋਸ਼ੀ ਵਾਲੀ ਹਾਲਤ ਵਿੱਚ ਚਲੀ ਗਈ।

ਬਾਅਦ ਵਿੱਚ ਇੱਕ ਵਿਅਕਤੀ ਨੇ ਮੈਨੂੰ ਗੱਡੀ ਵਿੱਚੋਂ ਕੱਢਿਆ ਅਤੇ ਜ਼ਮੀਨ ‘ਤੇ ਲਿਟਾ ਦਿੱਤਾ। ਮੈਂ ਜ਼ਮੀਨ ‘ਤੇ ਲੇਟੀ ਨੇ ਮਨਦੀਪ ਨੂੰ ਫੋਨ ਕੀਤਾ ਅਤੇ ਦੀਪ ਸਿੱਧੂ ਦੀ ਮਦਦ ਕਰਨ ਵਾਸਤੇ ਕਿਸੇ ਨੂੰ ਭੇਜਣ ਲਈ ਕਿਹਾ। ਦੀਪ ਸਿੱਧੂ ਸੀਟ ਅਤੇ ਕਾਰ ਕੈਬਿਨ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਸੀ। ਜਦੋਂ ਪਹਿਲੀ ਐਂਬੂਲੈਂਸ ਆਈ ਤਾਂ ਮੈਨੂੰ ਉਸ ਵਿੱਚ ਲਿਟਾ ਦਿੱਤਾ ਗਿਆ। ਦੀਪ ਸਿੱਧੂ ਨੂੰ ਗੱਡੀ ਵਿੱਚੋਂ ਬਾਹਰ ਕੱਢਣ ‘ਚ ਕਰੀਬ 30 ਮਿੰਟ ਲੱਗੇ। ਦੂਜੀ ਐਂਬੂਲੈਂਸ ਵਿੱਚ ਦੀਪ ਸਿੱਧੂ ਨੂੰ ਹਸਪਤਾਲ ਲਿਜਾਇਆ ਗਿਆ। ਸਾਰਿਆਂ ਨੇ ਮੈਨੂੰ ਇਹੀ ਦੱਸਿਆ ਕਿ ਦੀਪ ਸਿੱਧੂ ਠੀਕ ਹੈ। ਮੇਰੇ ਪਰਿਵਾਰ ਦੇ ਕਹਿਣ ‘ਤੇ ਮੈਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਫਿਰ ਮੇਰੇ ਪਰਿਵਾਰ ਨੇ ਮੈਨੂੰ ਦੀਪ ਸਿੱਧੂ ਦੀ ਮੌ ਤ ਬਾਰੇ ਦੱਸਿਆ।

ਦੀਪ ਸਿੱਧੂ ਦੀ ਕੱਲ੍ਹ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਅੰਤਿਮ ਅਰਦਾਸ ਹੋਈ। ਅੰਤਿਮ ਅਰਦਾਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਕੇਸਰੀ ਮਾਰਚ ਕੱਢਦੇ ਹੋਏ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਪਹੁੰਚੇ।