India

ਕਿਸਾਨਾਂ ਦਾ ਰਾਹ ਡੱਕਣ ਲਈ ਪੁਲਿਸ ਵੱਲੋਂ ਕੀਤੀ ਗਈ ਬੈਰੀਕੇਡਿੰਗ ‘ਤੇ ਕਿਸਾਨਾਂ ਨੇ ਮਿੱਟੀ ਪਾ ਕੇ ਲਾਏ ਬੂਟੇ

‘ਦ ਖ਼ਾਲਸ ਬਿਊਰੋ :- ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਸਖਤ ਬੈਰੀਕੇਡਿੰਗ ਕੀਤੀ ਗਈ ਸੀ ਪਰ ਕਿਸਾਨਾਂ ਨੇ ਉੱਥੇ ਮਿੱਟੀ ਸੁੱਟ ਕੇ ਬੂਟੇ ਲਾ ਦਿੱਤੇ ਹਨ। ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਖੁਦ ਕਹੀ ਦੇ ਨਾਲ ਟੱਕ ਲਾ ਕੇ ਮਿੱਟੀ ਨੂੰ ਪੱਧਰਾ ਕਰਕੇ ਉੱਥੇ ਫੁੱਲ ਲਗਾਏ ਹਨ।

ਫੁੱਲ ਲਗਾਉਣ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਸ਼ਰਧਾ ਦੇ ਨਾਲ ਮਿੱਟੀ ਨੂੰ ਮੱਥਾ ਟੇਕਿਆ ਅਤੇ ਪੁਲਿਸ ਵੱਲੋਂ ਲਗਾਈ ਗਈ ਬੈਰੀਕੇਡਿੰਗ ਦੇ ਨੇੜੇ ਫੁੱਲਾਂ ਦੇ ਗਮਲਿਆਂ ਨੂੰ ਸਜਾਇਆ।