Punjab

CM ਮਾਨ ਦੇ ਹਲਕੇ ਧੂਰੀ ਦੀ ਡਿਸਪੈਂਸਰੀ ਦੀ ਖ਼ਸਤਾ ਹਾਲਤ, ਖਹਿਰਾ ਨੇ ਚੁੱਕੇ ਸਵਾਲ

ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਕੰਮਾਂ ‘ਤੇ ਸਵਾਲ ਚੁੱਕਦੇ ਰਹਿੰਦੇ ਹਨ। ਇੱਕ ਉਨ੍ਹਾਂ ਨੇ ਹਲਕੇ ਧੂਰੀ ਦੇ ਪਿੰਡ ਰਣੀ ਕੇ ਦੀ ਡਿਸਪੈਂਸਰੀ ਦੀ ਹੋਈ ਖ਼ਸਤਾ ਹਾਲਤ ਨੂੰ ਲੈ ਕੇ ਮਾਨ ਸਰਕਾਰ ਨੂੰ ਘੇਰਿਆ ਹੈ। ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੇ ਹਲਕੇ ਧੂਰੀ ਦੇ ਪਿੰਡ ਰਣੀ ਕੇ ਦੀ ਡਿਸਪੈਂਸਰੀ ਦੀ ਹੈ ਜੋ ਕਿ ਪੰਜਾਬ ਸਰਕਾਰ ਦੇ ਝੂਠੇ ਦਾਅਵਿਆਂ ਵਾਅਦਿਆਂ ਦੀ ਪੋਲ ਖੋਲ੍ਹਦੀ ਹੈ। ਇਸ ਡਿਸਪੈਂਸਰੀ ਵਿੱਚ ਤਾਇਨਾਤ ਫਾਰਮੇਸੀ ਅਫ਼ਸਰ ਪਿਛਲੇ 18 ਸਾਲਾਂ ਤੋਂ ਸਿਰਫ਼ 11,000/- ਰੁਪਏ ਮਹੀਨਾ ਠੇਕਾ ਆਧਾਰ ਤੇ ਆਪਣੇ ਆਪ ਨੂੰ ਮਰਨ ਲਈ ਪੇਸ਼ ਕਰਕੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਡਿਸਪੈਂਸਰੀ ਚਲਾ ਰਿਹਾ ਹੈ।

ਇੱਕ ਟਵੀਟ ਕਰਦਿਆਂ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਧੂਰੀ ਦੇ ਪਿੰਡ ਰਣੀ ਕੇ ਦੀ ਡਿਸਪੈਂਸਰੀ ਦੀ ਹੈ ਜੋ ਕਿ ਪੰਜਾਬ ਸਰਕਾਰ ਦੇ ਝੂਠੇ ਦਾਅਵਿਆਂ ਵਾਅਦਿਆਂ ਦੀ ਪੋਲ ਖੋਲਦੀ ਹੈ। ਇਸ ਡਿਸਪੈਂਸਰੀ ਵਿੱਚ ਤਾਇਨਾਤ ਫਾਰਮੇਸੀ ਅਫਸਰ ਪਿਛਲੇ 18 ਸਾਲਾਂ ਤੋਂ ਸਿਰਫ 11,000/- ਰੁਪਏ ਮਹੀਨਾ ਠੇਕਾ ਆਧਾਰ ਤੇ ਆਪਣੇ ਆਪ ਨੂੰ ਮਰਨ ਲਈ ਪੇਸ਼ ਕਰਕੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਡਿਸਪੈਂਸਰੀ ਚਲਾ ਰਿਹਾ ਹੈ।

ਖਹਿਰਾ ਨੇ ਕਿਹਾ ਕਿ  ਇਸ ਅਖੌਤੀ ਇਨਕਲਾਬੀ ਸਰਕਾਰ ਨੇ ਵਾਰ ਵਾਰ ਲਿਖਤ ਸ਼ਿਕਾਇਤਾਂ ਦੇਣ ਦੇ ਵਾਬਜੂਦ ਨਾਂ ਤਾਂ ਡਿਸਪੈਂਸਰੀ ਦੀ ਖਸਤਾਹਾਲ ਬਿਲਡਿੰਗ ਨੂੰ ਠੀਕ ਕਰਵਾਇਆ ਹੈ ਤੇ ਨਾ ਹੀ ਵਾਰ ਵਾਰ ਲਾਰੇ ਧਰਨੇ ਮੁਜ਼ਾਹਰੇ ਕਰਨ ਦੇ ਬਾਵਜੂਦ ਇਨ੍ਹਾਂ ਫਾਰਮੇਸੀ ਅਫ਼ਸਰਾਂ ਨੂੰ ਸਰਕਾਰ ਨੇ ਅੱਜ ਤੱਕ ਰੈਗੂਲਰ ਕੀਤਾ ਹੈ। 18 ਸਾਲਾਂ ਬਾਅਦ ਵੀ ਠੇਕੇਦਾਰੀ ਪ੍ਰਥਾ ਜਾਰੀ ਹੈ।