The Khalas Tv Blog Punjab ਬਾਦਲਾਂ ਨੂੰ ਨਹੀਂ ਮਿਲੀ ਅੱਜ ਰਾਹਤ,ਜ਼ਮਾਨਤ ਲਈ ਲਾਈ ਪਟੀਸ਼ਨ ‘ਤੇ ਬਹਿਸ ਹੋਈ ਪੂਰੀ
Punjab

ਬਾਦਲਾਂ ਨੂੰ ਨਹੀਂ ਮਿਲੀ ਅੱਜ ਰਾਹਤ,ਜ਼ਮਾਨਤ ਲਈ ਲਾਈ ਪਟੀਸ਼ਨ ‘ਤੇ ਬਹਿਸ ਹੋਈ ਪੂਰੀ

ਫਰੀਦਕੋਟ : ਕੋਟਕਪੂਰਾ ਮਾਮਲੇ ਵਿੱਚ ਨਾਮ ਨਾਮਜ਼ਦ ਹੋਣ ਤੋਂ ਬਾਅਦ  ਜ਼ਮਾਨਤ ਦੀ ਅਰਜ਼ੀ ਲੈ ਕੇ ਅਦਾਲਤ ਪਹੁੰਚੇ ਬਾਦਲ ਪਿਉ-ਪੁੱਤ ਨੂੰ ਅੱਜ ਰਾਹਤ ਨਹੀਂ  ਮਿਲੀ ਹੈ । ਇਸ ਮਾਮਲੇ ਵਿੱਚ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ ਤੇ ਕੱਲ ਨੂੰ ਇਸ ਮਾਮਲੇ ਵਿੱਚ ਫੈਸਲਾ ਸੁਣਾਇਆ ਜਾ ਸਕਦਾ ਹੈ।

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ  ਬਾਦਲ ਨੇ ਅਦਾਲਤ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਖਲ ਕੀਤੀ ਸੀ। ਕਿਉਂਕਿ ਕੋਟਕਪੂਰਾ ਮਾਮਲੇ ਦੀ ਜਾਂਚ ਕਰ ਰਹੀ ਐਲ ਕੇ ਯਾਦਵ ਵਾਲੀ ਐਸਆਈਟੀ ਨੇ 24 ਫਰਵਰੀ ਨੂੰ ਦਾਖਲ ਕੀਤੀ ਚਾਰਜਸ਼ੀਟ ਵਿੱਚ ਇਹਨਾਂ ਦੋਨਾਂ ਦੇ ਨਾਂ ਨਾਮਜ਼ਦ ਕੀਤੇ ਸੀ। ਇਹਨਾਂ ਤੋਂ ਇਲਾਵਾ ਉਸ ਵੇਲੇ ਦੇ ਕੁਝ ਪੁਲਿਸ ਅਫਸਰਾਂ ਦੇ ਨਾਮ ਵੀ ਨਾਮਜ਼ਦ ਹੋਏ ਸਨ।

ਆਉਣ ਵਾਲੀ 24 ਮਾਰਚ ਨੂੰ ਇਸ ਮਾਮਲੇ ਵਿੱਚ ਅਦਾਲਤ ਨੇ ਇਹਨਾਂ ਸਾਰਿਆਂ ਨੂੰ ਹਾਜ਼ਰ ਹੋਣ ਲਈ ਸੰਮਨ ਭੇਜੇ ਸਨ। ਜਿਸ ਕਾਰਨ ਇਹਨਾਂ ਜ਼ਮਾਨਤ ਦੀ ਅਰਜ਼ੀ ਅਦਾਲਤ  ਵਿੱਚ ਲਾਈ ਸੀ ਤੇ ਅੱਜ ਉਸ ਦੀ ਸੁਣਵਾਈ ਸੀ। ਜ਼ਿਕਰਯੋਗ ਹੈ ਕਿ ਕੱਲ ਵੀ ਚਲਾਨ ਦੀ ਕਾਪੀ ਲੈਣ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਦਾਲਤ ਵਿੱਚ ਅਰਜ਼ੀ ਲਾਈ ਸੀ,ਜਿਸ ਨੂੰ ਅਦਾਲਤ ਨੇ ਖਾਰਜ਼ ਕਰ ਦਿੱਤਾ ਸੀ।

Exit mobile version