Punjab

ਪਿਤਾ ਦੇ ਗਲ ਲੱਗ ਕੇ ਫੁੱਟ-ਫੁੱਟ ਕੇ ਰੋਇਆ ਹਰਪ੍ਰੀਤ ! ਪੁੱਤ ਦਾ ਪਹਿਲੀ ਵਾਰ ਚਿਹਰਾ ਵੇਖ ਭਾਵੁਕ ਹੋਇਆ !

ਬਿਊਰੋ ਰਿਪੋਰਟ : ਰੋਪੜ ਦੇ ਪਿੰਡ ਮੁੰਨੇ ਦਾ ਹਰਪ੍ਰੀਤ ਸਿੰਘ ਇੱਕ ਪਾਕਿਸਤਾਨੀ ਵਿਅਕਤੀ ਦੀ ਜਾਲਸਾਜ਼ੀ ਦਾ ਸ਼ਿਕਾਰ ਹੋ ਕੇ ਸਾਊਦੀ ਦੀ ਜੇਲ੍ਹ ਵਿੱਚ 22 ਮਹੀਨੇ ਕੱਟ ਕੇ ਭਾਰਤ ਪਰਤਿਆ ਹੈ। ਸਜ਼ਾ ਪੂਰੀ ਹੋਣ ਦੇ ਬਾਅਦ ਹਰਪ੍ਰੀਤ ਮੰਗਲਵਾਰ ਰਾਤ ਭਾਰਤ ਪਹੁੰਚਿਆ। ਘਰ ਪਹੁੰਚਣ ਤੋਂ ਬਾਅਦ ਹਰਪ੍ਰੀਤ ਨੂੰ ਗਲੇ ਲਾ ਕੇ ਪਿਤਾ ਅਤੇ ਪੂਰਾ ਪਰਿਵਾਰ ਫੁੱਟ-ਫੁੱਟ ਕੇ ਰੋਣ ਲੱਗਿਆ। ਸਾਊਦੀ ਦੀ ਕਰੰਸੀ ਵਿੱਚ 100 ਰਿਆਲ ਅਤੇ ਭਾਰਤ ਵਿੱਚ ਸਿਰਫ਼ 2500 ਸੌ ਰੁਪਏ ਦਾ ਜੁਰਮਾਨਾ ਨਾ ਭਰਨ ਭਰਨ ਦੇ ਚੱਲਿਆਂ ਨੌਜਵਾਨ ਇੱਕ ਸਾਲ ਤੋਂ ਜ਼ਿਆਦਾ ਸਮਾਂ ਸਰਕਾਰੀ ਅਣਗਹਿਲੀ ਦੀ ਵਜ੍ਹਾ ਕਰਕੇ ਜੇਲ੍ਹ ਵਿੱਚ ਰਿਹਾ।

ਕੰਪਨੀ ਦੀ ਗੱਡੀ ਚੋਰੀ ਹੋਣ ਦੀ ਸਜ਼ਾ

ਹਰਪ੍ਰੀਤ ਸਿੰਘ ਨੇ ਦੱਸਿਆ ਕਿ 24 ਦਸੰਬਰ 2022 ਨੂੰ ਜਦੋਂ ਉਹ ਸਾਊਦੀ ਅਰਬ ਵਿੱਚ ਰੋਜ਼ੀ ਰੋਟੀ ਕਮਾਉਣ ਗਿਆ ਸੀ ਤਾਂ ਉਹ ਜਿਸ ਕੰਪਨੀ ਦੀ ਕਾਰ ਚਲਾ ਰਿਹਾ ਸੀ, ਉਸ ਦੀ ਕਾਰ ਚੋਰੀ ਹੋ ਗਈ। ਸਾਊਦੀ ਅਰਬ ਪੁਲਿਸ ਨੇ ਉਸ ਨੂੰ 11 ਅਗਸਤ 2021 ਨੂੰ ਜੇਲ੍ਹ ਭੇਜ ਦਿੱਤਾ, ਜਿੱਥੇ ਜੇਲ੍ਹ ਪ੍ਰਸ਼ਾਸਨ ਨੇ ਉਸ ਦੇ ਕੇਸ ਕਤਲ ਕਰ ਦਿੱਤੇ।

ਸਜ਼ਾ ਪੂਰੀ ਹੋਣ ਦੇ ਬਾਵਜੂਦ ਨਹੀਂ ਭਰ ਪਾਇਆ ਜੁਰਮਾਨਾ

ਹਰਪ੍ਰੀਤ ਨੇ ਦੱਸਿਆ ਜਦੋਂ ਉਸ ਨੂੰ ਅਦਾਲਤ ਵੱਲੋਂ ਇੱਕ ਸਾਲ ਦੀ ਸਜ਼ਾ ਅਤੇ 100 ਰਿਆਲ ਜੁਰਮਾਨਾ ਹੋਇਆ । ਜੁਰਮਾਨੇ ਦੀ ਰਕਮ ਭਾਰਤ ਦੀ ਕਰੰਸੀ ਦੇ ਹਿਸਾਬ ਨਾਲ ਤਕਰੀਬਨ 2500 ਰੁਪਏ ਬਣਦੀ ਸੀ। ਹਰਪ੍ਰੀਤ ਨੇ ਦੱਸਿਆ ਕਿ ਉਸ ਦੀ ਸਜ਼ਾ ਤਾਂ ਪੂਰੀ ਹੋ ਚੁੱਕੀ ਸੀ ਪਰ ਜੁਰਮਾਨੇ ਦੀ ਰਕਮ ਨਾ ਹੋਣ ਦੀ ਵਜ੍ਹਾ ਕਰਕੇ ਉਸ ਨੂੰ ਹੋਰ ਸਮਾਂ ਜੇਲ੍ਹ ਵਿੱਚ ਕੱਟਣਾ ਪਿਆ।

ਪੁੱਤਰ ਨੂੰ ਵੇਖ ਕੇ ਪਿਤਾ ਭਾਵੁਕ ਹੋਇਆ

ਗੁਰਪ੍ਰੀਤ ਨੇ ਦੱਸਿਆ ਜੁਰਮਾਨਾ ਭਰਨ ਤੋਂ ਬਾਅਦ ਹੀ ਵਾਪਸ ਪਰਤ ਸਕਿਆ ਹੈ। ਜਿਸ ਦੇ ਲਈ ਸਾਊਦੀ ਦੇ ਦੋਸਤਾਂ ਨੇ ਉਸ ਦੀ ਮਦਦ ਕੀਤੀ। ਉਧਰ ਜਦੋਂ ਗੁਰਪ੍ਰੀਤ ਘਰ ਪਰਤਿਆ ਤਾਂ ਪਿਤਾ ਜਰਨੈਲ ਸਿੰਘ ਭਾਵੁਕ ਹੋ ਗਿਆ, ਉਸ ਨੇ ਪੁੱਤ ਨੂੰ ਕੱਸ ਕੇ ਗਲੇ ਲਾ ਲਿਆ। ਜਰਨੈਲ ਸਿੰਘ ਨੇ ਦੱਸਿਆ ਵਿਆਹ ਦੇ ਬਾਅਦ ਉਸ ਦਾ ਪੁੱਤਰ ਵਿਦੇਸ਼ ਚੱਲਾ ਗਿਆ ਸੀ। ਉਸ ਦੇ ਬਾਅਦ ਪੋਤਰਾ ਆਪਣੇ ਪਿਤਾ ਦੇ ਇੰਤਜ਼ਾਰ ਵਿੱਚ ਬੈਠਾ ਰਿਹਾ। ਅੱਜ ਪਹਿਲੀ ਵਾਰ ਗੁਰਪ੍ਰੀਤ ਨੇ ਆਪਣੇ ਪੁੱਤਰ ਨੂੰ ਵੇਖਿਆ ਹੈ।

ਐੱਸਡੀਐੱਮ ਅਤੇ ਸਮਾਜ ਸੇਵੀ ਜਥੇਬੰਦੀ ਨੇ ਘਰ ਵਾਪਸੀ ਕਰਵਾਈ

ਪਿਤਾ ਜਰਨੈਲ ਸਿੰਘ ਕਿਹਾ ਨੂਰਪੁਰ ਬੇਦੀ ਦੀ ਇੱਕ ਸਮਾਜ ਸੇਵੀ ਜਥੇਬੰਦੀ ਨੇ ਜੇਲ੍ਹ ਵਿੱਚ ਬੰਦ ਪੁੱਤਰ ਦੀ ਰਿਹਾਈ ਆਵਾਜ਼ ਬੁਲੰਦ ਕੀਤੀ ਹੈ । ਉਨ੍ਹਾਂ ਨੇ ਦੱਸਿਆ ਕਿ ਐੱਸਡੀਐੱਮ ਹਰਬੰਸ ਸਿੰਘ ਵੱਲੋਂ ਵੀ ਪੁੱਤਰ ਦੀ ਘਰ ਵਾਪਸੀ ਲਈ ਕਾਫੀ ਮਦਦ ਕੀਤੀ ਗਈ ।