Punjab

ਡਾਕਟਰ ਨੇ ਬੱਚੇ ਨੂੰ ਐਕਸਪਾਇਰੀ ਟੀਕਾ ਲਗਾਇਆ !11 ਮਹੀਨੇ ਦੇ ਜਵਾਕ ਦੀ ਹਾਲਤ ਵੇਖ ਮਾਪਿਆਂ ਦੇ ਹੋਸ਼ ਉੱਡੇ

ਬਿਉਰੋ ਰਿਪੋਰਟ – ਅੰਮ੍ਰਿਤਸਰ ਵਿੱਚ 11 ਮਹੀਨੇ ਦੇ ਬੱਚੇ ਨੂੰ ਐਕਸਪਾਇਰੀ ਡੇਟ ਦਾ ਟੀਕਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਟੀਕਾ ਕਿਸੇ ਸਰਕਾਰੀ ਹਸਪਤਾਲ ਵਿੱਚ ਨਹੀਂ ਬਲਕਿ ਬੱਚਿਆਂ ਦੇ ਸਪੈਸ਼ਲਿਸਟ ਪ੍ਰਾਈਵੇਟ ਹਸਪਤਾਲ ਵਿੱਚ ਲਗਾਇਆ ਗਿਆ ਸੀ। ਟੀਕਾ ਲੱਗਦੇ ਹੀ ਬੱਚਾ ਬੇਹੋਸ਼ ਹੋ ਗਿਆ ਜਿਸ ਦੇ ਬਾਅਦ ਪਰਿਵਾਰ ਨੇ ਹੰਗਾਮਾ ਕਰ ਦਿੱਤਾ। ਸਿਹਤ ਵਿਭਾਗ ਦੀ ਟੀਮ ਨੇ ਰੇਡ ਮਾਰ ਕੇ ਐਕਸਪਾਇਰੀ ਦਵਾਈਆਂ ਬਰਾਮਦ ਕੀਤੀਆਂ ਹਨ।

ਇਹ ਘਟਨਾ ਅੰਮ੍ਰਿਤਸਰ ਦੇ ਡਾ. ਕੁਨਾਲ ਚਾਈਲਡ ਸਪੈਸ਼ਲਿਸਟ ਹਸਪਤਾਲ ਵਿੱਚ ਹੋਈ ਹੈ, ਜਿੱਥੇ ਇੱਕ ਬੱਚੇ ਨੂੰ ਬਿਮਾਰ ਹੋਣ ‘ਤੇ ਦਾਖਲ ਕਰਵਾਇਆ ਗਿਆ ਸੀ। ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਜਦੋਂ ਉਹ ਬੱਚੇ ਨੂੰ ਹਸਪਤਾਲ ਲੈ ਕੇ ਗਏ ਤਾਂ ਸਟਾਫ ਨਰਸ ਨੇ ਉਸ ਨੂੰ ਟੀਕਾ ਲਗਾਇਆ। ਟੀਕਾ ਲਗਾਉਂਦੇ ਹੀ ਬੱਚਾ ਬੇਹੋਸ਼ ਹੋ ਗਿਆ ਜਿਸ ਦੇ ਬਾਅਦ ਫੌਰਨ ਸੀਨੀਅਰ ਡਾਕਟਰਾਂ ਨੂੰ ਇਤਲਾਹ ਦਿੱਤੀ ਗਈ।

ਸਿਹਤ ਵਿਭਾਗ ਆਇਆ ਹਰਕਤ ਵਿੱਚ

ਇਸ ਘਟਨਾ ਦੇ ਬਾਅਦ ਪਰਿਵਾਰ ਨੇ ਇਸ ਦੀ ਸ਼ਿਕਾਇਤ ਸਿਹਤ ਵਿਭਾਗ ਤੱਕ ਪਹੁੰਚਾਈ, ਸਿਹਤ ਵਿਭਾਗ ਦੀ ਡਰੱਗ ਟੀਮ ਨੇ ਹਸਪਤਾਲ ਦੇ ਮੈਡੀਕਲ ਸਟੋਰ ਦੀ ਜਾਂਚ ਕੀਤੀ ਤਾਂ ਕਈ ਦਵਾਈਆਂ ਐਕਸਪਾਇਰੀ ਡੇਟਾਂ ਮਿਲਿਆ। ਜਿਸ ਦੇ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਦਵਾਈਆਂ ਨੂੰ ਕਬਜ਼ੇ ਵਿੱਚ ਲੈਕੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਨੇ ਪੂਰੇ ਪਰਿਵਾਰ ਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਹਸਪਤਾਲ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਡਾਕਟਰ ਨੇ ਮੰਨਿਆ ਸਟਾਫ ਤੋਂ ਗਲਤੀ ਹੋਈ

ਘਟਨਾ ਦੇ ਬਾਅਦ ਹਸਪਤਾਲ ਦੇ ਮਾਲਿਕ ਡਾ. ਕੁਨਾਲ ਨੇ ਮੰਨਿਆ ਕਿ ਉਨ੍ਹਾਂ ਦੇ ਸਟਾਫ ਤੋਂ ਗਲਤੀ ਹੋਈ ਹੈ, ਉਨ੍ਹਾਂ ਨੇ ਮੰਨਣਾ ਹੈ ਕਿ ਸਟਾਫ ਦੇ ਵੱਲੋਂ ਬਿਨਾਂ ਦਵਾਈ ਦੀ ਜਾਂਚ ਟੀਕਾ ਲਗਾਇਆ ਗਿਆ ਹੈ, ਉਨ੍ਹਾਂ ਨੇ ਵਿਸ਼ਵਾਸ਼ ਦਿਵਾਇਆ ਹੈ ਕਿ ਸਟਾਫ ਦੇ ਖਿਲਾਫ ਐਕਸ਼ਨ ਲਿਆ ਜਾਵੇਗਾ।

ਇਹ ਵੀ ਪੜ੍ਹੋ –  ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਨੇ 2 ਵੱਡੇ ਆਗੂਆਂ ਬਰਖਾਸਤ ਕੀਤਾ !