The Khalas Tv Blog International ਸਾਬਕਾ ਅਮਰੀਕੀ ਰਾਸ਼ਟਰਪਤੀ ਨੂੰ ਅਦਾਲਤ ਨੇ ਇਸ ਮਾਮਲੇ ‘ਚ ਮੰਨਿਆ ਦੋਸ਼ੀ,ਲਾਇਆ ਵੱਡਾ ਜ਼ੁਰਮਾਨਾ
International

ਸਾਬਕਾ ਅਮਰੀਕੀ ਰਾਸ਼ਟਰਪਤੀ ਨੂੰ ਅਦਾਲਤ ਨੇ ਇਸ ਮਾਮਲੇ ‘ਚ ਮੰਨਿਆ ਦੋਸ਼ੀ,ਲਾਇਆ ਵੱਡਾ ਜ਼ੁਰਮਾਨਾ

ਮੈਨਹਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮੈਰਹਟਨ ਅਦਾਲਤ ਨੇ ਜਿਨਸੀ ਸ਼ੋਸਣ ਦੇ ਮਾਮਲੇ ਦਾ ਦੋਸ਼ੀ ਠਹਿਰਾਇਆ ਹੈ ਤੇ ਨਾਲ ਹੀ ਸਾਬਕਾ ਰਾਸ਼ਟਰਪਤੀ ਨੂੰ 5 ਮਿਲੀਅਨ ਡਾਲਰ ਦਾ ਜ਼ੁਰਮਾਨਾ ਵੀ ਲਾਇਆ ਹੈ। ਟਰੰਪ ਤੇ ਜਿਨਸੀ ਸੋਸ਼ਣ ਦੇ ਇਹ ਦੋਸ਼ ਇਕ ਲੇਖਿਕਾ ਈ. ਜੀਨ ਕੈਰਲ ਨੇ ਲਾਏ ਸਨ ਤੇ ਇਹ ਵੀ ਦੋਸ਼ ਲਾਇਆ ਹੈ ਕਿ ਟਰੰਪ ਨੇ ਉਸ ਨੂੰ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ।

ਮੈਨਹਟਨ ਦੀ ਸੰਘੀ ਜਿਊਰੀ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 1996 ਵਿੱਚ ਲੇਖਿਕਾ ਈ. ਜੀਨ ਕੈਰਲ ਦਾ ਜਿਨਸੀ ਸ਼ੋਸ਼ਣ ਅਤੇ ਮਾਣਹਾਨੀ ਦਾ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਟਰੰਪ ਨੂੰ 50 ਲੱਖ ਡਾਲਰ ਦਾ ਜੁਰਮਾਨਾ ਕੀਤਾ ਹੈ। ਅਦਾਲਤ ਦਾ ਫੈਸਲਾ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਟਰੰਪ ਦੀ ਦਾਅਵੇਦਾਰੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹਾਲਾਂਕਿ ਅਦਾਲਤ ਨੇ ਇਹ ਵੀ ਕਿਹਾ ਹੈ ਕਿ ਕੈਰਲ ਇਹ ਸਾਬਤ ਕਰਨ ਵਿੱਚ ਅਸਫਲ ਰਹੀ ਹੈ ਕਿ ਟਰੰਪ ਨੇ ਉਸ ਨਾਲ ਬਲਾਤਕਾਰ ਕੀਤਾ ਸੀ।americ

ਇੱਕ ਸੰਘੀ ਜਿਊਰੀ ਨੇ ਮੰਗਲਵਾਰ ਨੂੰ ਡੋਨਾਲਡ ਟਰੰਪ ਦੇ ਖਿਲਾਫ ਈ. ਜੀਨ ਕੈਰੋਲ ਦੇ ਬਲਾਤਕਾਰ ਅਤੇ ਮਾਣਹਾਨੀ ਦੇ ਮੁਕੱਦਮੇ ਵਿੱਚ ਸੁਣਵਾਈ  ਸ਼ੁਰੂ ਕੀਤੀ ਸੀ, ਇੱਕ ਦਿਨ ਬਾਅਦ ਦੋਵਾਂ ਪੱਖਾਂ ਦੇ ਵਕੀਲਾਂ ਨੇ ਹਾਈ-ਪ੍ਰੋਫਾਈਲ ਕੇਸ ਵਿੱਚ ਅੰਤਮ ਦਲੀਲਾਂ ਦਿੱਤੀਆਂ।

ਟਰੰਪ ਦੇ ਵਕੀਲ ਨੇ ਬਹਿਸ ਦੇ ਦੋਰਾਨ ਇਹ ਦਾਅਵਾ ਕੀਤਾ ਕਿ 1996 ਦੀ ਘਟਨਾ ਕਦੇ ਨਹੀਂ ਵਾਪਰੀ,ਮੁਦਈ ਨੇ ਸਾਬਕਾ ਰਾਸ਼ਟਰਪਤੀ ਦੇ ਖਿਲਾਫ ਵਿੱਤੀ ਲਾਭ ਅਤੇ ਸਿਆਸੀ ਬਦਲਾ ਲੈਣ ਲਈ ਕਹਾਣੀ ਘੜੀ ਹੈ।ਜਦੋਂ ਕਿ ਲੇਖਿਕਾ ਈ. ਜੀਨ ਕੈਰਲ ਦੇ ਵਕੀਲ ਨੇ ਆਪਣੇ ਪੱਖ ਰੱਖਿਆ ਜਿਸ ਤੋਂ ਬਾਅਦ ਅਦਾਲਤ ਨੇ ਆਪਣੇ ਫੈਸਲਾ ਸੁਣਾਇਆ।

ਇਸ ਤੋਂ ਪਹਿਲਾਂ ਟਰੰਪ ਨੇ ਦਹਾਕਿਆਂ ਪੁਰਾਣੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਅਤੇ ਦਰਜਨ ਭਰ ਔਰਤਾਂ ਨਾਲ ਜੁੜੇ ਕਾਨੂੰਨੀ ਮਾਮਲਿਆਂ ਦਾ ਸਾਹਮਣਾ ਕੀਤਾ ਹੈ। ਕੈਰੋਲ ਨੇ ਇਸ ਮਾਮਲੇ ‘ਚ ਟਰੰਪ ਖਿਲਾਫ ਮੁਕੱਦਮਾ ਦਾਇਰ ਕੀਤਾ ਸੀ ਤੇ ਹਰਜਾਨੇ ਦੀ ਮੰਗ ਕੀਤੀ ਸੀ।

Exit mobile version