ਦਿੱਲੀ : ਅਗਨੀਵੀਰ ਭਰਤੀ ਰੈਲੀ ਲਈ ਇਸ ਸਾਲ ਆਯੋਜਿਤ ਹੋਣ ਵਾਲੀ ਰੈਲੀ ਦੀ ਅਧਿਸੂਚਨਾ ਪ੍ਰਕਾਸ਼ਿਤ ਕੀਤੀ ਗਈ ਹੈ ਤੇ Join Indian Army ਦੀ ਸਾਈਟ www.joinindianarmy.nic.in ‘ਤੇ ਦੇਖੀ ਜਾ ਸਕਦੀ ਹੈ। ਫੌਜੀ ਭਰਤੀ ਦਫਤਰ ਭੋਪਾਲ ਦੇ ਸੰਚਾਲਕ ਕਰਨਲ ਸਬਯਸਾਚੀ ਬਾਕੁੰਡੀ ਨੇ ਦੱਸਿਆ ਕਿ ਅਗਨੀਵੀਰ ਰੈਲੀ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਤਰੀਕ 15 ਤੋਂ ਵਧਾ ਕੇ ਹੁਣ 20 ਮਾਰਚ ਤੱਕ ਕਰ ਦਿੱਤੀ ਗਈ ਹੈ। ਹੁਣ ਇੱਛੁਕ ਉਮੀਦਵਾਰ 20 ਮਾਰਚ ਦੀ ਰਾਤ 12 ਵਜੇ ਤੱਕ ਰਜਿਸਟ੍ਰੇਸ਼ਨ ਕਰ ਸਕਣਗੇ।
ਇਸ ਸਾਲ ਤੋਂ ਭਰਤੀ ਨਵੀਂ ਪ੍ਰਕਿਰਿਆ ਤਹਿਤ ਹੋਵੇਗੀ। ਰਜਿਸਟ੍ਰੇਸ਼ਨ ਦੇ ਬਾਅਦ ਆਗਾਮੀ ਅਪ੍ਰੈਲ ਤੋਂ ਮਈ 2023 ਦੇ ਵਿਚ ਆਨਲਾਈਨ ਪ੍ਰੀਖਿਆ ਹੋਵੇਗੀ। ਇਸ ਦੇ ਬਾਅਦ ਚੁਣੇ ਹੋਏ ਉਮੀਦਵਾਰਾਂ ਨੂੰ ਹੀ ਸਰੀਰਕ ਪ੍ਰੀਖਿਆ ਲਈ ਦਾਖਲਾ ਪੱਤਰ ਜਾਰੀ ਕੀਤੇ ਜਾਣਗੇ। ਇਸ ਅਧਿਸੂਚਨਾ ਦੇ ਨਾਲ ਵੂਮੈਨ ਮਿਲਟ੍ਰੀ ਪੁਲਿਸ, ਨਰਸਿੰਗ ਸਹਾਇਕ ਤੇ ਵੈਟਰਨਰੀ ਤੇ ਸਿਪਾਹੀ ਫਾਰਮਾ ਦੀਆਂ ਅਧਿਸੂਚਨਾਵਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਤੇ ਆਨਲਾਈਨ ਰਜਿਸਟ੍ਰੇਸ਼ਨ 20 ਮਾਰਚ 2023 ਤੱਕ ਖੁੱਲ੍ਹਾ ਰਹੇਗਾ।
ਜੇਕਰ ਬਿਨੈਕਾਰ ਨੂੰ ਅਰਜ਼ੀ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਵੈਬਸਾਈਟ ‘ਤੇ ਦਿੱਤੀ ਗਈ ਵੀਡੀਓ ਦੇਖ ਕੇ ਅਰਜ਼ੀ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਸਕਦੀ ਹੈ। ਅਗਨੀਵੀਰ ਭਰਤੀ ਲਈ ਨਿਯਮ ਅਤੇ ਸ਼ਰਤਾਂ ਤੈਅ ਕੀਤੀਆਂ ਗਈਆਂ ਹਨ। ਸਿਰਫ਼ ਉਹੀ ਲੋਕ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਦਾ ਜਨਮ 1 ਅਕਤੂਬਰ 2002 ਤੋਂ 1 ਅਪ੍ਰੈਲ 2006 ਦਰਮਿਆਨ ਹੋਇਆ ਸੀ।
ਉਮੀਦਵਾਰਾਂ ਨੂੰ ਔਨਲਾਈਨ ਪ੍ਰੀਖਿਆ ਲਈ 250 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਅਪਲਾਈ ਕਰਦੇ ਸਮੇਂ ਉਮੀਦਵਾਰ ਆਪਣੀ ਪਸੰਦ ਦੇ ਕੇਂਦਰ ਦੀ ਚੋਣ ਕਰ ਸਕਦੇ ਹਨ। ਇਸ ਵਾਰ NCC-C ਸਰਟੀਫਿਕੇਟ ਧਾਰਕਾਂ ਨੂੰ ਵੀ ਔਨਲਾਈਨ ਪ੍ਰੀਖਿਆ ਦੇਣੀ ਹੋਵੇਗੀ ਅਤੇ ਉਨ੍ਹਾਂ ਨੂੰ ਪ੍ਰੀਖਿਆ ਵਿੱਚ ਬੋਨਸ ਅੰਕ ਦਿੱਤੇ ਜਾਣਗੇ।
ਆਰਮੀ ਰਿਕਰੂਟਮੈਂਟ ਆਫਿਸ ਨੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਕਿ ਅਪਲਾਈ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਓ ਕਿ ਉਨ੍ਹਾਂ ਦਾ ਆਧਾਰ ਡਾਟਾ ਮੈਟ੍ਰਿਕ ਸਰਟੀਫਿਕੇਟ ਦੇ ਡੇਟਾ ਨਾਲ ਮੇਲ ਖਾਂਦਾ ਹੈ, ਤਾਂ ਜੋ ਰਜਿਸਟ੍ਰੇਸ਼ਨ ਦੇ ਸਮੇਂ ਕੋਈ ਸਮੱਸਿਆ ਨਾ ਆਵੇ।