the-elderly-couple-donated-one-and-a-half-crore-kothil-to-the-gurdwara-sahib

ਦ ਖ਼ਾਲਸ ਬਿਊਰੋ : ਕਹਿੰਦੇ ਹਨ ਔਲਾਦ ਮਾਂ ਪਿਓ ਦੀ ਦੌਲਤ ਹੁੰਦੇ ਹਨ ਪਰ ਜੇਕਰ ਔਲਾਦ ਹੀ ਨਾ ਹੋਵੇ ਤਾਂ ਫਿਰ ਕੀ ਕਰਨੀ ਦੌਲਤ। ਅਜਿਹੀ ਹੀ ਇੱਕ ਖ਼ਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ। ਲੁਧਿਆਣਾ (Ludhiana News) ਦੇ ਇੱਕ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਨੂੰ ਦਾਨ ਕਰ ਦਿੱਤੀ ਹੈ। ਆਸ ਪਾਸ ਦੇ ਲੋਕਾਂ ਵਿੱਚ ਇਸ ਦਾਨ ਦੀ ਖ਼ੂਬ ਚਰਚਾ ਹੋ ਰਹੀ ਹੈ। ਪਰਿਵਾਰ ਮੁਤਾਬਕ ਉਨ੍ਹਾਂ ਦੇ ਕੋਈ ਔਲਾਦ ਨਹੀਂ ਹੈ ਅਤੇ ਰਿਸ਼ਤੇਦਾਰਾਂ ਨੇ ਜ਼ਮੀਨ ‘ਤੇ ਅੱਖ ਰੱਖੀ ਹੋਈ ਸੀ। ਇਸ ਲਈ ਉਨ੍ਹਾਂ ਨੇ ਵੀਆਰਐਸ ਗੁਰਦੁਆਰਾ ਸਾਹਿਬ ਨੂੰ ਕੋਠੀ ਦਾਨ ਕਰ ਦਿੱਤੀ। ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਇਸ ਕਦਮ ਲਈ ਸ਼ਲਾਘਾ ਕੀਤੀ ਹੈ। ਕਮੇਟੀ ਦਾ ਕਹਿਣਾ ਹੈ ਕਿ ਇਸ ਥਾਂ ‘ਤੇ ਡਿਸਪੈਂਸਰੀ ਖੋਲ੍ਹੀ ਜਾਵੇਗੀ। ਬਜ਼ੁਰਗ ਜੋੜੇ ਨੇ ਕਿਹਾ ਕਿ ਉਨ੍ਹਾਂ ਨੇ ਇਹ ਕੋਠੀ ਆਪਣੀ ਖੁਸ਼ੀ ਲਈ ਦਾਨ ਕੀਤੀ ਹੈ।

ਬਜ਼ੁਰਗ ਜੋੜੇ ਦਾ ਕਹਿਣਾ ਹੈ ਕਿ ਉਹ ਆਪਣੇ ਆਪ ਨੂੰ ਭਾਗਾ ਵਾਲਾ ਸਮਝਦੇ ਹਨ ਕਿ ਉਨ੍ਹਾਂ ਵੱਲੋਂ ਪ੍ਰਮਾਤਮਾ ਨੇ ਇਹ ਉਪਰਾਲਾ ਕਰਵਾਇਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਇਦਾਦ  ‘ਤੇ ਰਿਸ਼ਤੇਦਾਰਾਂ ਦੀ ਨਜ਼ਰ ਸੀ ਪਰ ਉਨ੍ਹਾਂ ਵੱਲੋਂ ਇਹ ਕੋਠੀ ਨੂੰ ਗੁਰਦੁਆਰਾ ਸਾਹਿਬ ਨੂੰ ਦਾਨ ਦਿੱਤੀ ਗਈ।